ਜੰਮੂ ਪੁਲਸ ਦੇ ਹੱਥੇ ਚੜ੍ਹਿਆ ISJK ਦਾ ਅੱਤਵਾਦੀ, ਕਸ਼ਮੀਰ ''ਚ ਫੈਲਾਅ ਰਿਹਾ ਸੀ ਦਹਿਸ਼ਤ
Thursday, Apr 15, 2021 - 01:10 AM (IST)
ਸ਼੍ਰੀਨਗਰ - ਜੰਮੂ ਵਿੱਚ ਪੁਲਸ ਨੂੰ ਬੁੱਧਵਾਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ। ਪੁਲਸ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਜੰਮੂ-ਕਸ਼ਮੀਰ (ISJK) ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਤਵਾਦੀ ਦਾ ਨਾਮ ਅਕੀਬ ਬਾਸ਼ਿਰ ਪਾਰੇ ਉਰਫ ਅਸਦਉੱਲਾਹ ਹੈ। ਅੱਤਵਾਦੀ ਨੂੰ ਜੰਮੂ ਦੇ ਝੱਜਰ ਕੋਟਲੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ, ਅੱਤਵਾਦੀ ਅਸਦਉੱਲਾਹ ਕਸ਼ਮੀਰ ਵਿੱਚ ISJK ਦੇ ਕਮਾਂਡਰ ਦੇ ਆਦੇਸ਼ 'ਤੇ ਦਹਿਸ਼ਤ ਫੈਲਾਉਣ ਦਾ ਕੰਮ ਕਰਦਾ ਸੀ। ਕਾਫ਼ੀ ਸਮੇਂ ਤੋਂ ਸੁਰੱਖਿਆ ਬਲਾਂ ਨੂੰ ਉਸ ਦੀ ਤਲਾਸ਼ ਸੀ। ਬੁੱਧਵਾਰ ਨੂੰ ਜੰਮੂ ਪੁਲਸ ਨੇ ਇੱਕ ਆਪਰੇਸ਼ਨ ਚਲਾ ਕੇ ਇਸ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ।
10 ਦਿਨ ਵਿੱਚ ISJK ਦਾ ਦੂਜਾ ਅੱਤਵਾਦੀ ਫੜ੍ਹਿਆ
ਇਹ ਪਿਛਲੇ 10 ਦਿਨ ਵਿੱਚ ISJK ਦਾ ਦੂਜਾ ਅੱਤਵਾਦੀ ਹੈ, ਜੋ ਪੁਲਸ ਦੇ ਹੱਥੇ ਚੜ੍ਹਿਆ ਹੈ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਵੀ ਜੰਮੂ ਪੁਲਸ ਨੇ ਝੱਜਰ ਕੋਟਲੀ ਇਲਾਕੇ ਤੋਂ ਹੀ ਇਸ ਸੰਗਠਨ ਲਈ ਕੰਮ ਕਰਣ ਵਾਲੇ ਅੱਤਵਾਦੀ ਮਲਿਕ ਉਮੈਦ ਅਬਦੁੱਲਾ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਅੱਤਵਾਦੀ ਕਸ਼ਮੀਰ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਫਿਰਾਕ ਵਿੱਚ ਸਨ ਅਤੇ ਇਸ ਨੇ ਕੁੱਝ ਸਮਾਂ ਪਹਿਲਾਂ ਹੀ ਹਥਿਆਰ ਅਤੇ ਨਕਦ ਲਏ ਸਨ। ਪੁਲਸ ਨੂੰ ਇਸ ਅੱਤਵਾਦੀ ਕੋਲੋਂ ਇੱਕ ਪਿਸਟਲ, 8 ਕਾਰਤੂਸ ਅਤੇ 1 ਲੱਖ 13 ਹਜ਼ਾਰ ਰੁਪਏ ਨਕਦ ਬਰਾਮਦ ਹੋਏ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।