ਇਸਰੋ ਹੁਣ 27 ਨਵੰਬਰ ਨੂੰ ਲਾਂਚ ਕਰੇਗਾ ਕਾਰਟੋਸੈੱਟ-3

Thursday, Nov 21, 2019 - 02:23 PM (IST)

ਇਸਰੋ ਹੁਣ 27 ਨਵੰਬਰ ਨੂੰ ਲਾਂਚ ਕਰੇਗਾ ਕਾਰਟੋਸੈੱਟ-3

ਹੈਦਰਾਬਾਦ— ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਅਰਥ ਆਬਜਰਵੇਸ਼ਨ ਸੈਟੇਲਾਈਟ ਕਾਰਟੋਸੈੱਟ-3 ਦਾ ਲਾਂਚ 2 ਦਿਨਾਂ ਲਈ ਟਾਲ ਦਿੱਤਾ ਹੈ। ਇਸਰੋ ਨੇ ਦੱਸਿਆ ਕਿ ਹੁਣ 25 ਨਵੰਬਰ ਦੀ ਬਜਾਏ 27 ਨਵੰਬਰ ਨੂੰ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਪੀ.ਐੱਸ.ਐੱਲ.ਵੀ.-ਸੀ47 ਦਾ ਲਾਂਚ ਕੀਤਾ ਜਾਵੇਗਾ। ਇਸੇ ਲਾਂਚ ਯਾਨ ਤੋਂ ਕਾਰਟੋਸੈੱਟ-3 ਦਾ ਲਾਂਚ ਕੀਤਾ ਜਾਣਾ ਹੈ। ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਨੂੰ ਦੇਖਦੇ ਹੋਏ ਇਸਰੋ ਨੇ ਇਹ ਫੈਸਲਾ ਲਿਆ ਹੈ।

ਕਾਰਟੋਸੈੱਟ-3 ਪਹਿਲਾਂ ਦੇ ਕਾਰਟੋਸੈੱਟ 2 ਤੋਂ ਕਾਫ਼ੀ ਐਡਵਾਂਸਡ ਹੈ। ਇਸ ਦੀ ਰੈਜੋਲੂਸ਼ਨ 0.25 ਜਾਂ 25 ਸੈਂਟੀਮੀਟਰ ਤੱਕ (ਇਹ 25 ਸੈਂਟੀਮੀਟਰ ਦੀ ਦੂਰੀ ਤੋਂ ਵੱਖ 2 ਵਸਤੂਆਂ ਨੂੰ ਵੱਖ ਕਰ ਸਕਦਾ ਹੈ) ਹੈ। ਇਸ ਤੋਂ ਪਹਿਲਾਂ ਲਾਂਚ ਕੀਤੀ ਗਈ ਸੈਟੇਲਾਈਟ ਦੀ ਰੈਜੋਲੂਸ਼ਨ ਪਾਵਰ ਇੰਨੀ ਨਹੀਂ ਸੀ। ਦੱਸਣਯੋਗ ਹੈ ਕਿ ਇਸਰੋ ਹੁਣ 3 ਅਰਥ ਆਬਜਰਵੇਸ਼ਨ ਜਾਂ ਸਰਵਿਸਲਾਂਸ ਸੈਟੇਲਾਈਟ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ 'ਚ ਇਕ ਕਾਰਟੋਸੈੱਟ 27 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ, ਜਦਕਿ 2 ਦਸੰਬਰ 'ਚ ਲਾਂਚ ਕੀਤੇ ਜਾਣੇ ਹਨ। ਇਨ੍ਹਾਂ ਸੈਟੇਲਾਈਟ ਨੂੰ ਬਾਰਡਰ ਸਕਿਓਰਿਟੀ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਸਰਹੱਦੀ ਸੁਰੱਖਿਆ ਲਈ ਸੈਟੇਲਾਈਟ ਪੁਲਾੜ 'ਚ ਭਾਰਤ ਦੀ ਅੱਖ ਦਾ ਕੰਮ ਕਰਨਗੀਆਂ। ਇਸ ਤੋਂ ਇਲਾਵਾ ਪੀ.ਐੱਸ.ਐੱਲ.ਵੀ. ਤਿੰਨ ਪ੍ਰਾਇਮਰੀ ਸੈਟੇਲਾਈਟ, 2 ਦਰਜਨ ਵਿਦੇਸ਼ੀ ਨੈਨੋ ਅਤੇ ਮਾਈਕ੍ਰੋ ਸੈਟੇਲਾਈਟ ਵੀ ਲੈ ਕੇ ਜਾਵੇਗਾ। ਪੀ.ਐੱਸ.ਐੱਲ.ਵੀ. ਸੀ-47 ਰਾਕੇਟ ਨੂੰ ਸ਼੍ਰੀਹਰਿਕੋਟਾ ਤੋਂ 27 ਨਵੰਬਰ ਨੂੰ 9.28 ਵਜੇ 'ਤੇ ਲਾਂਚ ਕੀਤਾ ਜਾਣਾ ਹੈ। ਇਹ ਪੀ.ਐੱਸ.ਐੱਲ.ਵੀ. ਆਪਣੇ ਨਾਲ ਥਰਡ ਜਨਰੇਸ਼ਨ ਦੀ ਅਰਥ ਇਮੇਜਿੰਗ ਸੈਟੇਲਾਈਟ ਕਾਰਟੋਸੈੱਟ-3 ਅਤੇ ਅਮਰੀਕਾ ਦੇ 13 ਕਮਰਸ਼ਲ ਸੈਟੇਲਾਈਟ ਲੈ ਕੇ ਜਾਵੇਗਾ। ਇਸਰੋ ਦਾ ਕਹਿਣਾ ਹੈ ਕਿ 13 ਅਮਰੀਕੀ ਨੈਨੋਸੈਟਲਾਈਟ ਲਾਂਚ ਕਰਨ ਦੀ ਡੀਲ ਪਹਿਲਾਂ ਹੀ ਹਾਲ ਹੀ 'ਚ ਬਣਾਈ ਗਈ ਵਪਾਰਕ ਸ਼ਾਖਾ ਨਿਊ ਸਪੇਸ ਇੰਡੀਆ ਲਿਮਟਿਡ ਨੇ ਕੀਤੀ ਸੀ। ਕਾਰਟੋਸੈੱਟ-3 ਨੂੰ 509 ਕਿਲੋਮੀਟਰ ਆਰਬਿਟ 'ਚ ਸਥਾਪਤ ਕੀਤਾ ਜਾਣਾ ਹੈ।

ਇਸ ਤੋਂ ਬਾਅਦ ਇਸਰੋ 2 ਅਤੇ ਸਰਵਿਸਲਾਂਸ ਸੈਟੇਲਾਈਟ ਲਾਂਚ ਕਰੇਗਾ। ਰੀਸੈੱਟ-2 ਬੀਆਰ1 ਅਤੇ ਰੀਸੈੱਟ2ਬੀਆਰ2। ਇਨ੍ਹਾਂ ਨੂੰ ਪੀ.ਐੱਸ.ਐੱਲ.ਵੀ.ਸੀ.48 ਅਤੇ ਸੀ49 ਦੀ ਮਦਦ ਨਾਲ ਦਸੰਬਰ 'ਚ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਏਜੰਸੀ ਨੇ 22 ਮਈ ਰੀਸੈੱਟ-2ਬੀ ਅਤੇ ਇਕ ਅਪ੍ਰੈਲ ਨੂੰ ਈਐੱਮਆਈਸੈੱਟ (ਦੁਸ਼ਮਣ ਦੇ ਰਾਡਾਰ 'ਤੇ ਨਜ਼ਰ ਰੱਖਣ ਲਈ ਬਣਾਈ ਗਈ ਸੈਟੇਲਾਈਟ) ਲਾਂਚ ਕੀਤੀ ਗਈ ਸੀ। ਉਸ ਦੌਰਾਨ ਚੰਦਰਯਾਨ-2 ਮਿਸ਼ਨ ਕਾਰਨ ਆਪਰੇਸ਼ਨਲ ਸੈਟੇਲਾਈਟ ਦੀ ਲਾਂਚਿੰਗ 'ਚ ਇੰਨਾ ਸਮਾਂ ਲੱਗਾ। ਇਸਰੋ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਸ਼੍ਰੀਹਰਿਕੋਟਾ ਤੋਂ ਸਾਲ 'ਚ ਹੋਏ ਸਾਰੇ ਸੈਟੇਲਾਈਟ ਲਾਂਚ ਫੌਜ ਮਕਸਦ ਨਾਲ ਹੋਏ ਹਨ।


author

DIsha

Content Editor

Related News