17 ਨੂੰ ਲਾਂਚ ਹੋਵੇਗਾ ਇਸਰੋ ਦਾ ਸੰਚਾਰ ਸੈਟੇਲਾਈਟ GSAT30, ਵਧੇਗੀ ਇੰਟਰਨੈੱਟ ਸਪੀਡ

Monday, Jan 13, 2020 - 05:00 PM (IST)

17 ਨੂੰ ਲਾਂਚ ਹੋਵੇਗਾ ਇਸਰੋ ਦਾ ਸੰਚਾਰ ਸੈਟੇਲਾਈਟ GSAT30, ਵਧੇਗੀ ਇੰਟਰਨੈੱਟ ਸਪੀਡ

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 17 ਜਨਵਰੀ 2020 ਨੂੰ ਦੇਸ਼ ਦਾ ਸਭ ਤੋਂ ਤਾਕਤਵਰ ਸੰਚਾਰ ਸੈਟੇਲਾਈਟ ਜੀਸੈੱਟ30 ਲਾਂਚ ਕਰੇਗਾ। ਇਸ ਸੈਟੇਲਾਈਟ ਦੇ ਲਾਂਚ ਹੋਣ ਤੋਂ ਬਾਅਦ ਦੇਸ਼ ਦੀ ਸੰਚਾਰ ਵਿਵਸਥਾ ਹੋਰ ਮਜ਼ਬੂਤ ਹੋ ਜਾਵੇਗੀ। ਇਸ ਦੀ ਮਦਦ ਨਾਲ ਦੇਸ਼ ਵਿਚ ਨਵੀਂ ਇੰਟਰਨੈੱਟ ਤਕਨਾਲੋਜੀ ਲਿਆਏ ਜਾਣ ਦੀ ਉਮੀਦ ਹੈ। ਨਾਲ ਹੀ ਪੂਰੇ ਦੇਸ਼ ਵਿਚ ਮੋਬਾਇਲ ਨੈੱਟਵਰਕ ਫੈਲ ਜਾਵੇਗਾ, ਜਿੱਥੇ ਅਜੇ ਤਕ ਮੋਬਾਇਲ ਸੇਵਾ ਨਹੀਂ ਹੈ। ਇਸਰੋ ਦਾ ਇਹ 2020 ਦਾ ਪਹਿਲਾ ਮਿਸ਼ਨ ਹੋਵੇਗਾ। ਇਸਰੋ ਦਾ ਜੀਸੈੱਟ30 ਯੂਰਪੀਅਨ ਹੈਵੀ ਰਾਕੇਟ ਏਰੀਅਨ-5 ਤੋਂ 17 ਜਨਵਰੀ ਨੂੰ ਤੜਕੇ 2.35 ਵਜੇ ਲਾਂਚ ਕੀਤਾ ਜਾਵੇਗਾ। ਜੀਸੈੱਟ-30 ਦਾ ਵਜ਼ਨ ਕਰੀਬ 3100 ਕਿਲੋਗ੍ਰਾਮ ਹੈ। ਇਹ ਇਨਸੈੱਟ ਸੈਟੇਲਾਈਟ ਦੀ ਥਾਂ ਕੰਮ ਕਰੇਗਾ। ਇਸ ਨੂੰ ਫਰੈਂਚ ਗੁਆਨਾ ਦੇ ਕੋਰੋਊ ਲਾਂਚ ਬੇਸ ਤੋਂ ਲਾਂਚ ਕੀਤਾ ਜਾਵੇਗਾ।

PunjabKesari
ਜੀਸੈੱਟ-30 ਬੇਹੱਦ ਤਾਕਤਵਰ ਸੈਟੇਲਾਈਟ ਹੈ, ਜਿਸ ਦੀ ਮਦਦ ਨਾਲ ਦੇਸ਼ ਦੀ ਸੰਚਾਰ ਪ੍ਰਣਾਲੀ 'ਚ ਹੋਰ ਇਜਾਫਾ ਹੋਵੇਗਾ। ਅਜੇ ਜੀਸੈੱਟ ਸੀਰੀਜ਼ ਦੇ 14 ਸੈਟੇਲਾਈਟ ਕੰਮ ਕਰ ਰਹੇ ਹਨ। ਇਨ੍ਹਾਂ ਦੀ ਬਦੌਲਤ ਹੀ ਦੇਸ਼ ਵਿਚ ਸੰਚਾਰ ਵਿਵਸਥਾ ਕਾਇਮ ਹੈ। ਇਹ ਲਾਂਚ ਹੋਣ ਤੋਂ ਬਾਅਦ 15 ਸਾਲਾਂ ਤਕ ਧਰਤੀ ਉੱਪਰ ਭਾਰਤ ਲਈ ਕੰਮ ਕਰਦਾ ਰਹੇਗਾ। ਇਸ 'ਚ ਦੋ ਸੋਲਰ ਪੈਨਲ ਹੋਣਗੇ ਅਤੇ ਬੈਟਰੀ ਹੋਵੇਗੀ, ਜੋ ਇਸ ਨੂੰ ਊਰਜਾ ਪ੍ਰਦਾਨ ਕਰੇਗੀ। ਇਸਰੋ ਨੇ ਆਪਣੇ ਆਫੀਸ਼ੀਅਲ ਅਕਾਊਂਟ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ।

PunjabKesari
ਦਰਅਸਲ ਦੇਸ਼ ਦੀ ਪੁਰਾਣੀ ਸੰਚਾਰ ਸੈਟੇਲਾਈਟ ਇਨਸੈੱਟ ਸੈਟੇਲਾਈਟ ਦੀ ਉਮਰ ਹੁਣ ਪੂਰੀ ਹੋ ਰਹੀ ਹੈ। ਦੇਸ਼ ਵਿਚ ਇੰਟਰਨੈੱਟ ਦੀ ਨਵੀਂ ਤਕਨਾਲੋਜੀ ਆ ਰਹੀ ਹੈ। 5ਜੀ ਤਕਨੀਕ 'ਤੇ ਕੰਮ ਚੱਲ ਰਿਹਾ ਹੈ। ਅਜਿਹੇ ਵਿਚ ਜ਼ਿਆਦਾ ਤਾਕਤਵਰ ਸੈਟੇਲਾਈਟ ਦੀ ਲੋੜ ਸੀ। ਜੀਸੈੱਟ-30 ਸੈਟੇਲਾਈਟ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਦੇਸ਼ ਦੀ ਸੰਚਾਰ ਪ੍ਰਣਾਲੀ, ਟੈਲੀਵਿਜ਼ਨ ਪ੍ਰਸਾਰਣ, ਸੈਟੇਲਾਈਟ ਜ਼ਰੀਏ ਸਮਾਚਾਰ ਪ੍ਰਬੰਧਨ, ਮੌਸਮ ਸੰਬੰਧੀ ਜਾਣਕਾਰੀ ਅਤੇ ਭਵਿੱਖਵਾਣੀ, ਆਫਤ ਦੀ ਪਹਿਲਾਂ ਤੋਂ ਸੂਚਨਾ ਅਤੇ ਖੋਜਬੀਨ ਅਤੇ ਰੈਸਕਿਊ ਆਪਰੇਸ਼ਨ 'ਚ ਇਜਾਫਾ ਹੋਵੇਗਾ।


author

Tanu

Content Editor

Related News