ਇਜ਼ਰਾਇਲ ਅਤੇ ਫਰਾਂਸ ਨੇ 26/11 ਦੇ ਮੁੰਬਈ ਹਮਲਿਆਂ ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

Saturday, Nov 27, 2021 - 01:18 PM (IST)

ਇਜ਼ਰਾਇਲ ਅਤੇ ਫਰਾਂਸ ਨੇ 26/11 ਦੇ ਮੁੰਬਈ ਹਮਲਿਆਂ ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ: ਭਾਰਤ ਵਿਚ ਇਜ਼ਰਾਇਲ ਦੇ ਰਾਜਦੂਤ ਨੌਰ ਗਿਲੋਨ ਨੇ ਸ਼ੁੱਕਰਵਾਰ ਨੂੰ 13 ਸਾਲ ਪਹਿਲਾਂ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਵਿਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ, 'ਅੱਜ ਭਾਰਤ ਅਤੇ ਇਜ਼ਰਾਈਲ ਮੁੰਬਈ ਵਿਚ 13 ਸਾਲ ਪਹਿਲਾਂ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਯਾਦ ਵਿਚ ਸ਼ਾਮਲ ਹੋ ਰਹੇ ਹਨ ਜਿਸ ਵਿਚ ਭਾਰਤੀ, ਯਹੂਦੀ ਇਜ਼ਰਾਈਲੀ ਅਤੇ ਅੰਤਰਰਾਸ਼ਟਰੀ ਲੋਕਾਂ ਦੋਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਭਾਰਤ ਅਤੇ ਇਜ਼ਰਾਇਲ ਵਿਚਕਾਰ ਕਈ ਯਾਦਗਾਰੀ ਸਮਾਰੋਹ ਹੁੰਦੇ ਹਨ। ਅਸੀਂ ਅੱਤਵਾਦੀ ਹਮਲੇ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਇਕਜੁੱਟ ਹਾਂ।'

PunjabKesari

ਉਧਰ ਭਾਰਤ ਵਿਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨੇਨ ਨੇ ਵੀ ਵੱਖਰੇ ਤੌਰ 'ਤੇ ਭਿਆਨਕ ਅੱਤਵਾਦੀ ਹਮਲੇ ਵਿਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਇਕ ਟਵੀਟ ਵਿਚ ਕਿਹਾ, '#MumbaiAttacks 26/11। ਫਰਾਂਸ ਇਹਨਾਂ ਘਿਨਾਉਣੇ ਹਮਲਿਆਂ ਦੇ ਪੀੜਤਾਂ ਦੀ ਯਾਦ ਦਾ ਸਨਮਾਨ ਕਰਦਾ ਹੈ। ਫਰਾਂਸ ਅਤੇ ਭਾਰਤ ਅੱਤਵਾਦ ਦੇ ਸਾਰੇ ਰੂਪਾਂ ਵਿਰੁੱਧ ਏਕਤਾ ਅਤੇ ਦ੍ਰਿੜਤਾ ਨਾਲ ਖੜੇ ਹਨ।'

PunjabKesari

ਦੱਸ ਦੇਈਏ ਕਿ 26 ਨਵੰਬਰ 2011 ਨੂੰ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀ ਪਾਕਿਸਤਾਨ ਤੋਂ ਸਮੁੰਦਰੀ ਰਸਤਿਓਂ ਮੁੰਬਈ ਵਿਚ ਦਾਖ਼ਲ ਹੋਏ ਸਨ ਅਤੇ ਪੂਰੇ ਸ਼ਹਿਰ ਵਿਚ ਤਾਲਮੇਲ ਨਾਲ ਗੋਲੀਬਾਰੀ ਅਤੇ ਬੰਬ ਧਮਾਕੇ ਕੀਤੇ ਸਨ। 
ਇਹ ਭਿਆਨਕ ਹਮਲੇ 4 ਦਿਨਾਂ ਤੱਕ ਚੱਲੇ, ਜਿਸ ਵਿਚ 166 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜ਼ਖ਼ਮੀ ਹੋਏ ਸਨ।


author

cherry

Content Editor

Related News