ਇਜ਼ਰਾਈਲ ਦੀ ਧਰਤੀ ’ਤੇ ਗੂੰਜਿਆ PM ਮੋਦੀ ਦਾ ਨਾਅਰਾ; 'ਇੱਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਲਗਾਏ 300 ਪੌਦੇ
Tuesday, Feb 03, 2026 - 11:38 AM (IST)
ਨੇਵਾਤਿਮ (ਏਜੰਸੀ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਤਾਵਰਣ ਪੱਖੀ ਮੁਹਿੰਮ 'ਇੱਕ ਪੇੜ ਮਾਂ ਕੇ ਨਾਮ' ਦਾ ਅਸਰ ਹੁਣ ਸੱਤ ਸਮੁੰਦਰੋਂ ਪਾਰ ਇਜ਼ਰਾਈਲ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਜ਼ਰਾਈਲ ਦੇ ਮੋਸ਼ਾਵ ਨੇਵਾਤਿਮ ਵਿਖੇ ਇਸ ਮੁਹਿੰਮ ਤਹਿਤ 300 ਪੌਦੇ ਲਗਾਏ ਗਏ। ਖ਼ਾਸ ਗੱਲ ਇਹ ਰਹੀ ਕਿ ਇਸ ਮੌਕੇ ਯਹੂਦੀਆਂ ਦਾ ਪਵਿੱਤਰ ਵਾਤਾਵਰਣ ਉਤਸਵ 'ਤੂ ਬਿਸ਼ਵਾਤ' ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
ਇਹ ਵੀ ਪੜ੍ਹੋ: Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ ਬਚੀਆਂ ਸੈਂਕੜੇ ਜਾਨਾਂ
ਭਾਰਤੀ ਦੂਤਘਰ ਦੀ ਵਿਸ਼ੇਸ਼ ਪਹਿਲ
ਇਸ ਪ੍ਰੋਗਰਾਮ ਦਾ ਆਯੋਜਨ ਭਾਰਤੀ ਦੂਤਘਰ ਵੱਲੋਂ ਇਜ਼ਰਾਈਲ ਦੀ ਗੈਰ-ਲਾਭਕਾਰੀ ਸੰਸਥਾ 'ਕੇਰੇਨ ਕਾਯਮੇਟ ਲੇਇਜ਼ਰਾਈਲ' ਅਤੇ ਖੇਤੀਬਾੜੀ ਬਸਤੀ ਮੋਸ਼ਾਵ ਨੇਵਾਤਿਮ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ, ਜੋ ਭਾਰਤ ਅਤੇ ਇਜ਼ਰਾਈਲ ਦੇ ਡੂੰਘੇ ਸੱਭਿਆਚਾਰਕ ਸਬੰਧਾਂ ਦੀ ਮਿਸਾਲ ਬਣਿਆ।
ਭਾਰਤ-ਇਜ਼ਰਾਈਲ ਦੋਸਤੀ ਦੇ ਪ੍ਰਤੀਕ ਬਣਨਗੇ ਇਹ ਪੌਦੇ
ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਜੇ.ਪੀ. ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ:,"'ਤੂ ਬਿਸ਼ਵਾਤ' ਅਤੇ 'ਇੱਕ ਪੇੜ ਮਾਂ ਕੇ ਨਾਮ' ਦੋਵੇਂ ਪਹਿਲਕਦਮੀਆਂ ਕੁਦਰਤ ਅਤੇ ਭਾਈਚਾਰਕ ਸਾਂਝ ਨੂੰ ਦਰਸਾਉਂਦੀਆਂ ਹਨ। ਇਹ 300 ਪੌਦੇ ਭਾਰਤ-ਇਜ਼ਰਾਈਲ ਦੋਸਤੀ ਦੇ ਸਦੀਵੀ ਪ੍ਰਤੀਕ ਬਣਨਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇਣਗੇ।
ਇਹ ਵੀ ਪੜ੍ਹੋ: AUS ; ਅੱਖਾਂ ਸਾਹਮਣੇ ਉੱਜੜ ਗਈ ਗਰਭਵਤੀ ਔਰਤ ਦੀ ਦੁਨੀਆ ! ਪਤੀ ਸਣੇ ਨਦੀ 'ਚ ਡੁੱਬ ਗਏ 2 ਭਾਰਤੀ ਨੌਜਵਾਨ
ਕੋਚੀ ਦੇ ਯਹੂਦੀਆਂ ਨਾਲ ਜੁੜਿਆ ਹੈ ਇਸ ਥਾਂ ਦਾ ਇਤਿਹਾਸ
ਜਿਸ 'ਮੋਸ਼ਾਵ ਨੇਵਾਤਿਮ' ਖੇਤਰ ਵਿੱਚ ਇਹ ਪੌਦੇ ਲਗਾਏ ਗਏ ਹਨ, ਉਸ ਦਾ ਭਾਰਤ ਨਾਲ ਖ਼ਾਸ ਸਬੰਧ ਹੈ। ਇਸ ਬਸਤੀ ਦੀ ਸਥਾਪਨਾ ਕੇਰਲ (ਕੋਚੀ) ਤੋਂ ਆਏ ਭਾਰਤੀ ਯਹੂਦੀਆਂ ਨੇ ਕੀਤੀ ਸੀ। ਅੱਜ ਵੀ ਇੱਥੇ ਕੋਚੀ ਸ਼ੈਲੀ ਦਾ ਬਣਿਆ ਪ੍ਰਾਰਥਨਾ ਸਥਾਨ (ਸਿਨਾਗੌਗ) ਅਤੇ 'ਭਾਰਤ ਯਹੂਦੀ ਵਿਰਾਸਤ ਕੇਂਦਰ' ਮੌਜੂਦ ਹੈ, ਜੋ ਭਾਰਤੀ ਕਦਰਾਂ-ਕੀਮਤਾਂ ਨੂੰ ਸੰਭਾਲੀ ਬੈਠਾ ਹੈ।
ਇਹ ਵੀ ਪੜ੍ਹੋ: ਗਿਰਾਵਟ 'ਤੇ ਲੱਗੀ ਬਰੇਕ, ਮੁੜ ਵਧ ਗਏ Gold ਦੇ ਭਾਅ
ਇਸ ਮੌਕੇ ਇਜ਼ਰਾਈਲੀ ਅਧਿਕਾਰੀਆਂ ਨੇ ਭਾਰਤ ਦੀ ਤਕਨੀਕੀ ਅਤੇ ਵਾਤਾਵਰਣ ਸਾਂਝੇਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵੇਂ ਦੇਸ਼ ਜਲਵਾਯੂ ਪਰਿਵਰਤਨ ਵਿਰੁੱਧ ਮਿਲ ਕੇ ਕੰਮ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
