IPL 2020 ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਜੁਲਾਈ-ਸਤੰਬਰ ਵਿਚਾਲੇ ਹੋ ਸਕਦੈ ਟੂਰਨਾਮੈਂਟ

Wednesday, Mar 18, 2020 - 07:11 PM (IST)

IPL 2020 ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਜੁਲਾਈ-ਸਤੰਬਰ ਵਿਚਾਲੇ ਹੋ ਸਕਦੈ ਟੂਰਨਾਮੈਂਟ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਵਜ੍ਹਾ ਨਾਲ 15 ਅਪ੍ਰੈਲ ਤਕ ਦੇ ਲਈ ਮੁਲਤਵੀ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦਾ 13ਵਾਂ ਸੀਜ਼ਨ ਹੁਣ ਜੁਲਾਈ-ਸਤੰਬਰ ਵਿਚਾਲੇ ਆਯੋਜਿਤ ਹੋ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ ਅਤੇ ਟੀਮ ਮਾਲਕਾਂ ਨੇ ਮਿਲ ਕੇ ਇਹ ਫੈਸਲਾ ਲਿਆ ਸੀ ਕਿ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਵਿਚ ਆਯੋਜਨ ਸੰਭਵ ਨਹੀਂ ਹੈ। ਜਿਸ ਵਜ੍ਹਾ ਨਾਲ ਟੂਰਨਾਮੈਂਟ ਨੂੰ 15 ਅਪ੍ਰੈਲ ਤਕ ਮੁਲਤਵੀ ਕਰ ਦਿੱਤ ਗਿਆ।

PunjabKesari

ਸੂਤਰਾਂ ਮੁਤਾਬਕ ਬੀ. ਸੀ. ਸੀ. ਆਈ. ਹੁਣ ਆਈ. ਪੀ. ਐੱਲ. ਦਾ ਆਯੋਜਨ ਜੁਲਾਈ ਅਤੇ ਸਤੰਬਰ ਵਿਚਾਲੇ ਦੀ ਵਿੰਡੋ ਵਿਚ ਕਰ ਸਕਦਾ ਹੈ। ਸ਼ੁਰੂਆਤੀ ਖਬਰ ਇਹ ਸੀ ਕਿ ਆਮ ਤੌਰ 'ਤੇ 2 ਮਹੀਨਿਆਂ ਤਕ ਚੱਲਣ ਵਾਲੇ 60 ਮੈਚਾਂ ਦੇ ਇਸ ਟੂਰਨਾਮੈਂਟ ਦਾ ਸ਼ੈਡਿਊਲ ਛੋਟਾ ਕੀਤਾ ਜਾ ਸਕਦਾ ਹੈ। ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਆਪਣੇ ਬਿਆਨ ਵਿਚ ਇਹੀ ਕਿਹਾ ਸੀ । ਹਾਲਾਂਕਿ ਵੈਬਸਾਈਟ ਦੀ ਰਿਪੋਰਟ ਮੁਤਾਬਕ ਬੀ. ਸੀ. ਸੀ. ਆਈ. ਪੂਰਾ ਟੂਰਨਾਮੈਂਟ ਕਰਾਉਣਾ ਚਾਹੁੰਦੀ ਹੈ ਅਤੇ ਇਸ ਦੇ ਲਈ ਚਾਹੇ ਬੋਰਡ ਨੂੰ ਸ਼ੈਡਿਊਲ ਵਿਚ ਬਦਲਾਅ ਹੀ ਕਿਉਂ ਨਾ ਕਰਨਾ ਪਵੇ। ਇੱਥੇ ਤਕ ਕਿ ਬੋਰਡ ਭਾਰਤ ਤੋਂ ਬਾਹਰ ਘੱਟ ਖਿਡਾਰੀਆਂ ਦੇ ਨਾਲ ਵੀ ਆਯੋਜਨ ਕਰਨ ਲਈ ਤਿਆਰ ਹੈ। ਜੇਕਰ ਜੁਲਾਈ-ਸਤੰਬਰ ਦੇ ਕੌਮਾਂਤਰੀ ਕ੍ਰਿਕਟ ਕੈਲੰਡਰ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਉਂਨਾ ਰੁੱਝਿਆ ਨਹੀਂ ਹੈ। ਇੰਗਲੈਂਡ ਕ੍ਰਿਕਟ ਬੋਰਡ ਜੂਨ-ਜੁਲਾਈ ਵਿਚਾਲੇ ਆਪਣੀ ਨਵੀਂ ਲੀਗ 'ਦਿ ਹੰਡ੍ਰੇਡ' ਦਾ ਆਯੋਜਨ ਕਰਨ ਵਾਲਾ ਹੈ। ਉੱਥੇ ਹੀ ਸਤੰਬਰ  ਵਿਚ ਯੂ. ਏ. ਈ. ਵਿਚ ਏਸ਼ੀਆ ਕੱਪ ਟੀ-20 ਦਾ ਆਯੋਜਨ ਕੀਤਾ ਜਾਣਾ ਹੈ। ਇਨ੍ਹਾਂ ਦੋਵਾਂ ਆਯੋਜਨਾਂ ਤੋਂ ਇਲਾਵਾ ਇਸ ਵਿਚਾਲੇ ਕੋਈ ਵੱਡੀ ਸੀਰੀਜ਼ ਨਹੀਂ ਹੈ। ਹਾਲਾਂਕਿ ਭਾਰਤੀ ਟੀਮ ਨੂੰ ਜੂਨ-ਜੁਲਾਈ ਵਿਚ ਪਹਿਲਾਂ ਆਸਟਰੇਲੀਆ ਵਿਚ 3 ਵਨ ਡੇ ਅਤੇ ਫਿਰ ਸ਼੍ਰੀਲੰਕਾ ਵਿਚ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਬੀ. ਸੀ. ਸੀ. ਆਈ. ਵਿਰੋਧੀ ਦੇਸ਼ਾਂ ਦੇ ਕ੍ਰਿਕਟ ਬੋਰਡ ਨਾਲ ਚਰਚਾ ਕਰ ਇਨ੍ਹਾਂ ਲੜੀਆਂ ਨੂੰ ਅੱਗੇ ਵਧਾ ਸਕਦਾ ਹੈ ਪਰ ਫਿਲਹਾਲ ਭਾਰਤੀ ਬੋਰਡ ਨੂੰ ਹਾਲਾਤ ਵਿਚ ਸੁਧਾਰ ਹੋਣ ਦੀ ਉਡੀਕ ਹੈ।


author

Ranjit

Content Editor

Related News