ਚੰਦਰਯਾਨ-3 ਦੀ ਸਫਲਤਾਪੂਰਵਕ ਲਾਂਚਿੰਗ ਮਗਰੋਂ ਸੂਰਜ ਕੋਲ ਪਹੁੰਚ ਦੀ ਤਿਆਰੀ ''ਚ ਇਸਰੋ

Thursday, Jul 20, 2023 - 05:49 PM (IST)

ਚੰਦਰਯਾਨ-3 ਦੀ ਸਫਲਤਾਪੂਰਵਕ ਲਾਂਚਿੰਗ ਮਗਰੋਂ ਸੂਰਜ ਕੋਲ ਪਹੁੰਚ ਦੀ ਤਿਆਰੀ ''ਚ ਇਸਰੋ

ਨਵੀਂ ਦਿੱਲੀ- ਚੰਦਰਯਾਨ-3 ਦੀ ਸਫਲਤਾਪੂਰਵਕ ਲਾਂਚਿੰਗ ਮਗਰੋਂ ਇਸਰੋ ਹੁਣ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਆਦਿਤਿਆ ਐੱਲ-1 ਦੀ ਲਾਂਚਿੰਗ ਲਈ ਤਿਆਰ ਹੈ। ਸੂਰਜ ਦੀ ਨਿਗਰਾਨੀ ਲਈ ਭੇਜੇ ਜਾ ਰਹੇ ਇਸ ਸੈਟੇਲਾਈਟ ਦੇ ਸਾਰੇ ਯੰਤਰਾਂ ਦਾ ਪਰੀਖਣ ਪੂਰਾ ਕਰ ਲਿਆ ਗਿਆ ਹੈ, ਛੇਤੀ ਹੀ ਆਖ਼ਰੀ ਸਮੀਖਿਆ ਹੋਵੇਗੀ। ਸੂਤਰਾਂ ਮੁਤਾਬਕ ਸਭ ਕੁਝ ਠੀਕ ਰਿਹਾ ਤਾਂ 23 ਅਗਸਤ ਜਾਂ ਸਤੰਬਰ ਮਹੀਨੇ ਚੰਦਰਯਾਨ-3 ਦੀ ਲੈਂਡਿੰਗ ਮਗਰੋਂ ਇਸ ਸੈਟੇਲਾਈਟ ਨੂੰ ਪੁਲਾੜ 'ਚ ਭੇਜਿਆ ਜਾ ਸਕਦਾ ਹੈ। 

ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਦੱਸਿਆ ਕਿ ਆਦਿਤਿਆ ਐੱਲ-1 ਤੋਂ ਅਸੀਂ ਸੋਲਰ ਕੋਰੋਨਲ ਇਜੈਕਸ਼ਨ (ਸੂਰਜ ਦੇ ਉੱਪਰੀ ਵਾਯੂਮੰਡਲ ਤੋਂ ਨਿਕਲਣ ਵਾਲੀਆਂ ਲਪਟਾਂ) ਦਾ ਅਧਿਐਨ ਕਰਾਂਗੇ। ਸੂਰਜ ਦੇ ਕੋਰੋਨਲ ਨੂੰ ਆਸਾਨੀ ਨਾਲ ਨਹੀਂ ਵੇਖਿਆ ਜਾ ਸਕਦਾ। ਸੂਰਜ ਗ੍ਰਹਿਣ ਦੇ ਸਮੇਂ ਹੀ ਇਸ ਦੀ ਸਟੱਡੀ ਹੋ ਪਾਉਂਦੀ ਹੈ। ਇਹ ਲਪਟਾਂ ਸਾਡੇ ਕਮਿਊਨਿਕੇਸ਼ਨ ਨੈੱਟਵਰਕ ਅਤੇ ਧਰਤੀ 'ਤੇ ਹੋਣ ਵਾਲੀ ਇਲੈਕਟ੍ਰਾਨਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਹੈ।

ਆਦਿਤਿਆ ਐੱਲ-1'ਚ ਕੁੱਲ 7 ਯੰਤਰ ਹੋਣਗੇ, ਜਿਨ੍ਹਾਂ ਵਿਚ 4 ਸਿੱਧੇ ਸੂਰਜ ਤੋਂ ਧਰਤੀ ਤੱਕ ਆਉਣ ਵਾਲੇ ਕਣਾਂ ਦਾ ਅਧਿਐਨ ਕਰਨਗੇ ਅਤੇ ਪਤਾ ਲਾਉਣਗੇ ਕਿ ਆਖਰ ਇਹ ਕਣ ਧਰਤੀ ਦੇ ਚੁੰਬਕੀ ਖੇਤਰ ਵਿਚ ਕਿਸ ਤਰ੍ਹਾਂ ਫਸ ਜਾਂਦੇ ਹਨ? ਸੂਰਜ ਦੇ ਕਿਨਾਰਿਆਂ 'ਤੇ ਕਿਸ ਤਰ੍ਹਾਂ ਕੋਰੋਨਲ ਇਜੈਕਸ਼ਨ ਹੋ ਰਿਹਾ ਹੈ ਅਤੇ ਉਸ ਦੀ ਤੀਬਰਤਾ ਕੀ ਹੈ? ਇਸ ਤੋਂ ਸੂਰਜ ਦੀਆਂ ਗਤੀਵਿਧੀਆਂ ਬਾਰੇ ਪੂਰਵ ਅਨੁਮਾਨ ਲਾਉਣ ਦੀ ਸਮਰੱਥਾ ਵਿਕਸਿਤ ਹੋ ਸਕਦੀ ਹੈ। ਦੱਸ ਦੇਈਏ ਕਿ ਧਰਤੀ 'ਤੇ ਊਰਜਾ ਦਾ ਇਕ ਮਾਤਰ ਸਰੋਤ ਸੂਰਜ ਸਾਡੇ ਸੌਰਮੰਡਲ ਦਾ ਸਭ ਤੋਂ ਨੇੜਲਾ ਤਾਰਾ ਹੈ। ਸੂਰਜ ਦੀਆਂ ਕਿਰਨਾਂ 8 ਮਿੰਟ ਵਿਚ ਧਰਤੀ 'ਤੇ ਪਹੁੰਚਦੀਆਂ ਹਨ। ਬਾਕੀ ਤਾਰੇ ਇੰਨੇ ਦੂਰ ਹਨ ਕਿ ਉਨ੍ਹਾਂ ਦੀਆਂ ਕਿਰਨਾਂ ਨੂੰ ਧਰਤੀ ਤੱਕ ਪਹੁੰਚਣ 'ਚ 4 ਸਾਲ ਲੱਗ ਜਾਂਦੇ ਹਨ।


author

Tanu

Content Editor

Related News