UP ਪੁਲਸ ''ਚ ਵੱਡਾ ਫੇਰਬਦਲ, 35 IPS ਅਧਿਕਾਰੀਆਂ ਦੇ ਤਬਾਦਲੇ
Saturday, Sep 19, 2026 - 08:13 PM (IST)
ਲਖਨਊ : ਉੱਤਰ ਪ੍ਰਦੇਸ਼ ਦੇ ਪੁਲਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਸ਼ਾਸਨ ਵੱਲੋਂ 35 IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਤਬਾਦਲਾ ਸੂਚੀ ਵਿੱਚ ਡੀਸੀਪੀ (DCP), ਐਸਪੀ (SP), ਵਧੀਕ ਪੁਲਸ ਸੁਪਰਡੈਂਟ ਅਤੇ ਹੋਰ ਸੀਨੀਅਰ ਅਹੁਦਿਆਂ 'ਤੇ ਤਾਇਨਾਤ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
2014 ਬੈਚ ਦੀ IPS ਅਧਿਕਾਰੀ ਚਾਰੂ ਨਿਗਮ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ 47ਵੀਂ ਵਾਹਿਨੀ PAC, ਗਾਜ਼ੀਆਬਾਦ ਦੇ ਸੇਨਾ ਨਾਇਕ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ UP-112, ਲਖਨਊ ਵਿਖੇ ਪੁਲਸ ਸੁਪਰਡੈਂਟ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਰਹੇ ਸਨ।
ਸੂਚੀ ਵਿੱਚ 2022 ਬੈਚ ਦੇ ਕਈ IPS ਅਧਿਕਾਰੀਆਂ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚ ਦੇਵੇਸ਼ ਚਤੁਰਵੇਦੀ (ਅੰਬੇਡਕਰ ਨਗਰ), ਵਿਵੇਕ ਤਿਵਾਰੀ (ਬਾਰਾਬੰਕੀ), ਸੁਮਿਤ ਸੁਧਾਕਰ ਰਾਮਟੇਕ (ਸੰਭਲ), ਅਰੀਬਾ ਨੋਮਾਨ (ਕਾਨਪੁਰ ਨਗਰ), ਮਨੋਜ ਕੁਮਾਰ ਯਾਦਵ (ਆਗਰਾ), ਰਿਜੁਲ (ਗਾਜ਼ੀਆਬਾਦ), ਗੌਤਮ ਰਾਏ (ਬਿਜਨੌਰ) ਅਤੇ ਮੋਵਿਸ ਟਾਂਕ (ਸੋਨਭੱਦਰ) ਸ਼ਾਮਲ ਹਨ।


