ਕੀ ਸੋਸ਼ਲ ਮੀਡਿਆ ਉੱਤੇ ਚਲਣ ਵਾਲੀ ਅਫਵਾਹਾਂ ਵੀ ਭੜਕਾਉਣ ਦਾ ਹੀ ਹਥਕੰਡਾ ਹੈ?

Thursday, May 21, 2020 - 12:36 PM (IST)

ਆਦਿਵਾਸੀ ਏਕਤਾ ਪਰਿਸ਼ਦ ਦੀ ਪੜਚੋਲ

ਖੱਬੇ-ਪੱਖੀ ਸਮੂਹਾਂ ਅਤੇ ਚਰਚ ਦੇ ਕੰਮ ਕਰਨ ਦੇ ਤਰੀਕੇ 'ਚ ਇੱਕ ਸਮਾਨਤਾ ਇਹ ਹੈ ਕਿ ਦੋਨੋ ਹੀ ਆਪਣੀ ਪਹਿਚਾਣ ਅਤੇ ਏਜੰਡਾ ਛੁਪਾਉਣ ਲਈ ਕੁੱਝ ਜ਼ਾਹਰ ਸੰਗਠਨਾਂ ਦਾ ਜਾਲ ਬੁਣਦੇ ਹਨ। ਇਸਦਾ ਖੁਲਾਸਾ ਉਦੋਂ ਹੁੰਦਾ ਹੈ ਜਦੋਂ ਸਿਲਸਿਲੇਵਾਰ ਇਸਦੀ ਪੜਤਾਲ ਕੀਤੀ ਜਾਂਦੀ ਹੈ। ਇਸ ਅਧਾਰ 'ਤੇ ਸੋਚੀਏ ਤਾਂ ਪਾਲਘਰ 'ਚ ਸੰਤਾਂ ਦੀ ਹੱਤਿਆ ਜਿਸਨੇ ਹਿੰਦੂ ਭਾਵਨਾਵਾਂ ਨੂੰ ਗਹਿਰੀ ਚੋਟ ਪਹੁੰਚਾਈ, ਇੱਕ ਡੁੰਘੀ ਵਿਚਾਰਨ ਯੋਗ ਘਟਨਾ ਹੈ। ਇਸਦਾ ਕਾਰਨ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਕੁੱਝ ਅਫਵਾਹਾਂ ਜਿਵੇਂ ਕਿ 'ਮੁਸਲਮਾਨ ਕੋਰੋਨਾ ਫੈਲਾ ਰਹੇ ਹਨ, ਬੱਚਿਆਂ ਦੇ ਗੁਰਦੇ ਚੋਰੀ ਕਰਣ ਵਾਲਾ ਗਿਰੋਹ ਸਰਗਰਮ ਹੈ', ਆਦਿ ਨੂੰ ਪ੍ਰਚਾਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਵੇਂ ਕਿ ਕਿਡਨੀ ਕੋਈ ਅਜਿਹੀ ਚੀਜ ਹੋਵੇ ਜਿਸਨੂੰ ਫੁੱਲ ਦੀ ਤਰ੍ਹਾਂ ਤੋੜਿਆ ਜਾ ਸਕਦਾ ਹੈ। ਇਸ ਅਫਵਾਹ ਵਾਲੀ ਕਹਾਣੀ ਦਾ ਸੋਮਾ ਕੀ ਹੈ ? 'ਦ ਪ੍ਰਿੰਟ' (ਲਿੰਕ-1) ਅਤੇ ਬਹੁਤ ਸਾਰੇ ਮੀਡੀਆ ਸੰਸਥਾਨਾਂ ਨੇ ਆਦਿਵਾਸੀ ਏਕਤਾ ਪਰਿਸ਼ਦ ਦੇ ਰਾਜੂ ਪੰਡਾਰਾ ਨਾ ਦੇ ਵਿਅਕਤੀ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਹੈ ਕਿ, ਅਜਿਹੀਆਂ ਹੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ। ਇਸ ਸੰਵੇਦਨਸ਼ੀਲ ਹਾਲਤ ਵਿੱਚ ਜੇਕਰ ਕੋਈ ਵਿਅਕਤੀ ਅਜਿਹਾ ਦਾਅਵਾ ਕਰਦਾ ਹੈ ਤਾਂ ਇਹ ਮੰਨਣਾ ਅਣ-ਉਚਿਤ ਨਹੀਂ ਹੋਵੇਗਾ ਕਿ ਆਦਿਵਾਸੀ ਏਕਤਾ ਪਰਿਸ਼ਦ, ਜਿਸਨੂੰ ਮੀਡੀਆ ਸੰਸਥਾਨ ਪੱਛਮੀ ਭਾਰਤ ਵਿੱਚ ਸਰਗਰਮ ਜ਼ਮੀਨ ਨਾਲ ਜੁੜਿਆ ਸੰਗਠਨ ਦੱਸਦੇ ਹਨ, ਇਸਦੇ ਮੈਂਬਰ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਕਹਾਣੀ ਨੂੰ ਆਪਣੇ ਰੰਗ ਵਿਚ ਰੰਗਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ਨ ਇਹ ਹੈ ਕਿ ਇਹ ਸਮੂਹ ਕੌਣ ਹਨ ਜੋ ਆਦਿਵਾਸੀ ਏਕਤਾ ਪਰਿਸ਼ਦ ਦੇ ਪਿੱਛੇ ਹਨ?

ਆਦਿਵਾਸੀ ਏਕਤਾ ਪਰਿਸ਼ਦ ਦੇ ਦੋ ਚਿਹਰੇ

ਆਦਿਵਾਸੀ ਏਕਤਾ ਪਰਿਸ਼ਦ ਨੇ ਆਪਣੀ ਵੈਬਸਾਈਟ ਉੱਤੇ ਦਾਅਵਾ ਕੀਤਾ ਹੈ ਕਿ ਉਹ ਸਮੁੱਚੀ ਮਨੁੱਖਤਾ ਅਤੇ ਕੁਦਰਤ ਲਈ ਕੰਮ ਕਰਦੀ ਹੈ। ਇਸ ਸੰਸਥਾਨ ਨੇ ਜਨਵਰੀ 2020 ਵਿੱਚ ਪਾਲਘਰ 'ਚ ਇੱਕ ਬਹੁਤ ਵੱਡੇ ਸੱਭਿਆਚਾਰਕ ਇਕੱਠ ਦਾ ਆਯੋਜਨ ਕੀਤਾ, ਜਿਸ ਵਿੱਚ ਮੱਧ ਪ੍ਰਦੇਸ਼ ਦੀ ਰਾਜਪਾਲ ਅਨੁਸੂਈਆ ਉਈਕੇ, ਸਥਾਨਕ ਸਾਂਸਦ ਰਾਜੇਂਦਰ ਗਾਵਿਤ ਅਤੇ ਅਨੇਕ ਹੋਰ ਨੇਤਾ ਸ਼ਾਮਿਲ ਹੋਏ (ਇਮੇਜ-1)। ਜਾਪਦਾ ਹੈ ਕਿ ਇਹ ਕਾਰਜਕ੍ਰਮ ਇਹ ਲੋਕ ਹਰ ਸਾਲ ਕਰਦੇ ਹਨ ਅਤੇ ਇਨ੍ਹਾਂ ਦੇ ਦਾਅਵੇ ਅਨੁਸਾਰ ਇਸ 'ਚ 200000 ਲੋਕ ਸ਼ਾਮਿਲ ਹੁੰਦੇ ਹਨ। ਅਜਿਹਾ ਵੀ ਜਾਪਦਾ ਹੈ ਕਿ ਪਾਲਘਰ ਅਤੇ ਇਸਦੇ ਆਸਪਾਸ ਦੇ ਦਾਦਰਾ ਨਗਰ ਹਵੇਲੀ ਇਲਾਕੇ ਉੱਤੇ ਇਨ੍ਹਾਂ ਦਾ ਖਾਸ ਧਿਆਨ ਕੇਂਦਰਿਤ ਹੈ ਕਿਉਂਕਿ 2019 ਦਾ ਇਕੱਠ ਦਾਦਰਾ ਨਗਰ ਹਵੇਲੀ 'ਚ ਸਿਲਵਾਸਾ ਦੇ ਨੇੜੇ ਹੋਇਆ ਸੀ।

ਪਰਦੇ ਦੇ ਪਿੱਛੇ

 ਪਰ ਠੀਕ ਇਸ ਸਮੇਂ ਸੀ.ਬੀ.ਸੀ.ਆਈ. ਵੈਬਸਾਈਟ ਜੋ ਕਿ ਕੈਥੋਲੀਕ ਬਿਸ਼ਪਸ ਆਫ ਇੰਡੀਆ ਦੀ ਅਧਿਕਾਰਿਕ ਵੈਬਸਾਈਟ ਹੈ (ਲਿੰਕ4), ਨੇ ਦਾਅਵਾ ਕੀਤਾ ਹੈ ਕਿ 2019 ਦੇ ਇਕੱਠ ਵਿੱਚ “ਫਾਦਰ ਨਿਕੋਲਸ ਬਡਲਾ ਐਸ.ਵੀ.ਡੀ. ਸਕੱਤਰ- ਸੀ.ਬੀ.ਸੀ.ਆਈ. ਆਫਿਸ ਆਫ਼ ਟ੍ਰਿਬਿਊਨਲ ਅਫੇਅਰਜ਼”, ਜੋ ਕਿ ਆਦਿਵਾਸੀ ਏਕਤਾ ਪਰਿਸ਼ਦ ਦਾ ਇੱਕ ਸੰਗਠਕ ਅਤੇ ਮੈਂਬਰ ਹੈ ਅਤੇ ਸ਼੍ਰੀਮਤੀ ਲਲਿਤਾ ਰੋਸ਼ਨੀ ਲਾਕੜਾ ਡੀ.ਐਸ.ਏ., ਜੋ ਇਸ ਦਫ਼ਤਰ ਵਿਚੋਂ ਹੈ, ਇਹ ਦੋਵੇਂ ਤਿੰਨ ਦਿਨੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਫਾਦਰ ਨਿਕੋਲਸ ਬਡਲਾ,ਐੇਸ.ਵੀ.ਡੀ. ਸਕੱਤਰ, ਸੀ.ਬੀ.ਸੀ.ਆਈ ਆਫਿਸ ਫਾਰ ਟ੍ਰਾਈਬਲ ਅਫੇਯਰਸ, ਨੇ ਸੰਯੁਕਤ ਰਾਸ਼ਟਰ ਸੰਘ ਵਿੱਚ ਮੂਲ ਨਿਵਾਸੀਆਂ ਦੇ ਵਿਸ਼ੇ ਤੇ ਇੱਕ ਭਾਸ਼ਣ ਵੀ ਦਿੱਤਾ ਸੀ। ਏਸ਼ੀਆ ਨਿਊਜ਼ ਡਾਟ ਆਈ ਟੀ ਡਾਟ, ਜੋ ਰੋਮਨ ਕੈਥੋਲੀਕ ਪੋਂਟਿਫਿਕਲ ਇੰਸਟੀਚਿਊਟ ਫਾਰ ਫੌਰਨ ਮਿਸ਼ਨਰੀਜ਼ ਦੀ ਆਧਿਕਾਰਿਕ ਪ੍ਰੈਸ ਏਜੰਸੀ ਹੈ ਅਤੇ ਇਟਲੀ ਤੋਂ ਕੰਮ ਕਰਦੀ ਹੈ, ਨੇ ਦਾਅਵਾ ਕੀਤਾ ਹੈ ਕਿ ਪਾਲਘਰ ਵਿੱਚ 13 ਤੋਂ 15 ਜਨਵਰੀ ਜੋ ਕਾਨਫਰੰਸ ਹੋਈ ਉਹ ਕੈਥੋਲਿਕ ਬਿਸ਼ਪਸ ਕਾਨਫਰੰਸ ਆਫ ਇੰਡੀਆ ਵੱਲੋਂ ਪ੍ਰਾਯੋਜਿਤ ਸੀ। ਇਹ ਚਰਚ ਦੇ ਮਿਸ਼ਨ ਦਾ ਭਾਗ ਹੈ ਅਤੇ ਇਹ ਜੀਸਸ ਦਾ ਸੁਨੇਹਾ ਅਤੇ ਗੋਸਪਲ ਦੀਆਂ ਕਦਰਾਂ ਕੀਮਤਾਂ ਹਨ (ਲਿੰਕ 5), (ਇਮੇਜ 2)। ਇਸ 'ਚ ਫਾਦਰ ਬਡਲਾ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਅਸੀ ਖੁਸ਼ ਹਾਂ ਕਿ ਯੂਨਾਈਟਡ ਨੇਸ਼ਨਜ਼ ਪਰਮਾਨੈਂਟ ਫੋਰਮ ਫਾਰ ਇੰਡੀਅਨਸ ਇਸ਼ੂਜ਼ ਦੇ ਉਪ ਪ੍ਰਧਾਨ ਫੂਲਮਨ ਚੌਧਰੀ  ਨੇ ਵੀ ਇਸ ਵਿੱਚ ਭਾਗ ਲਿਆ।

ਇਹ ਯੂਨਾਈਟਡ ਨੇਸ਼ਨਜ਼ ਫੋਰਮ ਹੈ ਕੀ?

ਇਹ ਸੰਯੁਕਤ ਰਾਸ਼ਟਰ ਸੰਘ ਦੀ ਇੱਕ ਸਲਾਹਕਾਰ ਇਕਾਈ ਹੈ ਜਿਸ ਵਿੱਚ ਵੱਖ-ਵੱਖ ਸਰਕਾਰਾਂ ਦੇ ਚੁਣੇ ਗਏ 8 ਮੈਂਬਰ ਅਤੇ ਮੂਲ ਨਿਵਾਸੀ ਲੋਕਾਂ ਦੀਆਂ ਸੰਸਥਾਵਾਂ ਦੁਆਰਾ ਚੁਣੇ ਗਏ 8 ਮੈਂਬਰ ਹੁੰਦੇ ਹਨ (ਲਿੰਕ 6)। ਫੂਲਮਨ ਚੌਧਰੀ ਨੇਪਾਲ ਤੋਂ ਹਨ ਜਿਨ੍ਹਾਂ ਨੂੰ ਮੂਲਨਿਵਾਸੀ ਸੰਗਠਨਾਂ ਨੇ ਨਾਮਜਦ ਕੀਤਾ ਹੈ। ਜੇਕਰ ਆਦਿਵਾਸੀ ਏਕਤਾ ਪਰਿਸ਼ਦ ਕੋਈ ਸੰਕੇਤ ਹੈ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਸੰਸਾਰ ਭਰ ਵਿੱਚ ਚੱਲ ਰਹੇ ਮੂਲ ਨਿਵਾਸੀਆਂ ਦੇ ਨਾ ਵਾਲੇ ਸੰਗਠਨ ਵੀ ਚਰਚ ਦੇ ਹੀ ਜ਼ਾਹਰ ਮੋਰਚੇ ਨਿਕਲ ਆਓਣ। ਪਰ ਸੰਯੁਕਤ ਰਾਸ਼ਟਰ ਸੰਘ ਨਾਲ ਜੁੜੇ ਸੰਗਠਨ ਦੇ ਰੂਪ 'ਚ ਉਨ੍ਹਾਂਨੂੰ ਇੱਕ ਨਿਰਪੱਖ ਚਿਹਰਾ ਮਿਲ ਜਾਂਦਾ ਹੈ ਜਿਸਦੇ ਨਾਲ ਉਨ੍ਹਾਂ ਨੂੰ ਦੁਨੀਆ ਦੇ ਗ਼ਰੀਬ ਅਤੇ ਮੂਲ ਨਿਵਾਸੀਆਂ ਲਈ ਕੰਮ ਕਰਨ ਵਿੱਚ ਸੌਖ ਹੋ ਜਾਂਦੀ ਹੈ। (ਇਮੇਜ 3) ਅਤੇ ਨਾਲ ਹੀ ਆਦਿਵਾਸੀ ਏਕਤਾ ਪਰਿਸ਼ਦ ਨੂੰ ਅੰਤਰਰਾਸ਼ਟਰੀ ਯਾਤਰਾ ਅਤੇ ਹਿਊਮਨ ਬਾਡੀ ਦੇ ਸਾਹਮਣੇ ਵਿਚਾਰ ਜ਼ਾਹਰ ਕਰਨ ਦਾ ਮੌਕਾ ਮਿਲ ਜਾਂਦਾ ਹੈ ਜਿਸ ਵਿਚ ਫਾਦਰ ਨਿਕੋਲਸ ਬਡਲਾ ਮੌਜੂਦ ਰਹਿੰਦੇ ਹਨ।

ਇਹ ਠੀਕ ਹੈ ਕਿ ਸੋਸ਼ਲ ਮੀਡਿਆ ਉੱਤੇ ਫਾਦਰ ਨਿਕੋਲਸ ਬਡਲਾ ਨੂੰ ਨਿਕੋਲਸ ਬਡਲਾ ਦੇ ਰੂਪ ਵਿੱਚ ਹੀ ਲਿਖਿਆ ਜਾਂਦਾ ਹੈ। ਆਦਿਵਾਸੀ ਏਕਤਾ ਪਰਿਸ਼ਦ ਦੀ ਜਾਂਚ ਕਰਨ ਵਾਲੇ ਕੁੱਝ ਨਿਰਪੱਖ ਸੰਪਾਦਕਾਂ ਨੇ ਕੁੱਝ ਰੋਚਕ ਸਚਾਈ ਪੇਸ਼ ਕੀਤੀ ਹੈ:  ਉਦਾਹਰਣ ਲਈ ਹੈਰੀ ਗੁਲਬੋਰਨ ਦੁਆਰਾ ਸੰਪਾਦਤ ਪੁਸਤਕ 'ਰੇਸ ਐਂਡ ਏਥਨਿਸਿਟੀ' (ਲਿੰਕ 7) ਵਿੱਚ ਆਦਿਵਾਸੀ ਏਕਤਾ ਪਰਿਸ਼ਦ ਆਦਿਵਾਸੀਆਂ ਨੂੰ ਅਪੀਲ ਕਰਦੀ ਹੈ ਕਿ 'ਜਾਗ੍ਰਤ ਹੋ ਜਾਓ ਅਤੇ ਹਿੰਦੂਆਂ ਦੇ ਪੰਜਿਆਂ ਤੋਂ ਆਜਾਦ ਹੋ ਜਾਓ।' ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਲੀ ਸਵਾਲ ਇਹ ਹੈ ਕਿ ਕਿਆ ਸੋਸ਼ਲ ਮੀਡਿਆ ਉੱਤੇ ਚਲਣ ਵਾਲੀ ਅਫਵਾਹਾਂ ਵੀ ਪੱਥਲਗੜ੍ਹੀ ਅੰਦੋਲਨ ਦੀ ਤਰ੍ਹਾਂ ਹੀ ਆਦਿਵਾਸੀਆਂ ਨੂੰ ਭੜਕਾਉਣ, ਉਨ੍ਹਾਂਨੂੰ ਮੁੱਖ-ਧਾਰਾ ਤੋਂ ਵੱਖ ਕਰਨ ਅਤੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਇਲਾਕੇ ਵਿੱਚ ਦਾਖਲ ਨਾ ਹੋਣ ਦੇਣ ਦਾ ਹੀ ਹਥਕੰਡਾ ਹੈ? ਇਹ ਸਾਲਾਂ ਤੋਂਂ ਚੱਲ ਰਿਹਾ ਹੈ ਪਰ ਸੰਤਾਂ ਦੀ ਕੁੱਟ-ਕੁੱਟ ਕੇ ਕੀਤੀ ਗਈ ਹੱਤਿਆ ਦੀ ਘਟਨਾ ਦੀ ਸ਼ਾਂਤੀ ਭੰਗ ਕਰਨ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਕੇ ਆਦਿਵਾਸੀ ਏਕਤਾ ਪਰਿਸ਼ਦ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ -

 

●      ਕੀ ਉਨ੍ਹਾਂ ਦੇ ਲੱਖਾਂ ਦੇ ਸਲਾਨਾ ਇਕੱਠ ਚਰਚ ਦੁਆਰਾ ਪ੍ਰਾਯੋਜਿਤ ਹੁੰਦੇ ਹਨ?

 

●      ਕੀ ਸੀ.ਬੀ.ਸੀ.ਆਈ. ਦੇ ਪ੍ਰਤਿਨਿਧ ਫਾਦਰ ਨਿਕੋਲਸ ਬਡਲਾ ਉਨ੍ਹਾਂ ਦੇ ਗਵਰਨਿੰਗ ਬੋਰਡ ਦੇ ਮੈਂਬਰ ਹਨ? 

 

●      ਕੀ ਜਿਵੇਂ ਕੁੱਝ ਕਿਤਾਬਾਂ ਦੁਆਰਾ ਦੱਸਿਆ ਗਿਆ ਹੈ, ਉਹ ਹਿੰਦੂ ਵਿਰੋਧੀ ਪ੍ਰਚਾਰ ਵਿੱਚ ਲੱਗੇ ਹੋਏ ਹਨ?

 

●      ਉਹ ਸੰਤਾਂ ਦੀ ਹੱਤਿਆ ਦੀ ਘਟਨਾ 'ਸੋਸ਼ਲ ਮੀਡਿਆ ਦੀਆਂ ਅਫਵਾਹਾਂ ਦੇ ਕਾਰਨ ਹੋਈ' ਪ੍ਰਚਾਰਿਤ ਕਰਣ ਨੂੰ ਬੇਚੈਨ ਕਿਉਂ ਹਨ?

 

●      ਚਰਚ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਆਦਿਵਾਸੀ ਏਕਤਾ ਪਰਿਸ਼ਦ ਨਾਲ ਸਾਂਝ ਕੀ ਹੈ?

 

●      ਕੀ ਉਹ ਪਾਲਘਰ ਦੇ ਆਸਪਾਸ ਦਾਦਰਾ ਨਗਰ ਹਵੇਲੀ ਨੂੰ ਅਜਿਹੇ ਫਰੰਟਲ ਸੰਗਠਨ ਬਣਾਕੇ ਪ੍ਰਭਾਵਿਤ ਕਰਨਾ ਚਾਹੁੰਦੇ ਅਤੇ ਆਪਣਾ ਲਕਸ਼ ਬਣਾਉਣਾ ਚਾਹੁੰਦੇ ਹਨ?

 

 

 

 


Harinder Kaur

Content Editor

Related News