ਏਅਰ ਫੋਰਸ ਨੇ ਦਿਖਾਈ ''ਗਗਨ ਸ਼ਕਤੀ'' ਹਜ਼ਾਰਾਂ ਫੁੱਟ ਦੀ ਉਚਾਈ ਤੋਂ ਜਵਾਨਾਂ ਨੇ ਲਗਾਈ ਛਾਲ
Sunday, Apr 15, 2018 - 05:11 PM (IST)

ਗਾਜੀਆਬਾਦ— ਭਾਰਤੀ ਹਵਾਈ ਫੌਜ ਦੇ ਜਵਾਨਾਂ ਨੇ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਛਾਲ ਲਗਾ ਕੇ ਦਿਖਾਇਆ ਕਿ ਦੇਸ਼ ਪ੍ਰੇਮ ਦੇ ਜਜ਼ਬੇ ਦੇ ਸਾਹਮਣੇ ਡਰ ਦੀ ਕੋਈ ਜਗ੍ਹਾ ਨਹੀਂ ਹੈ। ਹਿੰਡਨ ਏਅਰਫੋਰਸ ਸਟੇਸ਼ਨ ਤੋਂ 'ਗਗਨ ਸ਼ਕਤੀ' ਅਭਿਆਸ ਦੌਰਾਨ ਜਵਾਨਾਂ ਨੇ ਬਟਾਲੀਅਨ ਲੇਵਲ ਹਵਾ ਤੋਂ ਛਾਲ ਲਗਾਉਣ ਦਾ ਅਭਿਆਸ ਕੀਤਾ, ਜੋ ਕੋਈ ਸੌਖਾ ਕੰਮ ਨਹੀਂ ਸੀ। ਅਭਿਆਸ ਤਹਿਤ ਜਵਾਨਾਂ ਨੇ ਹਜ਼ਾਰਾਂ ਫੁੱਟ ਉੱਪਰ ਤੋਂ ਛਾਲ ਲਗਾਈ। ਸੁਰੱਖਿਅਤ ਲੈਂਡਿੰਗ ਲਈ ਜਵਾਨਾਂ ਨੇ ਪੈਰਾਸ਼ੂਟ ਦਾ ਇਸਤੇਮਾਲ ਕੀਤਾ।
#WATCH Indian Air Force conducted battalion level air drop as part of exercise 'Gagan Shakti' from Hindon airbase pic.twitter.com/3a1CJ4wuD8
— ANI (@ANI) April 15, 2018
ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਹਥਿਆਰਾਂ ਨਾਲ ਲੈਸ ਜਵਾਨ ਵਾਰੀ-ਵਾਰੀ ਨਾਲ ਜ਼ਮੀਨ 'ਤੇ ਛਾਲ ਮਾਰ ਰਹੇ ਹਨ। ਹਵਾ 'ਚ ਪਹੁੰਚਦੇ ਹੀ ਜਵਾਨਾਂ ਨੇ ਆਪਣੇ ਪੈਰਾਸ਼ੂਟ ਖੋਲ੍ਹੇ ਅਤੇ ਜ਼ਮੀਨ 'ਤੇ ਲੈਂਡ ਹੋ ਗਏ। ਇਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਨੇ ਆਪਣੀ ਤਾਕਤ ਦਿਖਾਉਂਦੇ ਹੋਏ ਹਵਾ 'ਚ ਇਧਨ ਭਰੇ ਜਾਣ ਦਾ ਵੀ ਪ੍ਰਦਰਸ਼ਨ ਕੀਤਾ। ਇਸ 'ਚ ਉਡਾਨ ਭਰਦੇ ਇਕ ਲੜਾਕੂ ਜਹਾਜ਼ 'ਚ ਅਤੇ ਹੋਰ ਜਹਾਜ਼ਾਂ ਦੁਆਰਾ ਈਧਨ ਭਰਿਆ ਜਾ ਰਿਹਾ ਸੀ।