ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਲਈ 29 ਜੁਲਾਈ ਨੂੰ ਹੋਵੇਗੀ ਇੰਟਰਵਿਊ

07/23/2017 7:30:59 PM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁੱਦੇ ਲਈ ਇੰਟਰਵਿਊ 29 ਜੁਲਾਈ ਨੂੰ ਹੋਵੇਗੀ। ਇਹ ਇੰਟਰਵਿਊ ਕੈਬਿਨੇਟ ਸਚਿਵ ਦੀ ਅਗੁਵਾਈ ਵਾਲੀ ਕਮੇਟੀ ਕਰੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਐੱਸ. ਐੱਸ. ਮੁੰਦੜਾ ਦੀ ਤਿੰਨ ਸਾਲ ਦਾ ਕਾਰਜਕਾਲ ਇਸ ਮਹੀਨੇ ਦੇ ਆਖੀਰ 'ਚ ਸਮਾਪਤ ਹੋ ਰਿਹਾ ਹੈ। ਇਸ ਇੰਟਰਵਿਊ ਨਾਲ ਉਸ ਦੀ ਉੱਤਰਾ ਅਧਿਕਾਰੀ ਲੱਭਿਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਵਿੱਤੀ ਸੈਸ਼ਨ ਦੀ ਰੇਗੂਲੈਟਰ ਦੀ ਨਿਯੁਕਤੀ ਦੇ ਲਈ ਬਣਾਈ ਗਈ ਖੋਜ਼ ਕਮੇਟੀ ਨੇ ਇਸ ਅਹੁੱਦੇ ਦੇ ਲਈ 10 ਨਾਮਾਂ ਨੂੰ ਸੂਚੀ ਬਣਾਈ ਹੈ
ਇਨ੍ਹਾਂ ਦੀ ਇੰਟਰਵਿਊ 29 ਜੁਲਾਈ ਨੂੰ ਕੀਤੀ ਜਾਵੇਗੀ। ਇਸ ਸੂਚੀਬੱਧ ਨਾਮਾਂ 'ਚ ਕੇਨਰਾ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਰਾਕੇਸ਼ ਸ਼ਰਮਾ, ਆਂਦਰਾ ਬੈਂਤ ਦੇ ਪ੍ਰਬੰਧ ਨਿਰਦੇਸ਼ਕ ਸੁਰੈਸ਼ ਐੱਨ. ਪਟੇਲ, ਵਿਜਯਾ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਕਿਸ਼ੋਰ ਸਾਂਸੀ ਸ਼ਾਮਲ ਹੈ। ਇਸ ਦੇ ਨਾਲ ਹੀ ਯੂਨਾਈਟੇਡ ਬੈਂਕ ਆਫ ਇੰਡੀਆ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਅਰੁਣ ਤਿਵਾਰੀ ਅਤੇ ਓਰੀਏਟਲ ਬੈਂਕ ਆਫ ਕਾਮਰਸ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਅਨਿਮੇਸ਼ ਚੌਹਾਨ ਦਾ ਵੀ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਕੁਝ ਨਾਂ ਪ੍ਰਾਈਵੇਟ ਸੈਕਟਰ 'ਚ ਵੀ ਸ਼ਾਮਲ ਹਨ।

 


Related News