ਅੱਤਵਾਦ ਖਿਲਾਫ ਲੜਾਈ ’ਚ ਇੰਟਰਪੋਲ ਭਾਰਤ ਦੇ ਨਾਲ, ਮਦਦ ਦਾ ਦਿੱਤਾ ਭਰੋਸਾ

08/31/2019 7:13:33 PM

ਨਵੀਂ ਦਿੱਲੀ — ਇੰਟਰਪੋਲ ਦੇ ਸੈਕ੍ਰੇਟਰੀ ਜਨਰਲ ਜੋਰਗੇਨ ਸਟਾਕ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇੰਟਰਪੋਲ ਜਨਰਲ ਸਕੱਤਰ ਨੇ ਗ੍ਰਹਿ ਮੰਤਰੀ ਨੂੰ ਅੱਤਵਾਦ ਖਿਲਾਫ ਉਨ੍ਹਾਂ ਵਚਨਬੱਧਤਾ ਲਈ ਧੰਨਵਾਦ ਕੀਤਾ ਤੇ ਨਾਲ ਹੀ ਅੱਤਵਾਦ ਖਿਲਾਫ ਲੜਾਈ ’ਚ ਇੰਟਰਪੋਲ ਦੇ ਸਹਿਯੋਗ ਦਾ ਵੀ ਭਰੋਸਾ ਦਿੱਤਾ। ਸ਼ਾਹ ਨੇ ਗੱਲਬਾ ’ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਮਾਗਮ ਦੌਰਾਨ ਸਾਲ 2022 ’ਚ ਦੇਸ਼ ’ਚ ਇੰਟਰਪੋਲ ਮਹਾਸਭਾ ਦੇ ਆਯੋਜਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਭਾਰਤ ਦੇ ਇੰਟਰਪੋਲ ਗਲੋਬਲ ਅਕੈਡਮੀ ਦਾ ਖੇਤਰੀ ਕੇਂਦਰ ਬਣਨ ਦੀ ਇੱਛਾ ਜਤਾਉਂਦੇ ਹੋਏ ਕਿਹਾ ਕਿ ਇਸ ਦੇ ਲਈ ਉਹ ਬੁਨਿਆਦੀ ਤੇ ਹੋਰ ਸਹਿਯੋਗ ਦੇਣ ਨੂੰ ਤਿਆਰ ਹੈ।   


Inder Prajapati

Content Editor

Related News