''ਆਉਣ ਵਾਲਾ ਹੈ ਭੂਚਾਲ...!'' ਹੁਣ ਪਹਿਲਾਂ ਹੀ ਮਿਲ ਜਾਇਆ ਕਰੇਗੀ ਕੁਦਰਤੀ ਆਫ਼ਤਾਂ ਦੀ ਚੇਤਾਵਨੀ
Thursday, Jul 31, 2025 - 12:47 PM (IST)

ਨੈਸ਼ਨਲ ਡੈਸਕ: ਭਾਰਤ ਵੱਲੋਂ ਧਰਤੀ ਨਿਰੀਖਣ ਉਪਗ੍ਰਹਿ 'NASA-ISRO ਸਿੰਥੈਟਿਕ ਅਪਰਚਰ ਰਡਾਰ' (NISAR) ਨੂੰ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਗਿਆ। ਇਸਰੋ ਅਤੇ ਨਾਸਾ ਦੀ ਇਸ ਸਾਂਝੇਦਾਰੀ ਨੇ ਇਕ ਅਜਿਹਾ ਸੈਟੇਲਾਈਟ ਧਰਤੀ ਦੇ ਪੰਧ 'ਚ ਭੇਜਿਆ ਹੈ, ਜੋ ਭੂਚਾਲ, ਸੁਨਾਮੀ, ਜਵਾਲਾਮੁਖੀ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਦੀ ਪਹਿਲਾਂ ਹੀ ਚਿਤਾਵਨੀ ਦੇਵੇਗਾ। ਇਸ ਨੂੰ ਧਰਤੀ ਦਾ ਐੱਮਆਰਆਈ ਸਕੈਨਰ ਕਿਹਾ ਜਾ ਰਿਹਾ ਹੈ, ਕਿਉਂਕਿ ਇਹ ਧਰਤੀ ਦੀ ਸਤਿਹ ਦੀ ਇੰਨੀ ਬਾਰੀਕੀ ਤਸਵੀਰਾਂ ਲੈ ਸਕਦਾ ਹੈ ਕਿ ਸੈਂਟੀਮੀਟਰ ਦੇ ਬਦਲਾਅ ਵੀ ਫੜ ਲੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
'NISAR' ਦਾ ਭਾਰ 2,392 ਕਿਲੋਗ੍ਰਾਮ ਹੈ। ਇਹ ਇਕ ਧਰਤੀ ਨਿਰੀਖਣ ਉਪਗ੍ਰਹਿ ਹੈ। ਇਹ ਪਹਿਲਾ ਉਪਗ੍ਰਹਿ ਹੈ ਜੋ ਦੋਹਰੀ ਫ੍ਰੀਕੁਐਂਸੀ ਸਿੰਥੈਟਿਕ ਅਪਰਚਰ ਰਡਾਰ (NASA ਦਾ L-ਬੈਂਡ ਅਤੇ ISRO ਦਾ S-ਬੈਂਡ) ਨਾਲ ਧਰਤੀ ਦਾ ਨਿਰੀਖਣ ਕਰੇਗਾ। ਪੁਲਾੜ ਏਜੰਸੀ ਦੇ ਅਨੁਸਾਰ, ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਹ ਉਪਗ੍ਰਹਿ 'Sweep SAR' ਤਕਨਾਲੋਜੀ ਦੀ ਵਰਤੋਂ ਕਰਦੇ ਹੋਏ 242 ਕਿਲੋਮੀਟਰ ਦੀ ਰੇਂਜ ਅਤੇ ਉੱਚ ਸਥਾਨਿਕ ਰੈਜ਼ੋਲਿਊਸ਼ਨ ਸਮਰੱਥਾ ਨਾਲ ਧਰਤੀ ਦਾ ਨਿਰੀਖਣ ਕਰੇਗਾ। ਇਕ ਤਸਵੀਰ ਦੇ ਸਬੰਧ 'ਚ ਉੱਚ ਸਥਾਨਕ ਰੈਜ਼ੋਲਿਊਸ਼ਨ ਸਮਰੱਥਾ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ 'ਚ ਤਸਵੀਰ 'ਚ ਸਭ ਤੋਂ ਛੋਟੇ ਵੇਰਵੇ ਸਪਸ਼ਟ ਤੌਰ 'ਤੇ ਦੇਖੇ ਜਾ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8