ਆਦਿਤਿਆ ਐੱਲ-1 ਵੱਲੋਂ ਖਿੱਚੀਆਂ ਗਈਆਂ ਸੂਰਜ ਦੀ ਫੁੱਲ ਡਿਸਕ ਦੀਆਂ ਤਸਵੀਰਾਂ ਇਸਰੋ ਨੇ ਕੀਤੀਆਂ ਸਾਂਝੀਆਂ

Saturday, Dec 09, 2023 - 12:39 AM (IST)

ਆਦਿਤਿਆ ਐੱਲ-1 ਵੱਲੋਂ ਖਿੱਚੀਆਂ ਗਈਆਂ ਸੂਰਜ ਦੀ ਫੁੱਲ ਡਿਸਕ ਦੀਆਂ ਤਸਵੀਰਾਂ ਇਸਰੋ ਨੇ ਕੀਤੀਆਂ ਸਾਂਝੀਆਂ

ਨਵੀਂ ਦਿੱਲੀ (ਇੰਟ.) - ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਆਦਿੱਤਿਆ ਐਲ-1 ਵਿੱਚ ਮਾਊਂਟ ਕੀਤੇ ਗਏ ਪੇਲੋਡ ਸੂਟ ਸੋਲਰ ਅਲਟ੍ਰਾਵਾਇਲਟ ਇਮੇਜਿੰਗ ਟੈਲੀਸਕੋਪ ਨੇ ਸੂਰਜ ਦੀ ‘ਫੁੱਲ ਡਿਸਕ’ ਦੀਆਂ ਪਹਿਲੀ ਵਾਰ ਤਸਵੀਰਾਂ ਲਈਆਂ ਹਨ। ਪੇਲੋਡ ਨੇ ਇਨ੍ਹਾਂ ਤਸਵੀਰਾਂ ਨੂੰ ਕੈਪਚਰ ਕਰਨ ਲਈ ਕੁੱਲ 11 ਫਿਲਟਰਾਂ ਦੀ ਵਰਤੋਂ ਕੀਤੀ ਹੈ।

PunjabKesari

ਇਸਰੋ ਨੇ ਸ਼ੁੱਕਰਵਾਰ ਅਧਿਕਾਰਤ ਹੈਂਡਲ ‘ਐਕਸ’ ’ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ। ਤਸਵੀਰਾਂ ਦੀ ਡਿਟੇਲ ਸ਼ੇਅਰ ਕਰਦੇ ਹੋਏ ਇਸਰੋ ਨੇ ਲਿਖਿਆ- ਟੈਲੀਸਕੋਪ ਵਲੋਂ ਲਈਆਂ ਗਈਆਂ ਤਸਵੀਰਾਂ ’ਚ ਸੂਰਜ ਦਾ ਸਨਸਪਾਟ, ਬਲੈਕ ਸਪਾਟ ਤੇ ਸ਼ਾਂਤ ਖੇਤਰ ਨਜ਼ਰ ਆ ਰਿਹਾ ਹੈ।

PunjabKesari

ਇਸਰੋ ਨੇ ਲਿਖਿਆ ਕਿ ਸੋਲਰ ਅਲਟ੍ਰਾਵਾਇਲਟ ਇਮੇਜਿੰਗ ਟੈਲੀਸਕੋਪ ਪੇਲੋਡ ਨੇ ਸੂਰਜ ਦੀ ਪੂਰੀ ਡਿਸਕ ਨੂੰ ਕੈਪਚਰ ਕੀਤਾ ਹੈ। ਇਨ੍ਹਾਂ ਵਿੱਚ 200 ਤੋਂ 400 ਨੈਨੋਮੀਟਰਾਂ ਦੀ ਤਰੰਗ ਤੇ ਲੰਬਾਈ ਵਿੱਚ ਸੂਰਜ ਦੀ ਪਹਿਲੀ ਪੂਰੀ ਡਿਸਕ ਸ਼ਾਮਲ ਹੈ। ਤਸਵੀਰਾਂ ਸੂਰਜ ਦੇ ਫੋਟੋਸਫੀਅਰ ਅਤੇ ਕ੍ਰੋਮੋਸਫੀਅਰ ਦੇ ਨਾਜ਼ੁਕ ਵੇਰਵੇ ਵਿਖਾਉਂਦੀਆਂ ਹਨ।

PunjabKesari

ਇਸਰੋ ਦੇ ਮੁਖੀ ਅਨੁਸਾਰ ਆਦਿਤਿਆ ਐੱਲ-1 ਮਿਸ਼ਨ ਆਖ਼ਰੀ ਪੜਾਅ ਵਿੱਚ ਹੈ। 7 ਜਨਵਰੀ 2024 ਤੱਕ ਇਸ ਦੇ ਲਾਗਰੇਂਜ ਪੁਆਇੰਟ ਤੱਕ ਪਹੁੰਚਣ ਦੀ ਉਮੀਦ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News