ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਭਗਤਾਂ ਲਈ ਰੇਲਵੇ ਦੀ ਸੌਗਾਤ

Thursday, Oct 03, 2019 - 04:25 PM (IST)

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਭਗਤਾਂ ਲਈ ਰੇਲਵੇ ਦੀ ਸੌਗਾਤ

ਸਮਸਤੀਪੁਰ— ਨਰਾਤਿਆਂ 'ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਮਾਤਾ ਦੇ ਦਰਸ਼ਨ ਯਾਤਰਾ ਲਈ ਸਹਰਸਾ ਤੋਂ ਕਟੜਾ ਵਿਚਾਲੇ ਵਿਸ਼ੇਸ਼ ਆਸਥਾ ਸਰਕਿਟ ਸਪੈਸ਼ਲ ਟਰੇਨ ਚਲਾਈ ਜਾਵੇਗੀ। ਆਈ. ਆਰ. ਸੀ. ਟੀ. ਸੀ. ਦੇ ਖੇਤਰੀ ਪ੍ਰਬੰਧਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੱਧ ਰੇਲਵੇ ਦੇ ਸਮਸਤੀਪੁਰ ਡਵੀਜ਼ਨ 'ਚ ਪਹਿਲੀ ਵਾਰ ਇਸ ਤਰ੍ਹਾਂ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਟਰੇਨ 15 ਅਕਤੂਬਰ ਨੂੰ ਸਹਰਸਾ ਰੇਲਵੇ ਸਟੇਸ਼ਨ ਤੋਂ ਕਟੜਾ ਲਈ ਜਾਵੇਗੀ, ਜੋ ਕਿ ਖਗੜੀਆ, ਬਰੌਨੀ, ਸਮਸਤੀਪੁਰ, ਦਰਭੰਗਾ, ਮੁਜ਼ੱਫਰਪੁਰ, ਪਾਟਲੀਪੁੱਤਰ, ਬਕਸਰ ਅਤੇ ਉੱਤਰ ਪ੍ਰਦੇਸ਼ ਦੇ ਦੀਨ ਦਿਆਲ ਉਪਾਧਿਆਏ ਸਟੇਸ਼ਨ ਹੁੰਦੇ ਹੋਏ ਕਟੜਾ ਸਟੇਸ਼ਨ ਪਹੁੰਚੇਗੀ। 

ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਾਉਣ ਤੋਂ ਬਾਅਦ ਹਰੀਦੁਆਰ ਦੀ ਹਰੀ ਕੀ ਪੌੜੀ 'ਚ ਗੰਗਾ ਆਰਤੀ ਅਤੇ ਰਾਮ ਝੂਲਾ ਸਮੇਤ ਹੋਰ ਥਾਂਵਾਂ ਦੀ ਸੈਰ ਕਰਾਉਂਦੇ ਹੋਏ ਇਹ ਟਰੇਨ 22 ਅਕਤੂਬਰ ਨੂੰ ਵਾਪਸ ਸਹਰਸਾ ਸਟੇਸ਼ਨ ਪਹੁੰਚੇਗੀ। ਪੂਰੀ ਯਾਤਰਾ 7 ਰਾਤਾਂ ਅਤੇ 8 ਦਿਨ ਦੀ ਹੋਵੇਗੀ, ਜਿਸ ਵਿਚ ਪ੍ਰਤੀ ਯਾਤਰੀ 7,551 ਰੁਪਏ ਕਿਰਾਇਆ ਲੱਗੇਗਾ। ਇਸ ਯਾਤਰਾ ਵਿਚ ਸੈਲਾਨੀਆਂ ਨੂੰ ਸਲੀਪਰ ਕਲਾਸ ਦੀਆਂ ਸੀਟਾਂ ਉਪਲੱਬਧ ਹੋਣਗੀਆਂ। ਯਾਤਰਾ ਦੌਰਾਨ ਸ਼ਾਕਾਹਾਰੀ ਭੋਜਨ, ਠਹਿਰਣ ਲਈ ਧਰਮਸ਼ਾਲਾ ਸਮੇਤ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਯਾਤਰਾ ਲਈ ਆਈਆਰਸੀਟੀਸੀਟੂਰਿਜ਼ਮ ਡਾਮ ਕਾਮ (www.irctctourism.com) ਤੋਂ ਆਪਣੀ ਟਿਕਟ ਬੁਕਿੰਗ ਕਰਵਾਈ ਜਾ ਸਕਦੀ ਹੈ।


author

Tanu

Content Editor

Related News