''ਇਸਰੋ'' ਨੇ ਰੱਚਿਆ ਇਤਿਹਾਸ, 20 ਉੱਪ ਗ੍ਰਹਾਂ ਦਾ ਕੀਤਾ ਸਫਲ ਪ੍ਰੀਖਣ

Wednesday, Jun 22, 2016 - 06:28 AM (IST)

''ਇਸਰੋ'' ਨੇ ਰੱਚਿਆ ਇਤਿਹਾਸ, 20 ਉੱਪ ਗ੍ਰਹਾਂ ਦਾ ਕੀਤਾ ਸਫਲ ਪ੍ਰੀਖਣ

ਸ਼੍ਰੀਹਰਿਕੋਟਾ— ਆਂਧਰਾ ਪ੍ਰਦੇਸ਼ ਭਾਰਤੀ ਪੁਲਾੜ ਰਿਸਰਚ ਸੰਗਠਨ (ਇਸਰੋ) ਨੇ ਇਕੱਠੇ ਰਿਕਾਰਡ 20 ਉੱਪ ਗ੍ਰਹਾਂ ਦਾ ਸਫਲ ਪ੍ਰੀਖਣ ਕਰਕੇ ਦੇਸ਼ ਦੇ ਪੁਲਾੜ ਇਤਿਹਾਸ ''ਚ ਅਧਿਆਇ ਜੋੜ ਦਿੱਤਾ। ਇਸਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਿਸ਼ਨ ਸਫਲ ਰਿਹਾ। ਇਸਰੋ ਦੇ ਮੁਖੀ ਐੱਸ. ਕਿਰਨ ਕੁਮਾਰ ਅਤੇ ਹੋਰ ਖੋਜੀਆਂ ਦੀ ਮੌਜੂਦਗੀ ''ਚ ਇਥੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਨਾਲ ਸਵੇਰੇ 9.26 ਵਜੇ ਧਰੂਵੀ ਲਾਂਚ ਯਾਨ ਪੀ. ਐੱਸ. ਐੱਲ. ਵੀ-ਸੀ 34 ਵਰਗੇ ਹੀ 20 ਉੱਪ ਗ੍ਰਹਾਂ ਨੂੰ ਲੈ ਕੇ ਪੁਲਾੜ ਲਈ ਰਵਾਨਾ ਹੋਇਆ। ਕੰਟਰੋਲ ਕਮਰੇ ''ਚ ਵਿਗਿਆਨੀਆਂ ਦੀਆਂ ਨਜ਼ਰਾਂ ਕੰਪਿਊਟਰ ਸਕ੍ਰੀਨ ''ਤੇ ਹੀ ਸਨ। ਲਗਭਗ 9.53 ਵਜੇ ਜਿਵੇਂ ਹੀ ਮਿਸ਼ਨ ਪੂਰਾ ਹੋਣ ਦਾ ਸੰਕੇਤ ਮਿਲਿਆ ਸਾਰੇ ਖੁਸ਼ੀ ਨਾਲ ਝੂਮ ਉੱਠੇ। 
ਵਿਗਿਆਨੀਆਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ। ਇਸ ਮਿਸ਼ਨ ਦੇ ਤਹਿਤ ਇਸਰੋ ਦੇ ਉੱਪ ਗ੍ਰਹਿ ਕਾਰਟੋਸੈੱਟ-2 ਤੋਂ ਇਲਾਵਾ ਦੋ ਉਪਗ੍ਰਹਿ ਭਾਰਤੀ ਯੂਨੀਵਰਸਿਟੀਆਂ/ਸਿੱਖਿਆ ਸੰਸਥਾਵਾਂ ਦੇ ਹਨ। ਇਸ ਤੋਂ ਇਲਾਵਾ 17 ਹੋਰ ਉੱਪਗ੍ਰਹਿ ਅਮਰੀਕਾ, ਕੈਨੇਡਾ, ਜਰਮਨੀ ਅਤੇ ਇੰਡੋਨੇਸ਼ੀਆ ਦੇ ਹਨ। ਸਭ ਤੋਂ ਪਹਿਲਾਂ ਕਾਰੋਟਸੈੱਟ ਅਤੇ ਉਸ ਤੋਂ ਬਾਅਦ ਸੱਤਿਆਭਾਮਾਸੈੱਟ ਅਤੇ ਸੱਤਿਅਮ ਨੂੰ ਸਰਵੋਤਮ ਪੰਧ ''ਚ ਸਥਾਪਤ ਕੀਤਾ ਗਿਆ। ਇਸ ਤੋਂ ਬਾਅਦ ਇਕ-ਇਕ ਵਿਦੇਸ਼ੀ ਉੱਪਗ੍ਰਹਿ ਨੂੰ ਉਨ੍ਹਾਂ ਦੀ ਯੋਜਨਾਬੱਧ ਪੰਧਾਂ ''ਚ ਸਥਾਪਤ ਕੀਤਾ ਗਿਆ। ਅਮਰੀਕਾ ਅਤੇ ਰੂਸ ਤੋਂ ਬਾਅਦ ਭਾਰਤ ਅਜਿਹਾ ਕਾਰਨਾਮਾ ਕਰਨ ਵਾਲਾ ਤੀਜਾ ਦੇਸ਼ ਬਣ ਗਿਆ ਹੈ। ਇਕ ਹੀ ਰਾਕੇਟ ਨਾਲ ਅਮਰੀਕਾ 29 ਅਤੇ ਰੂਸ 33 ਉੱਪ ਗ੍ਰਹਾਂ ਦਾ ਸਫਲ ਪ੍ਰੀਖਣ ਕਰ ਚੁੱਕਾ ਹੈ।


Related News