ਮੋਬਾਈਲ ਯੂਜ਼ਰਸ ਦੀ ਹੋਈ ਬੱਲੇ-ਬੱਲੇ ! ਇਸ ਕੰਪਨੀ ਨੇ ਲਾਂਚ ਕੀਤੇ 3 ਧਾਕੜ ਸਸਤੇ ਪਲਾਨ
Sunday, Oct 18, 2026 - 12:02 PM (IST)
ਗੈਜੇਟ ਡੈਸਕ - ਟਰਾਈ ਦੇ ਹੁਕਮਾਂ ਪਿੱਛੋਂ ਏਅਰਟੈਲ ਨੇ ਪਿਛਲੇ ਮਹੀਨੇ ਆਪਣੇ ਉਪਭੋਗਤਾਵਾਂ ਲਈ ਤਿੰਨ ਕਿਫਾਇਤੀ ਰੀਚਾਰਜ ਪਲਾਨ ਪੇਸ਼ ਕੀਤੇ ਹਨ। ਇਹ ਕਿਫਾਇਤੀ ਏਅਰਟੈੱਲ ਰੀਚਾਰਜ ਪਲਾਨ ਖਾਸ ਤੌਰ 'ਤੇ ਉਨ੍ਹਾਂ ਉਪਭੋਗਤਾਵਾਂ ਲਈ ਹਨ ਜਿਹੜੇ ਲੋਕ ਅਜੇ ਵੀ 2G ਸਿਮ ਕਾਰਡ ਵਰਤਦੇ ਹਨ ਅਤੇ ਮਹਿੰਗੇ ਡੇਟਾ ਪਲਾਨ ਨਹੀਂ ਖਰੀਦ ਸਕਦੇ। ਪਿਛਲੇ ਮਹੀਨੇ, TRAI ਨੇ ਟੈਲੀਕਾਮ ਖਪਤਕਾਰ ਸੁਰੱਖਿਆ ਐਕਟ ਵਿੱਚ 13ਵਾਂ ਸੋਧ ਪਾਸ ਕੀਤਾ। ਇਸ 'ਚ, ਰੈਗੂਲੇਟਰ ਨੇ ਟੈਲੀਕਾਮ ਕੰਪਨੀਆਂ ਨੂੰ ਬਿਨਾਂ ਡੇਟਾ ਦੇ ਕਿਫਾਇਤੀ ਪਲਾਨ ਲਾਂਚ ਕਰਨ ਦਾ ਨਿਰਦੇਸ਼ ਦਿੱਤਾ। ਏਅਰਟੈੱਲ ਪਹਿਲੀ ਕੰਪਨੀ ਹੈ ਜਿਸਨੇ ਇਹ ਕਿਫਾਇਤੀ ਪਲਾਨ ਲਾਂਚ ਕੀਤੇ ਹਨ।
ਏਅਰਟੈੱਲ ਦੇ ਕਿਫਾਇਤੀ ਵਾਇਸ-ਓਨਲੀ ਰੀਚਾਰਜ ਪਲਾਨ ₹185 ਤੋਂ ਸ਼ੁਰੂ ਹੁੰਦੇ ਹਨ। ਕੰਪਨੀ ਨੇ ਇਹ ਤਿੰਨ ਪਲਾਨ 185 ਰੁਪਏ, 203 ਰੁਪਏ ਅਤੇ 206 ਰੁਪਏ 'ਚ ਲਾਂਚ ਕੀਤੇ ਹਨ। ਇਹ ਸਾਰੇ ਰੀਚਾਰਜ ਪਲਾਨ ਅਸੀਮਤ ਵਾਇਸ ਕਾਲਿੰਗ ਅਤੇ ਮੁਫ਼ਤ SMS ਦੇ ਨਾਲ ਆਉਂਦੇ ਹਨ। ਏਅਰਟੈੱਲ ਕੋਲ ਪਹਿਲਾਂ ਹੀ ਦੋ ਵਾਇਸ-ਓਨਲੀ ਪਲਾਨ ਹਨ, ਜੋ ਉਪਭੋਗਤਾਵਾਂ ਨੂੰ 84 ਦਿਨ ਅਤੇ 365 ਦਿਨਾਂ ਦੀ ਵੈਲੀਡਿਟੀ ਦੀ ਪੇਸ਼ਕਸ਼ ਕਰਦੇ ਹਨ। ਇਹ ਪਲਾਨ ਕੰਪਨੀ ਨੇ ਪਿਛਲੇ ਸਾਲ ਦੇ ਸ਼ੁਰੂ 'ਚ TRAI ਦੇ ਹੁਕਮਾਂ 'ਤੇ ਲਾਂਚ ਕੀਤਾ ਸੀ। ਕੰਪਨੀ ਆਪਣੇ ਉਪਭੋਗਤਾਵਾਂ ਨੂੰ ਇੱਕ ਮੁਫਤ HelloTunes ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰਦੀ ਹੈ, ਜਿਸਨੂੰ ਉਹ ਏਅਰਟੈੱਲ ਥੈਂਕਸ ਐਪ ਰਾਹੀਂ ਐਕਟੀਵੇਟ ਕਰ ਸਕਦੇ ਹਨ।
ਏਅਰਟੈੱਲ ਦਾ 185 ਰੁਪਏ ਵਾਲਾ ਰੀਚਾਰਜ ਪਲਾਨ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਇਸ ਪਲਾਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ, ਉਪਭੋਗਤਾਵਾਂ ਨੂੰ ਪੂਰੇ ਭਾਰਤ 'ਚ ਅਸੀਮਤ ਵਾਇਸ ਕਾਲਿੰਗ ਅਤੇ ਮੁਫਤ ਰਾਸ਼ਟਰੀ ਰੋਮਿੰਗ ਮਿਲੇਗੀ। ਇਸ ਤੋਂ ਇਲਾਵਾ, ਕੰਪਨੀ ਇਸ ਪਲਾਨ ਦੇ ਨਾਲ 300 ਮੁਫ਼ਤ SMS ਦੀ ਪੇਸ਼ਕਸ਼ ਕਰਦੀ ਹੈ।
ਏਅਰਟੈੱਲ ਦਾ 203 ਰੁਪਏ ਵਾਲਾ ਪਲਾਨ ਉਪਭੋਗਤਾਵਾਂ ਨੂੰ 30 ਦਿਨਾਂ ਦੀ ਵੈਧਤਾ ਪ੍ਰਦਾਨ ਕਰਦਾ ਹੈ। ਇਸ ਪਲਾਨ ਦੇ ਫਾਇਦਿਆਂ 'ਚ ਭਾਰਤ ਭਰ ਵਿੱਚ ਅਸੀਮਤ ਕਾਲਿੰਗ, ਮੁਫ਼ਤ ਰਾਸ਼ਟਰੀ ਰੋਮਿੰਗ, ਅਤੇ 300 ਮੁਫ਼ਤ SMS ਸ਼ਾਮਲ ਹਨ।
206ਰੁਪਏ ਦਾ ਏਅਰਟੈਲ ਦਾ ਸਸਤਾ ਪਲਾਨ ਪੂਰੇ ਮਹੀਨੇ ਦੀ ਵੈਲੀਡਿਟੀ ਪ੍ਰਦਾਨ ਕਰਦਾ ਹੈ। ਇਸਦਾ ਮਤਲਬ ਹੈ ਕਿ ਵੈਲੀਡਿਟੀ ਕੈਲੰਡਰ ਮਹੀਨੇ ਦੇ ਆਧਾਰ 'ਤੇ ਹੋਵੇਗੀ। ਇਸ 'ਚ ਮਿਲਣ ਵਾਲੇ ਫਾਇਦਿਆਂ ਦੀ ਗੱਲ ਕਰੀਏ ਤਾਂ ਉਪਭੋਗਤਾਵਾਂ ਨੂੰ ਪੂਰੇ ਭਾਰਤ ਵਿੱਚ ਅਸੀਮਤ ਕਾਲਿੰਗ, ਮੁਫਤ ਰਾਸ਼ਟਰੀ ਰੋਮਿੰਗ ਦੇ ਨਾਲ-ਨਾਲ 300 ਮੁਫਤ SMS ਦਾ ਲਾਭ ਮਿਲੇਗਾ।
