ਇਸਰੋ ਨੇ ਪੁੱਛਿਆ- ਤੁਸੀਂ ਚੰਨ ''ਤੇ ਕੀ ਲਿਜਾਉਣਾ ਚਾਹੋਗੇ? ਭਾਰਤੀਆਂ ਨੇ ਕਿਹਾ ''ਤਿਰੰਗਾ''
Saturday, Jul 13, 2019 - 12:48 PM (IST)

ਨਵੀਂ ਦਿੱਲੀ— ਭਾਰਤ ਹੁਣ ਚੰਦਰਮਾ 'ਤੇ ਆਪਣੇ ਦੂਜੇ ਮਿਸ਼ਨ ਨੂੰ ਲੈ ਕੇ ਤਿਆਰ ਹੈ। 15 ਜੁਲਾਈ ਨੂੰ ਚੰਦਰਯਾਨ-2 ਲਾਂਚ ਹੋਵੇਗਾ। ਇਸ ਤੋਂ ਪਹਿਲਾਂ (ਇਸਰੋ) ਨੇ ਟਵਿੱਟਰ 'ਤੇ ਇਕ ਕੁਇਜ਼ ਆਯੋਜਿਤ ਕੀਤੀ। ਇਸ 'ਚ ਪੁੱਛਿਆ ਗਿਆ ਕਿ ਤੁਸੀਂ ਚੰਨ 'ਤੇ ਨਾਲ ਕੀ ਲੈ ਕੇ ਜਾਣਾ ਚਾਹੋਗੇ? ਕਈ ਲੋਕਾਂ ਨੇ ਜਵਾਬ ਵੀ ਦਿੱਤੇ। ਜ਼ਿਆਦਾਤਰ ਲੋਕਾਂ ਨੇ ਜਵਾਬ ਦਿੱਤਾ- ਤਿਰੰਗਾ। ਕੁਝ ਯੂਜ਼ਰਸ ਨੇ ਕਿਹਾ- ਭਾਰਤ ਦਾ ਨਕਸ਼ਾ, ਭੋਜਨ ਅਤੇ ਆਕਸਜੀਨ ਨਾਲ ਕੁਝ ਜ਼ਰੂਰੀ ਚੀਜ਼ਾਂ ਲਿਜਾਉਣਾ ਚਾਹੁਣਗੇ। ਕੁਝ ਨੇ ਕਿਹਾ- ਬਰਗਦ ਦਾ ਦਰੱਖਤ ਤਾਂ ਕੁਝ ਬੋਲੇ ਜਨਮ ਭੂਮੀ ਦੀ ਮਿੱਟੀ ਅਤੇ ਬੱਚਿਆਂ ਦੇ ਸੁਪਨੇ। ਕੁਝ ਨੇ ਕਿਹਾ- ਅਸੀਂ ਸਕੂਪ ਲਿਜਾਉਣਾ ਚਾਹਾਂਗੇ, ਤਾਂ ਕਿ ਚੰਨ ਤੋਂ ਪਾਣੀ ਵਾਪਸ ਲੈ ਸਕੀਏ।
ਜ਼ਿਕਰਯੋਗ ਹੈ ਕਿ ਇਸਰੋ 15 ਜੁਲਾਈ ਨੂੰ ਰਾਤ 2.51 ਵਜੇ ਚੰਦਰਯਾਨ ਲਾਂਚ ਕਰੇਗਾ। ਇਸਰੋ ਅਨੁਸਾਰ 6 ਸਤੰਬਰ ਨੂੰ ਚੰਦਰਮਾ ਦੇ ਸਾਊਥ ਪੋਲ 'ਤੇ ਚੰਦਰਯਾਨ-2 ਉਤਰੇਗਾ। ਚੰਦਰਯਾਨ-2 ਦਾ ਮਕਸਦ ਚੰਦਰਮਾ ਦੀ ਤੈਅ 'ਤੇ ਪਾਣੀ ਦੇ ਪ੍ਰਸਾਰ ਅਤੇ ਮਾਤਰਾ ਤੈਅ ਕਰੇਗਾ। ਚੰਦਰਯਾਨ-2 ਚੰਦਰਮਾ ਦੇ ਮੌਸਮ, ਖਣਿਜਾਂ ਅਤੇ ਉਸ ਦੀ ਤੈਅ 'ਤੇ ਫੈਲੇ ਰਸਾਇਣਕ ਤੱਤਾਂ ਦਾ ਅਧਿਐਨ ਕਰੇਗਾ।