ਪੀ.ਐੱਮ. ਮੋਦੀ ਨੇ ਕਜ਼ਾਖਿਸਤਾਨ ਨੂੰ ਆਈ.ਐੱਸ.ਏ. ''ਚ ਸ਼ਾਮਲ ਹੋਣ ਲਈ ਦਿੱਤਾ ਸੱਦਾ

Sunday, Jun 10, 2018 - 03:52 PM (IST)

ਬੀਜਿੰਗ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕੀਤਾ। ਬਾਅਦ ਵਿਚ ਪੀ.ਐੱਮ. ਮੋਦੀ ਨੇ ਕਜ਼ਾਖਿਸਤਾਨ ਦੇ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਯੇਵ ਨਾਲ ਇਕ ''ਸਾਰਥਕ'' ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਦੇਸ਼ ਨੂੰ ਅੰਤਰ ਰਾਸ਼ਟਰੀ ਸੋਲਰ ਅਲਾਇੰਸ (ਆਈ. ਐੱਸ. ਏ.) ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸ਼ਿਖਰ ਸੰਮੇਲਨ ਦੇ ਇਲਾਵਾ ਮੋਦੀ ਨੇ ਇੱਥੇ ਨਜ਼ਰਬਾਯੇਵ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰਾ ਰਵੀਸ਼ ਕੁਮਾਰ ਨੇ ਕਿਹਾ,''ਐੱਸ. ਸੀ. ਓ. ਦੇ ਸ਼ਿਖਰ ਸੰਮੇਲਨ ਦੇ ਇਲਾਵਾ ਪੀ.ਐੱਮ. ਮੋਦੀ ਨੇ ਕਜ਼ਾਖਿਸਤਾਨ ਦੇ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਯੇਵ ਨਾਲ ਇਕ ਸਾਰਥਕ ਮੁਲਾਕਾਤ ਕੀਤੀ।'' 
ਪੀ.ਐੱਮ. ਮੋਦੀ ਨੇ ਕਜ਼ਾਖਿਸਤਾਨ ਦੇ ਰਾਸ਼ਟਰਪਤੀ ਨੂੰ ਅੰਤਰ ਰਾਸ਼ਟਰੀ ਸੋਲਰ ਅਲਾਇੰਸ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਅੰਤਰ ਰਾਸ਼ਟਰੀ ਸੋਲਰ ਅਲਾਇੰਸ ਸਾਲ 2015 ਵਿਚ ਐਲਾਨੀ ਗਈ ਇਕ ਪਹਿਲ ਹੈ, ਜਿਸ ਦਾ ਪ੍ਰਮੁੱਖ ਉਦੇਸ਼ ਸੂਰਜੀ ਊਰਜਾ ਦੀ ਪ੍ਰਭਾਵਸ਼ਾਲੀ ਲੁੱਟ ਲਈ ਕੰਮ ਕਰਨਾ ਹੈ ਤਾਂ ਜੋ ਪਥਰਾਟ ਬਾਲਣ 'ਤੇ ਨਿਰਭਰਤਾ ਘੱਟ ਹੋ ਸਕੇ। ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮ) ਰੂਚੀ ਘਨਸ਼ਾਮ ਨੇ ਕਿਹਾ,''ਪੀ.ਐੱਮ. ਨਰਿੰਦਰ ਮੋਦੀ ਨੇ ਅੰਤਰ ਰਾਸ਼ਟਰੀ ਸੋਲਰ ਅਲਾਇੰਸ ਵਿਚ ਸ਼ਾਮਲ ਹੋਣ ਲਈ ਕਜ਼ਾਖਿਸਤਾਨ ਨੂੰ ਸੱਦਾ ਦਿੱਤਾ ਅਤੇ ਕਜ਼ਾਖਿਸਤਾਨ ਦੇ ਰਾਸ਼ਟਰਪਤੀ ਨੇ ਸਕਾਰਾਤਮਕ ਜਵਾਬ ਦਿੱਤਾ।''


Related News