ਇਸ ਜ਼ਿਲ੍ਹੇ ''ਚ Internet ਸੇਵਾਵਾਂ ਬੰਦ! 25 ਸਾਲਾ ਨੌਜਵਾਨ ਦੀ ਮੌਤ ਮਗਰੋਂ ਭਖਿਆ ਮਾਮਲਾ
Thursday, Feb 06, 2025 - 03:34 PM (IST)
![ਇਸ ਜ਼ਿਲ੍ਹੇ ''ਚ Internet ਸੇਵਾਵਾਂ ਬੰਦ! 25 ਸਾਲਾ ਨੌਜਵਾਨ ਦੀ ਮੌਤ ਮਗਰੋਂ ਭਖਿਆ ਮਾਮਲਾ](https://static.jagbani.com/multimedia/2025_2image_15_31_4373120572.jpg)
ਜੰਮੂ (ਤਨਵੀਰ ਸਿੰਘ/ਲੋਕੇਸ਼) : ਸਰਹੱਦੀ ਜ਼ਿਲ੍ਹੇ ਕਠੂਆ 'ਚ ਪੁਲਸ ਹਿਰਾਸਤ 'ਚ ਬੇਰਹਿਮੀ ਨਾਲ ਤਸ਼ੱਦਦ ਤੋਂ ਬਾਅਦ ਇੱਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਉਪਰੋਕਤ ਦੋਸ਼ ਲਗਾਏ ਹਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 'ਤੇ ਓਵਰ ਗਰਾਊਂਡ ਵਰਕਰ (OGW) ਹੋਣ ਦਾ ਦੋਸ਼ ਸੀ। ਮਹਿਬੂਬਾ ਮੁਫ਼ਤੀ ਨੇ ਆਪਣੇ ਟਵਿੱਟਰ ਹੈਂਡਲ ਐਕਸ 'ਤੇ ਇਹ ਪੋਸਟ ਕੀਤਾ ਹੈ।
ਇਨ੍ਹਾਂ 3 ਰਾਸ਼ੀਆਂ ਦੀ ਖੁੱਲ੍ਹਣ ਵਾਲੀ ਹੈ ਕਿਸਮਤ! ਬਣ ਸਕਦੇ ਹਨ ਸਾਰੇ ਰੁਕੇ ਕੰਮ
ਜਾਣਕਾਰੀ ਅਨੁਸਾਰ, ਆਪਣੀ ਪੋਸਟ ਵਿੱਚ ਉਸਨੇ ਆਪਣੀ ਪੋਸਟ ਵਿਚ ਲਿਖਿਆ ਕਠੂਆ ਤੋਂ ਹੈਰਾਨ ਕਰਨ ਵਾਲੀ ਖ਼ਬਰ: 25 ਸਾਲਾ ਮਾਖਣ ਦੀਨ, ਜੋ ਕਿ ਪੇਰੋਡੀ, ਬਿੱਲਾਵਰ ਦਾ ਰਹਿਣ ਵਾਲਾ ਹੈ, ਨੂੰ ਐੱਸਐੱਚਓ ਬਿੱਲਾਵਰ ਨੇ ਗ੍ਰਿਫ਼ਤਾਰ ਕਰ ਲਿਆ। ਓਵਰ ਗਰਾਊਂਡ ਵਰਕਰ (OGW) ਹੋਣ ਦੇ ਝੂਠੇ ਦੋਸ਼ਾਂ ਹੇਠ ਹਿਰਾਸਤ ਵਿੱਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਤਸੀਹੇ ਦਿੱਤੇ ਗਏ। ਉਸਨੂੰ ਇਕਬਾਲ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਅੱਜ ਉਸਦੀ ਦੁਖਦਾਈ ਮੌਤ ਹੋ ਗਈ।
Google Map 'ਤੇ ਦਿਖ ਰਹੇ ਨੇ Alien! ਰਹੱਸਮਈ ਥਾਵਾਂ ਦੇਖ ਅੱਡੀਆਂ ਰਹਿ ਜਾਣਗੀਆਂ ਅੱਖਾਂ (Pics)
ਉਨ੍ਹਾਂ ਅੱਗੇ ਲਿਖਿਆ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਬਹੁਤ ਜ਼ਿਆਦਾ ਦਹਿਸ਼ਤ ਫੈਲ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਇਹ ਸਭ ਕੁਝ ਮਨਘੜਤ ਦੋਸ਼ਾਂ ਹੇਠ ਮਾਸੂਮ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾ ਰਿਹਾ ਹੈ। ਉਹ ਜੰਮੂ-ਕਸ਼ਮੀਰ ਦੇ ਡੀਜੀਪੀ ਤੁਰੰਤ ਜਾਂਚ ਸ਼ੁਰੂ ਕਰਨ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8