100ਵਾਂ ਮਿਸ਼ਨ ਲਾਂਚ ਕਰਨ ਲਈ ਤਿਆਰ ISRO, ਸ਼ੁਰੂ ਹੋਈ ਉਲਟੀ ਗਿਣਤੀ
Tuesday, Jan 28, 2025 - 01:16 PM (IST)
ਸ਼੍ਰੀਹਰਿਕੋਟਾ- ਸ਼੍ਰੀਹਰਿਕੋਟਾ ਦੇ ਪੁਲਾੜ ਕੇਂਦਰ ਤੋਂ ਭਾਰਤੀ ਪੁਲਾੜ ਅਤੇ ਖੋਜ ਸੰਗਠਨ (ਇਸਰੋ) ਦੇ ਇਤਿਹਾਸਕ 100ਵੇਂ ਮਿਸ਼ਨ ਯਾਨੀ GSLV ਰਾਕੇਟ ਰਾਹੀਂ ਨੇਵੀਗੇਸ਼ਨ ਸੈਟੇਲਾਈਟ ਦੇ ਲਾਂਚ ਲਈ 27 ਘੰਟਿਆਂ ਦੀ ਉਲਟੀ ਗਿਣਤੀ ਮੰਗਲਵਾਰ ਨੂੰ ਸ਼ੁਰੂ ਹੋ ਗਈ। ਪੁਲਾੜ ਏਜੰਸੀ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਦੀ ਅਗਵਾਈ 'ਚ ਪਹਿਲਾ ਮਿਸ਼ਨ ਹੋਵੇਗਾ। ਉਨ੍ਹਾਂ ਨੇ 13 ਜਨਵਰੀ ਨੂੰ ਅਹੁਦਾ ਸੰਭਾਲਿਆ ਸੀ। ਸੂਤਰਾਂ ਨੇ ਦੱਸਿਆ ਕਿ ਸਵਦੇਸ਼ੀ ਕ੍ਰਾਓਜੈਨਿਕ ਪੜਾਅ ਦੇ ਨਾਲ ਭੂ-ਸਮਕਾਲੀਨ ਸੈਟੇਲਾਈਟ ਪ੍ਰੀਖਣ ਯਾਨ (ਜੀ.ਐੱਸ.ਐੱਲ.ਵੀ.) ਆਪਣੀ 17ਵੀਂ ਉਡਾਣ 'ਚ ਨੇਵੀਗੇਸ਼ਨ ਸੈਟੇਲਾਈਟ ਐੱਨਵੀਐੱਸ-2 ਨੂੰ ਲੈ ਕੇ ਇੱਥੇ ਦੂਜੇ ਲਾਂਚ ਪੈਡ ਤੋਂ 29 ਜਨਵਰੀ ਨੂੰ ਸਵੇਰੇ 6.23 ਵਜੇ ਲਾਂਚ ਹੋਵੇਗਾ।
ਇਹ ਨੇਵੀਗੇਸ਼ਨ ਸੈਟੇਲਾਈ 'ਨੇਵੀਗੇਸ਼ਨ ਵਿਦ ਇੰਡੀਅਨ ਕਾਂਸਟੇਲੇਸ਼ਨ' (ਨਾਵਿਕ) ਲੜੀ ਦਾ ਦੂਜਾ ਸੈਟੇਲਾਈਟ ਹੈ, ਜਿਸ ਦਾ ਮਕਸਦ ਭਾਰਤੀ ਉਪ ਮਹਾਦੀਪ ਦੇ ਨਾਲ-ਨਾਲ ਭਾਰਤੀ ਖੇਤਰ ਤੋਂ ਲਗਭਗ 1,500 ਕਿਲੋਮੀਟਰ ਅੱਗੇ ਦੇ ਖੇਤਰਾਂ 'ਚ ਉਪਯੋਗਕਰਤਾਵਾਂ ਨੂੰ ਸਹੀ ਸਥਿਤੀ, ਗਤੀ ਅਤੇ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ। ਕਈ ਸੂਤਰਾਂ ਨੇ ਕਹਿਾ,''27.30 ਘੰਟਿਆਂ ਦੀ ਉਲਟੀ ਗਿਣਤੀ ਸੋਮਵਾਰ ਦੇਰ ਰਾਤ 2.53 ਵਜੇ ਸ਼ੁਰੂ ਹੋਈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8