ਫਰਜ਼ੀ ਪਾਸਪੋਰਟ ’ਤੇ ਅਮਰੀਕਾ ਭੱਜੇ 19 ਸਾਲਾ ਗੈਂਗਸਟਰ ਯੋਗੇਸ਼ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ

Saturday, Oct 28, 2023 - 09:55 AM (IST)

ਫਰਜ਼ੀ ਪਾਸਪੋਰਟ ’ਤੇ ਅਮਰੀਕਾ ਭੱਜੇ 19 ਸਾਲਾ ਗੈਂਗਸਟਰ ਯੋਗੇਸ਼ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ

ਝੱਜਰ (ਮਨੋਜ)- ਇੰਟਰਪੋਲ ਨੇ ਅਪਰਾਧਿਕ ਸਾਜ਼ਿਸ਼ ਅਤੇ ਹੱਤਿਆ ਦੀ ਕੋਸ਼ਿਸ਼ ਸਮੇਤ ਕਈ ਮਾਮਲਿਆਂ ਵਿਚ ਕਈ ਰਾਜਾਂ ਵਿਚ ਲੋੜੀਂਦੇ ਝੱਜਰ ਦੇ 19 ਸਾਲਾ ਗੈਂਗਸਟਰ ਯੋਗੇਸ਼ ਕਾਦਿਆਨ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਉਹ ਝੱਜਰ ਦੇ ਬੇਰੀ ਕਸਬੇ ਦਾ ਰਹਿਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਯੋਗੇਸ਼ ਫਰਜ਼ੀ ਪਾਸਪੋਰਟ ਬਣਾ ਕੇ ਅਮਰੀਕਾ ਭੱਜ ਗਿਆ ਸੀ। ਉਹ ਇੱਕ ਸ਼ਾਰਪ ਸ਼ੂਟਰ ਹੈ ਅਤੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਨ ’ਚ ਮਾਹਰ ਹੈ।

ਇਹ ਵੀ ਪੜ੍ਹੋ: ਗ੍ਰੀਨ ਕਾਰਡ ਲਈ ਦਹਾਕਿਆਂ ਤੋਂ ਉਡੀਕ ਕਰ ਰਹੇ ਭਾਰਤੀਆਂ ਨੂੰ ਛੇਤੀ ਮਿਲ ਸਕਦੀ ਹੈ ਖੁਸ਼ਖ਼ਬਰੀ, ਜਾਣਨ ਲਈ ਪੜ੍ਹੋ ਖ਼ਬਰ

PunjabKesari

ਉਹ ਦਿੱਲੀ ਦੇ ਦਾਊਦ ਵਜੋਂ ਮਸ਼ਹੂਰ ਨੀਰਜ ਬਵਾਨਾ ਦੇ ਕਰੀਬੀ ਗੈਂਗਸਟਰ ਹਿਮਾਂਸ਼ੂ ਭਾਊ ਦਾ ਸਾਥੀ ਹੈ। ਇਹ ਸਾਰੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਰੋਧੀ ਬੰਬੀਹਾ ਗੈਂਗ ਦੇ ਸਿੰਡੀਕੇਟ ਨਾਲ ਜੁੜੇ ਹੋਏ ਹਨ। ਸੁਰੱਖਿਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਅਮਰੀਕਾ ’ਚ ਪਹਿਲਾਂ ਹੀ ਲੁਕੇ ਹੋਏ ਗੈਂਗਸਟਰ ਹਿਮਾਂਸ਼ੂ ਭਾਊ ਨਾਲ ਯੋਗੇਸ਼ ਕਾਦਿਆਨ ਵੀ ਰਹਿ ਰਿਹਾ ਹੈ। ਜਿਵੇਂ ਹੀ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਭਿਣਕ ਮਿਲੀ, ਇੰਟਰਪੋਲ ਨੇ ਯੋਗੇਸ਼ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ।

ਇਹ ਵੀ ਪੜ੍ਹੋ: 8 ਸਾਬਕਾ ਜਲ ਸੈਨਿਕਾਂ ਨੂੰ ਮੌਤ ਦੀ ਸਜ਼ਾ ਦਾ ਮਾਮਲਾ, ਕਤਰ ਦੀ ਅਦਾਲਤ ਦੇ ਫ਼ੈਸਲੇ ਦੀ ਕਾਪੀ ਅਜੇ ਭਾਰਤ ਨੂੰ ਨਹੀਂ ਮਿਲੀ

ਇਸ ਤੋਂ ਪਹਿਲਾਂ ਇੰਟਰਪੋਲ ਹਿਮਾਂਸ਼ੂ ਉਰਫ ਭਾਊ ਨੂੰ ਵੀ ਰੈੱਡ ਕਾਰਨਰ ਨੋਟਿਸ ਜਾਰੀ ਕਰ ਚੁੱਕੀ ਹੈ। ਭਾਊ ਝੱਜਰ ਦੇ ਨਾਲ ਲੱਗਦੇ ਪਿੰਡ ਰਿਤੋਲੀ, ਜ਼ਿਲਾ ਰੋਹਤਕ ਦਾ ਵਸਨੀਕ ਹੈ। ਉਸ ’ਤੇ ਦਿੱਲੀ ਐਨ. ਸੀ. ਆਰ. ’ਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਵਰਗੇ ਗੰਭੀਰ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ: ਗੁਆਂਢੀ ਘੱਟ ਰੇਟ ’ਤੇ ਵੇਚ ਰਿਹਾ ਸੀ ਸਬਜ਼ੀ, ਵਜ੍ਹਾ ਪੁੱਛਣ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਨਲੇਵਾ ਹਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News