ਕਿਸਾਨਾਂ ਦੇ ਹੱਕ 'ਚ ਡਟੀ 'ਆਇਰਨ ਲੇਡੀ', ਬੀਬੀਆਂ ਨੂੰ ਵਿਰੋਧ ਦਾ ਹਿੱਸਾ ਬਣਨ ਲਈ ਕਰ ਰਹੀ ਹੈ ਪ੍ਰੇਰਿਤ

Saturday, Mar 06, 2021 - 12:59 PM (IST)

ਕਿਸਾਨਾਂ ਦੇ ਹੱਕ 'ਚ ਡਟੀ 'ਆਇਰਨ ਲੇਡੀ', ਬੀਬੀਆਂ ਨੂੰ ਵਿਰੋਧ ਦਾ ਹਿੱਸਾ ਬਣਨ ਲਈ ਕਰ ਰਹੀ ਹੈ ਪ੍ਰੇਰਿਤ

ਨਵੀਂ ਦਿੱਲੀ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ 100 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਜਾਰੀ ਕਿਸਾਨ ਅੰਦੋਲਨ 'ਚ ਕਿਸਾਨ ਬੀਬੀਆਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸੇ ਦੌਰਾਨ ਇਕ ਸਾਬਕਾ ਫ਼ੌਜੀ ਦੀ ਪਤਨੀ ਸੁਦੇਸ਼ ਗੋਇਤ ਪਿਛਲੇ 3 ਮਹੀਨਿਆਂ ਤੋਂ ਹਰਿਆਣਾ ਦੀਆਂ ਪੇਂਡੂ ਜਨਾਨੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਹਿੱਸਾ ਬਣਨ ਲਈ ਲਾਮਬੰਦ ਕਰ ਰਹੀ ਹੈ। ਸੁਦੇਸ਼ ਗੋਇਤ ਨੂੰ ਵਨ ਰੈਂਕ ਵਨ ਪੈਨਸ਼ਨ (ਓ.ਆਰ.ਓ.ਪੀ.) ਦੀ 'ਆਇਰਨ ਲੇਡੀ' ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਸੁਦੇਸ਼ ਨੇ ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਲਈ ਸੁਦੇਸ਼ ਕਰੀਬ 2 ਸਾਲ ਭੁੱਖ-ਹੜਤਾਲ 'ਤੇ ਰਹੀ ਸੀ ਅਤੇ ਯੁੱਧ 'ਚ ਸ਼ਹੀਦ ਹੋਏ ਫ਼ੌਜੀਆਂ ਦੀਆਂ ਵਿਧਵਾਵਾਂ ਨਾਲ ਸੰਬੰਧਤ ਮੁੱਦੇ ਵੀ ਉਠਾਏ ਸਨ।

ਇਹ ਵੀ ਪੜ੍ਹੋ : ਸੰਘਰਸ਼ ਦੇ 100ਵੇਂ ਦਿਨ ਮੌਕੇ ਕਿਸਾਨਾਂ ਨੇ ਜਾਮ ਕੀਤਾ KMP ਐਕਸਪ੍ਰੈੱਸ ਵੇਅ

ਪਿੰਡ-ਪਿੰਡ ਜਾ ਕੇ ਜਨਾਨੀਆਂ ਨੂੰ ਪੰਜਾਬ ਦੀਆਂ ਭੈਣਾਂ ਨਾਲ ਖੜ੍ਹਨ ਦੀ ਕੀਤੀ ਅਪੀਲ
ਵੀਰਵਾਰ ਨੂੰ ਪੱਛਮੀ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਹੁੰਚੀ  ਸੁਦੇਸ਼ ਨੇ 5 ਜਨਾਨੀਆਂ ਦੇ ਇਕ ਸਮੂਹ ਦੇ ਨਾਲ ਹਰਿਆਣਵੀ ਰਾਗ 'ਚ ਉਚਾਰੀ ਕਵਿਤਾ 'ਚ ਇਕਸੁਰਤਾ ਪ੍ਰਦਾਨ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਸੁਦੇਸ਼ ਨੇ ਕਿਹਾ,''ਮੈਂ ਹਰਿਆਣਾ 'ਚ ਪਿੰਡ-ਪਿੰਡ ਜਾ ਕੇ ਸਾਡੀਆਂ ਬੀਬੀਆਂ ਨੂੰ ਪੰਜਾਬ ਦੀਆਂ ਸਾਡੀਆਂ ਭੈਣਾਂ ਨਾਲ ਖੜ੍ਹਨ ਅਤੇ ਮੰਚ 'ਤੇ ਕੁਝ ਮਿੰਟ ਲਈ ਹੀ ਸਹੀ ਪਰ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ 'ਚੋਂ ਕਈ ਜਨਾਨੀਆਂ ਘਰੇਲੂ ਕੰਮਕਾਰ ਹੋਣ ਦੇ ਬਾਵਜੂਦ ਸੰਘਰਸ਼ ਵਿੱਚ ਆ ਰਹੀਆਂ ਹਨ ਅਤੇ ਸਾਡੀਆਂ ਪੰਜਾਬਣ ਭੈਣਾਂ ਨਾਲ ਇੱਕਜੁਟਤਾ ਵਿਖਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 100 ਦਿਨ ਪੂਰੇ, KMP ਐਕਸਪ੍ਰੈੱਸ ਵੇਅ ’ਤੇ ਅੱਜ ਕਿਸਾਨ ਕਰਨਗੇ ‘ਨਾਕਾਬੰਦੀ’

ਹਰਿਆਣਾ ਦੀਆਂ ਜਨਾਨੀਆਂ ਨੂੰ ਖ਼ੁਦ ਨੂੰ ਸਾਬਤ ਕਰਨ ਮੌਕਾ ਮਿਲਿਆ
ਸੁਦੇਸ਼ ਨੇ ਕਿਹਾ ਕਿ ਕਿਸਾਨ 8 ਮਾਰਚ ਯਾਨੀ ਸੋਮਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕ ਸ਼ਾਨਦਾਰ ਸਮਾਰੋਹ 'ਚ ਆਪਣੇ ਵਰਗੇ 100 ਤੋਂ ਵੱਧ ਲੋਕਾਂ ਨੂੰ ਸਨਮਾਨਤ ਕਰਨ ਦੀ ਤਿਆਰੀ ਕਰ ਰਹੇ ਹਨ। ਹਰਿਆਣਾ ਦੇ ਹਿਸਾਰ ਦੇ ਸਿਸਾਰ ਪਿੰਡ ਦੀ ਕਿਸਾਨ ਧੀ ਗੋਇਤ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਨੇ ਹਰਿਆਣਾ ਦੀਆਂ ਜਨਾਨੀਆਂ ਨੂੰ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਹੈ। ਖੇਤੀ ਦੇ ਖੇਤਰ 'ਚ ਵੀ ਜਨਾਨੀਆਂ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਮਿਲ ਕੇ ਖੜ੍ਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਾਰੀ ਕੋਮਲ ਹੈ ਪਰ ਕਮਜ਼ੋਰ ਨਹੀਂ। ਸੈਂਕੜੇ ਜਨਾਨੀਆਂ ਜੋ ਆਪਣੇ ਘਰ ਦੀ ਦਹਿਲੀਜ ਤੋਂ ਬਾਹਰ ਕਦਮ ਰੱਖਣ ਬਾਰੇ ਕਦੇ ਨਹੀਂ ਸੋਚਦੀਆਂ ਸਨ, ਹੁਣ ਸੜਕਾਂ 'ਤੇ ਆਪਣੇ ਆਦਮੀਆਂ ਦਾ ਸਾਥ ਦੇ ਰਹੀਆਂ ਹਨ।

ਇਹ ਵੀ ਪੜ੍ਹੋ : 26 ਜਨਵਰੀ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਦਾ ਕਾਰਾ, ਮ੍ਰਿਤਕ ਕਿਸਾਨ ਨੂੰ ਭੇਜਿਆ ਕਾਨੂੰਨੀ ਨੋਟਿਸ


author

DIsha

Content Editor

Related News