12 ਅਕਤੂਬਰ ਤੋਂ ਸ਼ੁਰੂ ਹੋਵੇਗਾ ਜੰਮੂ-ਕਸ਼ਮੀਰ ''ਚ ਨਿਵੇਸ਼ ਸੰਮੇਲਨ

08/13/2019 7:01:08 PM

ਸ਼੍ਰੀਨਗਰ— ਧਾਰਾ 370 ਖਤਮ ਹੋਣ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਨਿਵੇਸ਼ ਵਧਾਉਣ ਲਈ ਸੂਬੇ ਦਾ ਪ੍ਰਸ਼ਾਸਨਿਕ ਮਹਿਕਮਾ ਸਰਗਰਮ ਹੋ ਗਿਆ ਹੈ। ਇਸੇ ਸਿਲਸਿਲੇ 'ਚ ਸੂਬੇ 'ਚ ਪਹਿਲ ਵਾਰ ਨਿਵੇਸ਼ ਸੰਮੇਲਨ ਆਯੋਜਿਤ ਹੋਣ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਪ੍ਰਧਾਨ ਸਕੱਤਰ (ਕਾਮਰਸ ਐਂਡ ਇੰਡਸਟਰੀ) ਐੱਨ.ਕੇ. ਚੌਧਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅਕਤੂਬਰ 12 ਤੋਂ 14 ਵਿਚਾਲੇ ਗਲੋਬਲ ਨਿਵੇਸ਼ ਸੰਮੇਲਨ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਸ਼੍ਰੀਨਗਰ 'ਚ 12 ਅਕਤੂਬਰ ਨੂੰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਇਸ ਪ੍ਰੋਗਰਾਮ 'ਚ 2000 ਤੋਂ ਜ਼ਿਆਦਾ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਜਾਵੇਗਾ।


Inder Prajapati

Content Editor

Related News