ਭਾਰਤ 'ਚ ਇੰਟਰਨੈੱਟ ਯੂਜ਼ਰਜ਼ ਨੇ ਬਣਾਇਆ ਇਤਿਹਾਸ, ਗਿਣਤੀ ਹੋਈ 100 ਕਰੋੜ ਪਾਰ!
Thursday, Sep 04, 2025 - 11:41 AM (IST)

ਨੈਸ਼ਨਲ ਡੈਸਕ : ਭਾਰਤ ਨੇ ਡਿਜ਼ਿਟਲ ਕ੍ਰਾਂਤੀ 'ਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦੇਸ਼ 'ਚ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਹੁਣ 100.28 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। ਇਹ ਖੁਲਾਸਾ ਸੰਚਾਰ ਮੰਤਰਾਲੇ ਵੱਲੋਂ 3 ਸਤੰਬਰ ਨੂੰ ਜਾਰੀ ਕੀਤੀ ਗਈ ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੀ ‘ਇੰਡੀਆਨ ਟੈਲੀਕੌਮ ਸਰਵਿਸਿਜ਼ ਪਰਫਾਰਮੈਂਸ ਇੰਡੀਕੇਟਰ ਰਿਪੋਰਟ’ ਵਿੱਚ ਕੀਤਾ ਗਿਆ। ਰਿਪੋਰਟ ਅਨੁਸਾਰ, ਮਾਰਚ 2025 ਦੇ ਅੰਤ ਤੱਕ ਭਾਰਤ ਵਿੱਚ ਕੁੱਲ 96.91 ਕਰੋੜ ਇੰਟਰਨੈੱਟ ਯੂਜ਼ਰਜ਼ ਸਨ। ਕੇਵਲ ਤਿੰਨ ਮਹੀਨਿਆਂ ਵਿੱਚ ਇਹ ਗਿਣਤੀ 3.48 ਪ੍ਰਤੀਸ਼ਤ ਵਧ ਕੇ 100.28 ਕਰੋੜ ਤੱਕ ਪਹੁੰਚ ਗਈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 95.81 ਕਰੋੜ ਉਪਭੋਗਤਾ ਵਾਇਰਲੈੱਸ ਇੰਟਰਨੈੱਟ (ਮੋਬਾਈਲ ਆਦਿ) ਦੀ ਵਰਤੋਂ ਕਰਦੇ ਹਨ, ਜਦਕਿ ਕੇਵਲ 4.47 ਕਰੋੜ ਯੂਜ਼ਰਜ਼ ਵਾਇਰਡ ਕਨੈਕਸ਼ਨ ਤੇ ਨਿਰਭਰ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਸਸਤੇ ਡਾਟਾ ਪਲਾਨ, ਤੇਜ਼ੀ ਨਾਲ ਵਧਦਾ ਡਿਜ਼ਿਟਲ ਢਾਂਚਾ ਅਤੇ ਸਰਕਾਰ ਦੀਆਂ ਡਿਜ਼ਿਟਲ ਯੋਜਨਾਵਾਂ ਇਸ ਵਾਧੇ ਦੇ ਮੁੱਖ ਕਾਰਨ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e