'ਤੁਸੀਂ ਇੰਡੀਅਨ ਨਹੀਂ...', IPS ਨੇ ਗੋਰਿਆਂ ਦੀ ਕਰ 'ਤੀ ਬੋਲਤੀ ਬੰਦ, ਦਿੱਤਾ ਕਰਾਰਾ ਜਵਾਬ

Friday, Jan 09, 2026 - 01:46 PM (IST)

'ਤੁਸੀਂ ਇੰਡੀਅਨ ਨਹੀਂ...', IPS ਨੇ ਗੋਰਿਆਂ ਦੀ ਕਰ 'ਤੀ ਬੋਲਤੀ ਬੰਦ, ਦਿੱਤਾ ਕਰਾਰਾ ਜਵਾਬ

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓ ਅਜਿਹੀਆਂ ਹੁੰਦੀਆਂ ਹਨ, ਜੋ ਕਿਸੇ ਨਾ ਕਿਸੇ ਬਿਆਨ ਕਰਕੇ ਵਾਇਰਲ ਹੋ ਜਾਂਦੀਆਂ ਹਨ। ਕੁਝ ਵੀਡੀਓ ਅਜਿਹੀਆਂ ਵੀ ਹੁੰਦੀਆਂ ਹਨ, ਜੋ ਸਿੱਧਾ ਦਿਲ ਨੂੰ ਛੂਹ ਲੈਂਦੀਆਂ ਹਨ। ਅਜਿਹੀ ਇੱਕ ਵੀਡੀਓ ਉੱਤਰ-ਪੂਰਬੀ ਭਾਰਤ ਦੇ ਇੱਕ ਸੀਨੀਅਰ ਆਈਪੀਐਸ (IPS) ਅਧਿਕਾਰੀ ਰੋਬਿਨ ਹਿਬੂ ਦੀ ਸਾਹਮਣੇ ਆਈ ਹੈ, ਜਿਸ ਵਿਚ ਉਹ ਭਾਰਤੀ ਸਭਿਆਚਾਰ ਦੀ ਬੜੇ ਮਾਣ-ਸਤਿਕਾਰ ਨਾਲ ਪ੍ਰਸ਼ੰਸਾ ਕਰ ਰਹੇ ਹਨ। 

ਇਹ ਵੀ ਪੜ੍ਹੋ : ਤੰਦੂਰੀ ਰੋਟੀ ਖਾਣ ਦੇ ਸ਼ੌਕੀਨ ਸਾਵਧਾਨ! ਇਹ ਵੀਡੀਓ ਦੇਖ ਤੁਹਾਨੂੰ ਵੀ ਆਉਣਗੀਆਂ ਕਚੀਚੀਆਂ (Video)

IPS ਅਧਿਕਾਰੀ ਰੋਬਿਨ ਹਿਬੂ ਦੀ ਵਾਇਰਲ ਹੋ ਰਹੀ ਵੀਡੀਓ ਵਿਚ ਉਨ੍ਹਾਂ ਵੱਲੋਂ ਭਾਰਤੀ ਸਭਿਆਚਾਰ ਅਤੇ ਵਿਭਿੰਨਤਾ ਬਾਰੇ ਦਿੱਤੇ ਗਏ ਬਿਆਨ ਨੇ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਕਰ ਦਿੱਤਾ। ਵੀਡੀਓ ਵਿਚ ਰੋਬਿਨ ਹਿਬੂ ਨੇ ਇੱਕ ਸਮਾਗਮ ਦੌਰਾਨ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਇੱਕ ਵਾਰ ਅਮਰੀਕੀ ਦੌਰੇ ਦੌਰਾਨ ਉੱਥੋਂ ਦੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ "ਹਿੰਦੁਸਤਾਨੀ ਵਰਗੇ ਨਹੀਂ ਦਿਖਦੇ"। ਮੈਂ ਉਨ੍ਹਾਂ ਨੂੰ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਤੁਸੀਂ ਭਾਰਤ ਨੂੰ ਨਹੀਂ ਜਾਣਦੇ। ਸਾਡਾ ਹਿੰਦੁਸਤਾਨ ਇੱਕ ਬਗੀਚੇ ਦੀ ਤਰ੍ਹਾਂ ਹੈ।

ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਵਧੇਗੀ ਹੋਰ ਠੰਡ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

ਭਾਰਤ ਦੀ 'ਅਨੇਕਤਾ ਵਿੱਚ ਏਕਤਾ' ਦੀ ਮਿਸਾਲ ਦਿੰਦੇ ਹੋਏ IPS ਅਫਸਰ ਨੇ ਆਪਣੇ ਜਵਾਬ ਵਿੱਚ ਕਿਹਾ, "ਸਾਡੇ ਦੇਸ਼ ਵਿੱਚ ਛੋਟੀਆਂ ਅੱਖਾਂ ਵਾਲੇ ਲੋਕ ਨਾਗਾਲੈਂਡ, ਅਰੁਣਾਚਲ ਅਤੇ ਸਿੱਕਮ ਤੋਂ ਹਨ। ਸਿਰ 'ਤੇ ਪੱਗ ਬੰਨ੍ਹਣ ਵਾਲਾ ਅਤੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦਾ ਜੈਕਾਰਾ ਲਗਾਉਣ ਵਾਲਾ ਪੰਜਾਬੀ ਹੈ। ਲੂੰਗੀ ਪਹਿਨ ਕੇ 'ਵਣੱਕਮ' ਬੋਲਣ ਵਾਲਾ ਤਾਮਿਲਨਾਡੂ ਤੋਂ ਹੈ ਅਤੇ 'ਤਾਊ' ਹਰਿਆਣਾ ਤੋਂ ਹੈ।" ਉਨ੍ਹਾਂ ਕਿਹਾ ਕਿ ਹਰ ਰੰਗ, ਹਰ ਬੋਲੀ ਅਤੇ ਹਰ ਪਹਿਰਾਵਾ ਮਿਲ ਕੇ ਹੀ ਭਾਰਤ ਨੂੰ ਸੰਪੂਰਨ ਬਣਾਉਂਦੇ ਹਨ।  

ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ

ਦੱਸ ਦੇਈਏ ਕਿ ਰੋਬਿਨ ਹਿਬੂ 1993 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਹਨ। ਉਹ ਅਰੁਣਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਖਾਸ ਗੱਲ ਇਹ ਹੈ ਕਿ ਉਹ ਅਰੁਣਾਚਲ ਪ੍ਰਦੇਸ਼ ਤੋਂ ਆਉਣ ਵਾਲੇ ਪਹਿਲੇ ਆਈਪੀਐਸ ਅਧਿਕਾਰੀ ਹਨ। ਕੁਝ ਮਹੀਨੇ ਪਹਿਲਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਿਊਮਨ ਰਿਸੋਰਸ ਡਿਵੀਜ਼ਨ ਦਾ ਸਪੈਸ਼ਲ ਕਮਿਸ਼ਨਰ ਨਿਯੁਕਤ ਕੀਤਾ ਸੀ। ਉਹ ਰਾਸ਼ਟਰਪਤੀ ਭਵਨ ਵਿੱਚ ਚੀਫ ਸਕਿਓਰਿਟੀ ਅਫਸਰ (CSO) ਵਜੋਂ ਵੀ ਤਾਇਨਾਤ ਰਹਿ ਚੁੱਕੇ ਹਨ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਨੂੰ ਕਈ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।  

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News