IPS ਅਸ਼ੋਕ ਕੁਮਾਰ ਹੋਣਗੇ ਉਤਰਾਖੰਡ ਦੇ ਨਵੇਂ ਡੀ.ਜੀ.ਪੀ.

Friday, Nov 20, 2020 - 11:05 PM (IST)

IPS ਅਸ਼ੋਕ ਕੁਮਾਰ ਹੋਣਗੇ ਉਤਰਾਖੰਡ ਦੇ ਨਵੇਂ ਡੀ.ਜੀ.ਪੀ.

ਦੇਹਰਾਦੂਨ - ਉਤਰਾਖੰਡ ਕੈਡਰ ਦੇ ਆਈ.ਪੀ.ਐੱਸ. ਅਧਿਕਾਰੀ ਅਸ਼ੋਕ ਕੁਮਾਰ ਉਤਰਾਖੰਡ ਦੇ ਅਗਲੇ ਡਾਇਰੈਕਟਰ ਜਨਰਲ ਪੁਲਸ (ਡੀ.ਜੀ.ਪੀ.) ਹੋਣਗੇ। ਸ਼ੁੱਕਰਵਾਰ ਨੂੰ ਸ਼ਾਸਨ ਨੇ ਇਸ ਸੰਬੰਧ 'ਚ ਆਦੇਸ਼ ਜਾਰੀ ਕਰ ਦਿੱਤੇ। ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਤਰੱਕੀ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਹ ਮੌਜੂਦਾ ਡਾਇਰੈਕਟਰ ਜਨਰਲ ਪੁਲਸ ਅਨਿਲ ਕੁਮਾਰ ਰਤੂੜੀ ਦਾ ਸਥਾਨ ਲੈਣਗੇ। ਡਾਇਰੈਕਟਰ ਜਨਰਲ ਪੁਲਸ ਅਨਿਲ ਕੁਮਾਰ ਰਤੂੜੀ ਦਾ ਕਾਰਜਕਾਲ ਅਗਲੀ 30 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।

ਸ਼ੁੱਕਰਵਾਰ ਨੂੰ ਸ਼ਾਸਨ ਨੇ ਇਸ ਸੰਬੰਧ 'ਚ ਆਦੇਸ਼ ਜਾਰੀ ਕਰ ਦਿੱਤੇ। 1989 ਬੈਚ ਦੇ ਆਈ.ਪੀ.ਐੱਸ. ਅਫਸਰ ਅਸ਼ੋਕ ਕੁਮਾਰ ਮੌਜੂਦਾ ਸਮੇਂ 'ਚ ਡਾਇਰੈਕਟਰ ਜਨਰਲ ਪੁਲਸ (ਕਾਨੂੰਨ ਅਤੇ ਵਿਵਸਥਾ) ਦਾ ਫਰਜ ਦੇਖ ਰਹੇ ਹਨ। ਇਸ ਤਰੱਕੀ ਲਈ ਡੀ.ਜੀ.ਪੀ. ਰੈਂਕ ਦੇ ਉਤਰਾਖੰਡ ਕੈਡਰ ਦੇ ਤਿੰਨ ਆਈ.ਪੀ.ਐੱਸ. ਅਫਸਰਾਂ ਦੇ ਨਾਮਾਂ ਨੂੰ ਪੈਨਲ ਲਈ ਭੇਜਿਆ ਗਿਆ ਸੀ। ਦੱਸ ਦਈਏ ਕਿ, 12 ਨਵੰਬਰ ਨੂੰ ਸੰਘ ਲੋਕ ਸੇਵਾ ਕਮਿਸ਼ਨ, ਨਵੀਂ ਦਿੱਲੀ ਨੇ ਉਤਰਾਖੰਡ ਦੇ ਨਵੇਂ ਡਾਇਰੈਕਟਰ ਜਨਰਲ ਪੁਲਸ ਚੁਣਨ ਲਈ ਪੈਨਲ ਤਿਆਰ ਕੀਤਾ ਸੀ।

ਆਈ.ਪੀ.ਐੱਸ. ਅਸ਼ੋਕ ਕੁਮਾਰ ਦਾ ਜਨਮ ਨਵੰਬਰ 1964 'ਚ ਹਰਿਆਣਾ ਦੇ ਪਿੰਡ 'ਚ ਹੋਇਆ। ਉਨ੍ਹਾਂ ਨੇ ਪਿੰਡ ਦੇ ਹੀ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਆਈ.ਟੀ. ਤੋਂ ਬੀਟੈਕ ਅਤੇ ਐੱਮਟੈਕ ਕੀਤੀ। ਉਹ 1989 'ਚ ਆਈ.ਪੀ.ਐੱਸ. ਬਣੇ। ਇਲਾਹਾਬਾਦ ਅਲੀਗੜ੍ਹ, ਹਰਿਦੁਆਰ, ਸ਼ਾਹਜਹਾਂਪੁਰ, ਮੈਨਪੁਰੀ, ਨੈਨੀਤਾਲ, ਰਾਮਪੁਰ, ਮਥੁਰਾ, ਦੇਹਰਾਦੂਨ 'ਚ ਗੜਵਾਲ ਖੇਤਰ ਅਤੇ ਕੁਮਾਊਂ ਦੇ ਆਈ.ਜੀ. ਰਹੇ। ਇਸ ਦੇ ਨਾਲ ਹੀ ਉਹ ਆਈ.ਟੀ.ਬੀ.ਪੀ. ਦੇ ਏ.ਡੀ.ਜੀ. ਵੀ ਰਹੇ।


author

Inder Prajapati

Content Editor

Related News