INX ਮੀਡੀਆ ਮਾਮਲਾ: ਜੇਲ 'ਚ ਰਹਿਣਗੇ ਚਿਦਾਂਬਰਮ, ਨਹੀ ਮਿਲੀ ਅੰਤਰਿਮ ਜ਼ਮਾਨਤ

11/01/2019 3:21:04 PM

ਨਵੀਂ ਦਿੱਲੀ—ਆਈ. ਐੱਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਹੈ, ਜਦੋਂ ਉਨ੍ਹਾਂ ਦੀ ਸਿਹਤ ਕਾਰਨਾਂ ਨੂੰ ਲੈ ਕੇ ਜ਼ਮਾਨਤ ਅਰਜੀ ਹਾਈ ਕੋਰਟ ਨੇ ਖਾਰਿਜ ਕਰ ਦਿੱਤੀ। ਦਰਅਸਲ ਚਿਦਾਂਬਰਮ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਨੂੰ ਚੁਣੌਤੀ ਦਿੰਦੇ ਹੋਏ ਅੰਤਰਿਮ ਜ਼ਮਾਨਤ ਲਈ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।

ਪੀ. ਚਿਦਾਂਬਰਮ ਨੇ ਸਿਹਤ ਦੇ ਆਧਾਰ 'ਤੇ ਜ਼ਮਾਨਤ ਮੰਗੀ ਸੀ, ਜਿਸ 'ਤੇ ਵੀਰਵਾਰ ਨੂੰ ਹਾਈ ਕੋਰਟ ਨੇ ਮੈਡੀਕਲ ਬੋਰਡ ਦਾ ਗਠਨ ਕੀਤਾ ਸੀ। ਅੱਜ ਮੈਡੀਕਲ ਬੋਰਡ ਨੇ ਹਾਈ ਕੋਰਟ ਦੇ ਸਾਹਮਣੇ ਆਪਣੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਮੁਤਾਬਕ ਚਿਦਾਂਬਰਮ ਨੂੰ ਹਸਪਤਾਲ 'ਚ ਭਰਤੀ ਕਰਨ ਦੀ ਜਰੂਰਤ ਨਹੀਂ ਹੈ। ਇਸ 'ਤੇ ਕੋਰਟ ਨੇ ਕਿਹਾ ਹੈ ਕਿ ਜੇਲ 'ਚ ਹੀ ਡਾਕਟਰ ਚਿਦਾਂਬਰਮ ਦਾ ਲਗਾਤਾਰ ਚੈੱਕਅ ਕਰਨ।


Iqbalkaur

Content Editor

Related News