ਭਾਰਤੀ ਅਧਿਕਾਰੀਆਂ ਨੂੰ ਆਪਣੇ ਜਾਅਲ ''ਚ ਫਸਾਉਣ ਲਈ ਪਾਕਿਸਤਾਨ ਬਣਾ ਰਿਹੈ ਅਸ਼ਲੀਲ ਪਲਾਨ

12/17/2017 6:44:26 PM

ਨਵੀਂ ਦਿੱਲੀ— ਪਾਕਿਸਤਾਨ ਅਕਸਰ ਭਾਰਤ 'ਤੇ ਹਮਲਾ ਕਰਨ ਦੀ ਫਿਰਾਕ 'ਚ ਰਹਿੰਦਾ ਹੈ। ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਵਲੋਂ ਭਾਰਤੀਆਂ ਨੂੰ ਆਪਣੇ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਟੈਲੀਜੈਂਸ ਸੂਤਰਾਂ ਦੀ ਮੰਨੀਏ ਤਾਂ ਆਈ.ਐੱਸ.ਆਈ. ਨੇ ਭਾਰਤੀ ਅਫਸਰਾਂ ਨੂੰ ਟਾਰਗੇਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਢਾਕਾ 'ਚ ਮੌਜੂਦ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਭਾਰਤੀ ਅਧਿਕਾਰੀਆਂ ਨੂੰ ਹਨੀਟ੍ਰੈਪ 'ਚ ਫਸਾਉਣ ਦਾ ਟਾਸਕ ਦਿੱਤਾ ਗਿਆ ਹੈ। ਇਸ ਟਾਸਕ 'ਚ ਪਾਕਿਸਤਾਨ ਦੇ ਕਰਨਲ ਅਖਤਰ ਹਾਮਿਦ ਵੀ ਸ਼ਾਮਲ ਹਨ। ਜੋ ਕਿ ਢਾਕਾ 'ਚ ਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਹਨ। ਇਨ੍ਹਾਂ ਦੇ ਨਿਸ਼ਾਨੇ 'ਤੇ ਢਾਕਾ 'ਚ ਟ੍ਰੈਨਿੰਗ ਲੈ ਰਹੇ 40 ਭਾਰਤੀ ਅਫਸਰ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਕੋਸ਼ਿਸ਼ ਨੂੰ ਇਕ ਵਾਰ ਫਿਰ ਅਸਫਲ ਕਰ ਦਿੱਤਾ ਗਿਆ। ਆਈ.ਐੱਸ.ਆਈ. ਨੇ ਭਾਰਤੀ ਅਧਿਕਾਰੀਆਂ ਨੂੰ ਫਸਾਉਣ ਲਈ ਹਨੀਟ੍ਰੈਪ ਦਾ ਜਾਅਲ ਵਿਛਾਇਆ ਸੀ ਪਰ ਪਾਕਿਸਤਾਨ ਦੀ ਕਿਸਮਤ ਚੰਗੀ ਨਹੀਂ ਸੀ ਤੇ ਉਸ ਦਾ ਇਹ ਪਲਾਨ ਫੇਲ ਹੋ ਗਿਆ।
ਆਈ.ਐੱਸ.ਆਈ. ਭਾਰਤੀ ਅਧਿਕਾਰੀਆਂ ਨੂੰ ਆਪਣੇ ਜਾਅਲ 'ਚ ਫਸਾ ਕੇ ਉਨ੍ਹਾਂ ਤੋਂ ਮਹੱਤਵਪੂਰਨ ਜਾਣਕਾਰੀਆਂ ਹਾਸਲ ਕਰਨਾ ਚਾਹੁੰਦਾ ਸੀ। ਉਸ ਦੇ ਨਿਸ਼ਾਨੇ 'ਤੇ ਪਾਕਿਸਤਾਨ 'ਚ ਹੀ ਕੰਮ ਕਰ ਰਹੇ ਤਿੰਨ ਭਾਰਤੀ ਅਧਿਕਾਰੀ ਸਨ। ਇਸ ਤੋਂ ਪਹਿਲਾਂ ਕਿ ਉਨ੍ਹਾਂ ਦੇ ਹੱਥ ਕੋਈ ਜਾਣਕਾਰੀ ਲੱਗਦੀ ਉਸ ਦੀ ਸਾਰੀ ਪਲਾਨਿੰਗ ਫੇਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਭਾਰਤੀ ਅਧਿਕਾਰੀਆਂ ਤੋਂ ਪੁੱਛਗਿੱਛ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਦੁਬਾਰਾ ਪਾਕਿਸਤਾਨ ਨਹੀਂ ਭੇਜਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਨ੍ਹਾਂ ਅਧਿਕਾਰੀਆਂ ਨੂੰ ਆਪਣੇ ਜਾਅਲ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਸਾਜ਼ਿਸ਼ ਨੂੰ ਭਾਂਪ ਲਿਆ ਤੇ ਇਸ ਬਾਰੇ ਸਾਰੀ ਜਾਣਕਾਰੀ ਦਿੱਲੀ ਨੂੰ ਦੇ ਦਿੱਤੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਬੁਲਾ ਲਿਆ ਗਿਆ। ਇਨ੍ਹਾਂ ਤਿੰਨੇ ਅਧਿਕਾਰੀ ਪਾਕਿਸਤਾਨ ਦੇ ਭਾਸ਼ਾ ਵਿਭਾਗ 'ਚ ਕੰਮ ਕਰਦੇ ਸਨ। ਉਨ੍ਹਾਂ ਦਾ ਕੰਮ ਮਹੱਤਵਪੂਰਨ ਦਸਤਾਵੇਜ਼ਾਂ ਦਾ ਟ੍ਰਾਂਸਲੇਸ਼ਨ ਕਰਨਾ ਸੀ। ਆਈ.ਐੱਸ.ਆਈ. ਦੀ ਪਲਾਨਿੰਗ ਉਨ੍ਹਾਂ ਦਾ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਸੀ।


Related News