ਛੰਭ-ਨੌਸ਼ਹਿਰਾ ਸੈਕਟਰ ''ਚ ਦਿਸੇ ਘੁਸਪੈਠੀਏ, ਤਲਾਸ਼ੀ ਮੁਹਿੰਮ ਜਾਰੀ

Saturday, Jan 11, 2020 - 11:58 PM (IST)

ਛੰਭ-ਨੌਸ਼ਹਿਰਾ ਸੈਕਟਰ ''ਚ ਦਿਸੇ ਘੁਸਪੈਠੀਏ, ਤਲਾਸ਼ੀ ਮੁਹਿੰਮ ਜਾਰੀ

ਜੰਮੂ, (ਮੰਟੂ)— ਸਰਹੱਦ 'ਤੇ ਚੌਕਸੀ ਦੇ ਬਾਵਜੂਦ ਪਾਕਿਸਤਾਨ ਵਲੋਂ ਟ੍ਰੇਂਡ ਅੱਤਵਾਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ 'ਚ ਕੋਈ ਕਮੀ ਨਜ਼ਰ ਨਹੀਂ ਆਉਂਦੀ, ਜਿਸ ਦਾ ਸਬੂਤ ਜੰਗਬੰਦੀ ਦੀ ਵਾਰ-ਵਾਰ ਉਲੰਘਣਾ ਦਾ ਜਾਰੀ ਰਹਿਣਾ ਮੰਨਿਆ ਜਾ ਰਿਹਾ ਹੈ। ਹੁਣ ਛੰਭ-ਨੌਸ਼ਹਿਰਾ ਸੈਕਟਰ 'ਚ ਘੁਸਪੈਠੀਏ ਦੇਖੇ ਗਏ ਹਨ, ਜਿਨ੍ਹਾਂ ਦੀ ਭਾਲ ਵਿਚ ਅਜੇ ਤੱਕ ਤਲਾਸ਼ੀ ਮੁਹਿੰਮ ਜਾਰੀ ਹੈ। ਅਜਿਹੀ ਵੀ ਖਬਰ ਹੈ ਕਿ ਪੁੰਛ ਦੇ ਪਹਾੜੀ ਖੇਤਰਾਂ 'ਚ ਅੱਤਵਾਦੀਆਂ ਨੂੰ ਭਾਰਤੀ ਇਲਾਕੇ ਵਿਚ ਧੱਕਿਆ ਜਾ ਰਿਹਾ ਹੈ ਪਰ ਸਖ਼ਤ ਸਰਦੀ ਕਾਰਣ ਕਈ ਅੱਤਵਾਦੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਕਈ ਅਪਾਹਜ ਹੋ ਕੇ ਪਰਤ ਜਾਂਦੇ ਹਨ।


author

KamalJeet Singh

Content Editor

Related News