ਇਕਬਾਲ ਅੰਸਾਰੀ ਦੀ ਰਾਹੁਲ ਨੂੰ ਚੁਣੌਤੀ, ਹਿੰਮਤ ਹੈ ਤਾਂ ਪਾਕਿ ਅਧਿਕਾਰਤ ਕਸ਼ਮੀਰ ''ਚ ਸਿਆਸਤ ਕਰੋ

08/24/2019 8:48:00 PM

ਅਯੁੱਧਿਆ— ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਜੰਮੂ ਕਸ਼ਮੀਰ ਦੌਰੇ 'ਤੇ ਅਯੁੱਧਿਆ ਮਾਮਲੇ 'ਚ ਮੁਸਲਿਮ ਪਾਰਟੀ ਦੇ ਇਕਬਾਲ ਅੰਸਾਰੀ ਨੇ ਸਵਾਲ ਚੁੱਕਿਆ ਹੈ। ਇਕਬਾਲ ਅੰਸਾਰੀ ਨੇ ਰਾਹੁਲ ਗਾਂਧੀ ਤੇ ਕਾਂਗਰਸ ਤੋਂ ਪੁੱਛਿਆ ਹੈ ਕਿ ਦੇਸ਼ 'ਚ ਕਈ ਥਾਵਾਂ 'ਤੇ ਮਸਲੇ ਹਨ ਉਥੇ ਤੁਹਾਡੇ ਨੇਤਾ ਕਦੇ ਕਿਉਂ ਨਹੀਂ ਜਾਂਦੇ ਹਨ। ਉਨ੍ਹਾਂ ਨੇ ਦੋ ਟੂਕ ਪੁੱਛਿਆ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਉਥੇ ਹੀ ਜਾ ਕੇ ਰਾਜਨੀਤੀ ਕਿਉਂ ਨਹੀਂ ਕਰਦੇ। ਕਾਂਗਰਸ ਨੇ ਕਸ਼ਮੀਰ 'ਚ ਧਾਰਾ 370 ਲਾਗੂ ਕੀਤਾ ਸੀ। ਇਸ ਪਾਰਟੀ ਦੇ ਨੇਤਾ 70 ਸਾਲ ਤਕ ਸਿਆਸਤ ਕਰ ਆਪਣਾ ਲਾਭ ਲੈਂਦੇ ਰਹੇ ਹਨ।
ਇਕਬਾਲ ਅੰਸਾਰੀ ਨੇ ਕਿਹਾ ਕਿ ਜਨਤਾ ਦਾ ਬੁਰਾ ਹਾਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਧਾਰਾ 370 ਹਟਾ ਕੇ ਦੇਸ਼ 'ਚ ਇ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਹੈ। ਧਾਰਾ 370 ਦੇ ਖਤਮ ਹੋਣ ਨਾਲ ਕਸ਼ਮੀਰ ਦੇ ਲੋਕਾਂ ਦਾ ਭਲਾ ਹੋਇਆ ਹੈ। ਰਾਹੁਲ ਤੇ ਕਾਂਗਰਸ ਨੂੰ ਦੇਸ਼ ਦੀ ਚਿੰਤਾ ਹੈ ਤਾਂ ਪਾਕਿਸਤਾਨ ਜਾ ਕੇ ਮਾਮਲੇ ਨੂੰ ਹੱਲ ਕਰਨ। ਹੋਰ ਥਾਵਾਂ 'ਤੇ ਜਾ ਕੇ ਮਸਲੇ ਨੂੰ ਹੱਲ ਕਰਨ ਰਾਜਨੀਤੀ ਕਰਨ।
ਉਨ੍ਹਾਂ ਕਿਹਾ ਕਿ ਕਸ਼ਮੀਰ 'ਤੇ ਕਾਂਗਰਸ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਬਾਬਰੀ ਮਸਜਿਦ ਦੀ ਪਾਰਟੀ ਦੇ ਇਕਬਾਲ ਅੰਸਾਰੀ ਨੇ ਭਾਰਤੀ ਮੁਸਲਮਾਨਾਂ ਨੂੰ ਵੀਰ ਅਬਦੁਲ ਹਮੀਦ ਨਾਲ ਤੁਲਨਾ ਕੀਤੀ ਹੈ। ਦੇਸ਼ ਦੇ ਮੁਸਲਮਾਨ ਦੇਸ਼ ਲਈ ਪਾਕਿਸਤਾਨ ਨਾਲ ਲੜਨ ਨੂੰ ਤਿਆਰ ਹੈ। ਪਾਕਿਸਤਾਨ ਹਮੇਸ਼ਾ ਭਾਰਤ ਤੋਂ ਹਾਰਦਾ ਹੈ। ਉਥੇ ਹੀ ਕਾਂਗਰਸ ਕਸ਼ਮੀਰ 'ਤੇ ਰਾਜਨੀਤੀ ਕਰ ਰਹੀ ਹੈ। ਦੇਸ਼ ਦੇ ਹਿੰਦੂ-ਮੁਸਲਮਾਨ ਸਿੱਖ ਤੇ ਇਸਾਈ ਅਮਨ ਚਾਹੁੰਦੇ ਹਨ। ਕਾਂਗਰਸ ਨੇ ਕਸ਼ਮੀਰ 'ਤੇ ਆਪਣਾ ਫਾਇਦਾ ਚੁੱਕਿਆ ਹੈ। ਕਾਂਗਰਸ ਦੀ ਰਾਜਨੀਤੀ ਹੁਣ ਖਤਮ ਹੋਣ ਵਾਲੀ ਹੈ।


Inder Prajapati

Content Editor

Related News