iPhone 16 ਅੱਧੀ ਕੀਮਤ 'ਚ ਖ਼ਰੀਦਣ ਦਾ ਮੌਕਾ! ਸਿਰਫ਼ ਕੁਝ ਦਿਨ ਹੀ ਮਿਲੇਗਾ ਇਹ ਆਫ਼ਰ
Monday, Nov 24, 2025 - 07:32 PM (IST)
ਗੈਜੇਟ ਡੈਸਕ- ਨਵੇਂ ਆਈਫੋਨ ਮਾਡਲ ਲਾਂਚ ਹੋਣ ਤੋਂ ਬਾਅਦ ਪੁਰਾਣੇ ਆਈਫੋਨ ਸਸਤੇ ਹੋਣ ਲਗਦੇ ਹਨ। ਆਈਫੋਨ 17 ਸੀਰੀਜ਼ ਲਾਂਚ ਤੋਂ ਬਾਅਦ ਵੀ ਕਈ ਆਈਫੋਨ ਸਸਤੇ ਹੋਏ ਹਨ। ਆਈਫੋਨ 16 ਦੀ ਗੱਲ ਕਰੀਏ ਤਾਂ ਤੁਸੀਂ ਇਸਨੂੰ 40 ਹਜ਼ਾਰ ਰੁਪਏ 'ਚ ਖਰੀਦ ਸਕਦੇ ਹੋ।
ਦਰਅਸਲ, ਕ੍ਰੋਮਾ ਨੇ ਬਲੈਕ ਫ੍ਰਾਈਡੇ ਸੇਲ ਦਾ ਐਲਾਨ ਕੀਤਾ ਹੈ। ਇਸ ਸੇਲ ਦੌਰਾਨ ਆਈਫੋਨ 16 ਨੂੰ 40 ਹਜ਼ਾਰ ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਕੀਮਤ ਉਂਝ 66,490 ਰੁਪਏ ਹੈ। ਹਾਲਾਂਕਿ, ਇਹ ਫੋਨ 80 ਹਜ਼ਾਰ ਰੁਪਏ ਦਾ ਲਾਂਚ ਹੋਇਆ ਸੀ। ਕ੍ਰੋਮਾ ਵੱਲੋਂ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਤੋਂ ਇਲਾਵਾ ਗਾਹਕਾਂ ਨੂੰ ਐਕਸਚੇਂਜ ਬੋਨਸ ਵੀ ਮਿਲ ਰਿਹਾ ਹੈ। ਕ੍ਰੋਮਾ ਮੁਤਾਬਕ, ਤਮਾਮ ਆਫਰਜ਼ ਮਿਲਾ ਕੇ ਆਈਫੋਨ 16 ਨੂੰ ਗਾਹਕ 40 ਹਜ਼ਾਰ ਰੁਪਏ 'ਚ ਖਰੀਦ ਸਕਦੇ ਹਨ।
ਇਹ ਵੀ ਪੜ੍ਹੋ- Apple ਦਾ ਗਾਹਕਾਂ ਨੂੰ ਵੱਡਾ ਝਟਕਾ! ਹੁਣ ਮਹਿੰਗਾ ਪਵੇਗਾ iPhone 17!
ਜ਼ਿਕਰਯੋਗ ਹੈ ਕਿ ਕ੍ਰੋਮਾ ਦਾ ਇਹ ਬਲੈਕ ਫ੍ਰਾਈਡੇ ਸੇਲ ਆਫ਼ਰ 30 ਨਵੰਬਰ ਤਕ ਲਈ ਹੀ ਹੈ। ਐਪਲ ਦੇ ਆਈਫੋਨ 16 ਦੀ ਗੱਲ ਕਰੀਏ ਤਾਂ ਇਸਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ। ਇਸ ਫੋਨ 'ਚ ਦੋ ਰੀਅਰ ਕੈਮਰੇ ਦਿੱਤੇ ਗਏ ਹਨ ਜੋ 48 ਮੈਗਾਪਿਕਸਲ ਦੇ ਹਨ।
ਆਈਫੋਨ 16 'ਚ A18 ਚਿਪਸੈੱਟ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਦੋ ਰੀਅਰ ਕੈਮਰਾ ਸੈਟਅੱਪ ਹਨ। ਇਸ ਆਈਫੋਨ 'ਚ ਇਕ ਲੈੱਨਜ਼ 48 ਮੈਗਾਪਿਕਸਲ ਦਾ ਹੈ, ਜਦੋਂਕਿ ਦੂਜਾ 12 ਮੈਗਾਪਿਕਸਲ ਦਾ ਹੈ। ਹਾਲਾਂਕਿ, ਇਸ ਵਿਚ ਟੈਲੀਫੋਟੋ ਲੈੱਨਜ਼ ਨਹੀਂ ਹੈ ਜੋ ਪ੍ਰੋ ਮਾਡਲਾਂ 'ਚ ਮਿਲਦਾ ਹੈ।
ਆਈਫੋਨ 16 ਦੀ ਬੈਟਰੀ 3561mAh ਦੀ ਹੈ ਅਤੇ ਇਸਦੇ ਨਾਲ ਫਾਸਟ ਚਾਰਜਿੰਗ ਸਪੋਰਟ ਮਿਲਦਾ ਹੈ। ਸਕਰੀਨ ਸਾਈਜ਼ 6.1 ਇੰਚ ਹੈ ਅਤੇ OLED ਪੈਨਲ ਹੈ। ਇਸ ਫੋਨ 'ਚ 60Hz ਰਿਫ੍ਰੈਸ਼ ਰੇਟ ਦਾ ਸਪੋਰਟ ਹੈ। ਆਈਫੋਨ 16 ਇਕ ਵੈੱਲ ਬਿਲਟ ਫੋਨ ਹੈ ਅਤੇ ਜ਼ਿਆਦਾ ਪੁਰਾਣਾ ਨਹੀਂ ਹੋਇਆ। ਜੇਕਰ ਤੁਸੀਂ ਇਹ 40 ਹਜ਼ਾਰ ਰਪੁਏ 'ਚ ਖਰੀਦ ਪਾਉਂਦੇ ਹੋ ਤਾਂ ਇਹ ਇਕ ਬਿਹਤਰੀਨ ਡੀਲ ਸਾਬਿਤ ਹੋ ਸਕਦਾ ਹੈ ਕਿਉਂਕਿ ਇਸ ਫੋਨ 'ਚ ਕਈ ਸਾਲਾਂ ਤਕ ਐਪਲ ਦਾ ਸਾਫਟਵੇਅਰ ਅਪਡੇਟ ਵੀ ਮਿਲਦਾ ਰਹੇਗਾ।
ਇਹ ਵੀ ਪੜ੍ਹੋ- ਹੁਣ ਘਰ ਬੈਠੇ WhatsApp 'ਤੇ ਮਿਲਣਗੇ Birth-Death Certificate!
