ਨਕਲੀ ਦਵਾਈਆਂ ਦੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 3 ਗ੍ਰਿਫਤਾਰ

Wednesday, Sep 25, 2024 - 05:41 AM (IST)

ਨਾਗਪੁਰ - ਨਾਗਪੁਰ ਦਿਹਾਤੀ ਪੁਲਸ ਨੇ 3  ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਨਕਲੀ ਦਵਾਈਆਂ ਵੰਡਣ ਵਾਲੇ  ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਵਿਜੇ ਸ਼ੈਲੇਂਦਰ ਚੌਧਰੀ ਨੂੰ ਠਾਣੇ ਦੇ ਮੀਰਾ ਰੋਡ ਇਲਾਕੇ  ਅਤੇ ਰਮਨ ਤੇ ਰੋਬਿਨ ਤਨੇਜਾ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਗਿਰੋਹ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉਤਰਾਖੰਡ, ਝਾਰਖੰਡ ਤੇ ਹਰਿਆਣਾ ’ਚ ਸਰਗਰਮ ਸੀ। 

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੈਬ ਐਵਰਟਚ ਬਾਇਓ ਰੈਮੇਡੀਜ਼ ਤੇ ਜਿੰਕਸ ਫਾਰਮਾਕਾਨ ਐੱਲ. ਐੱਲ. ਪੀ. ਵਰਗੀਆਂ ਗੈਰ-ਮੌਜੂਦ ਫਰਮਾਂ ਦੇ ਬ੍ਰਾਂਡ ਨਾਵਾਂ ਹੇਠ ਸਿਪ੍ਰੋਫਲੋਕਸਸੀਨ ਤੇ  ਲੈਵੋਫਲੋਕਸਸਿਨ ਦਾ ਨਿਰਮਾਣ ਕੀਤਾ। ਅਮੋਕਸਿਸਿਲਿਨ, ਸੇਫਿਕਸਾਈਮ ਤੇ ਅਜ਼ੀਥਰੋ-ਮਾਈਸਿਨ ਵਰਗੀਆਂ ਵਿਆਪਕ ਤੌਰ ’ਤੇ ਤਜਵੀਜ਼ ਕੀਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਨਕਲੀ ਬਣਾ ਕੇ ਸਪਲਾਈ ਕੀਤਾ।


Inder Prajapati

Content Editor

Related News