ਖ਼ੁਦ ਨੂੰ IPS ਅਧਿਕਾਰੀ ਦੱਸ ਕਾਰੋਬਾਰੀ ਤੋਂ ਠੱਗੇ ਕਰੋੜਾਂ ਰੁਪਏ
Monday, Oct 28, 2024 - 05:37 PM (IST)
ਨਾਸਿਕ (ਭਾਸ਼ਾ)- ਖ਼ੁਦ ਨੂੰ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦਾ ਅਧਿਕਾਰੀ ਦੱਸ ਕੇ ਇਕ ਕਾਰੋਬਾਰੀ ਤੋਂ ਇਕ ਕਰੋੜ ਰੁਪਏ ਠੱਗਣ ਦੇ ਦੋਸ਼ 'ਚ 37 ਸਾਲਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪੂਰੀ ਵਾਰਦਾਤ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਹੋਈ। ਪੁਲਸ ਅਨੁਸਾਰ ਦੋਸ਼ੀ ਗੌਰਵ ਆਰ ਮਿਸ਼ਰਾ ਪੁਲਸ ਦੀ ਵਰਦੀ ਪਹਿਨਦਾ ਸੀ, ਲਾਲ ਬੱਤੀ ਵਾਲੀ ਗੱਡੀ 'ਚ ਘੁੰਮਦਾ ਸੀ ਅਤੇ ਉਸ ਨੇ ਭਾਰਤੀ ਰੇਲਵੇ ਬੋਰਡ 'ਚ ਸਬ ਇੰਸਪੈਕਟਰ ਦਾ ਫਰਜ਼ੀ ਪਛਾਣ ਪੱਤਰ ਵੀ ਬਣਵਾਇਆ ਹੋਇਆ ਸੀ। ਸਾਲ 2008 'ਚ ਦੋਸ਼ੀ ਦੀ ਸ਼ਿਕਾਇਤਕਰਤਾ ਨਾਲ ਜਾਣ ਪਛਾਣ ਹੋਈ ਅਤੇ ਦੋਸ਼ੀ ਨੇ ਉਸ ਦਾ ਭਰੋਸਾ ਜਿੱਤਿਆ।
ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਆਖ਼ੀ ਇਹ ਗੱਲ
ਇਕ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਕਾਰੋਬਾਰੀ ਦਾ ਠੇਕਾ ਦਿਵਾਉਣ ਦਾ ਧੋਖਾ ਦਿੱਤਾ ਅਤੇ ਇਕ ਕਰੋੜ ਰੁਪਏ ਠੱਗ ਲਏ। ਜਦੋਂ ਸ਼ਿਕਾਇਤਕਰਤਾ ਨੂੰ ਮਹਿਸੂਸ ਹੋਇਆ ਕਿ ਮਿਸ਼ਰਾ ਨੇ ਉਸ ਨੂੰ ਧੋਖਾ ਦਿੱਤਾ ਹੈ ਤਾਂ ਉਸ ਨੇ ਆਪਣੇ ਰੁਪਏ ਵਾਪਸ ਮੰਗੇ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ 13 ਅਕਤੂਬਰ ਨੂੰ ਸ਼ਿਕਾਇਤਕਰਤਾ ਨੂੰ ਇਕ ਹੋਟਲ 'ਚ ਬੁਲਾਇਆ ਅਤੇ ਪਿਸਤੌਲ ਦਿਖਾ ਕੇ ਧਮਕਾਇਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਹਰ ਮਹੀਨੇ 5 ਲੱਖ ਰੁਪਏ ਦੀ ਰੰਗਦਾਰੀ ਮੰਗਣ ਲੱਗਾ ਅਤੇ ਉਸ ਨੇ ਪੁਲਸ ਵਿਭਾਗ 'ਚ ਆਪਣੀ ਪਹੁੰਚ ਦਾ ਡਰ ਦਿਖਾ ਕੇ ਸ਼ਿਕਾਇਤਕਰਤਾ ਖ਼ਿਲਾਫ਼ ਜਬਰ ਜ਼ਿਨਾਹ ਦਾ ਫਰਜ਼ੀ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦਿੱਤੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਦਰਜ ਸ਼ਿਕਾਇਤ ਦੇ ਆਧਾਰ 'ਤੇ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8