ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਹੁਲ ਨੇ ਕਿਹਾ- ‘ਬੀਬੀਆਂ ਇਤਿਹਾਸ ਅਤੇ ਭਵਿੱਖ ਸਿਰਜਣ ਦੇ ਸਮਰੱਥ’
Monday, Mar 08, 2021 - 10:42 AM (IST)
ਨਵੀਂ ਦਿੱਲੀ— ਅੱਜ ਯਾਨੀ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਹੈ ਅਤੇ ਪੂਰਾ ਦੇਸ਼ ਨਾਰੀ ਸ਼ਕਤੀ ਨੂੰ ਸਲਾਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰੀ ਸ਼ਕਤੀ ਨੂੰ ਸਲਾਮ ਕੀਤਾ ਹੈ। ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਬੀਬੀਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਬੀਬੀਆਂ ਆਪਣੇ ਦਮ ’ਤੇ ਇਤਿਹਾਸ ਅਤੇ ਭਵਿੱਖ ਸਿਰਜਣ ਦੇ ਸਮਰੱਥ ਹਨ, ਕਿਸੇ ਨੂੰ ਵੀ ਤੁਹਾਨੂੰ ਰੋਕਣ ਨਾ ਦਿਓ।
ਕੀ ਹੈ ਮਹਿਲਾ ਦਿਵਸ ਦਾ ਇਤਿਹਾਸ—
ਦਰਅਸਲ ਸਾਲ 1908 ’ਚ ਇਕ ਮਹਿਲਾ ਮਜ਼ਦੂਰ ਅੰਦੋਲਨ ਦੀ ਵਜ੍ਹਾ ਨਾਲ ਮਹਿਲਾ ਦਿਵਸ ਮਨਾਉਣ ਦੀ ਪਰੰਪਰਾ ਦੀ ਸ਼ੁਰੂਆਤ ਹੋਈ ਸੀ। ਇਸ ਦਿਨ 15 ਹਜ਼ਾਰ ਬੀਬੀਆਂ ਨੇ ਨੌਕਰੀ ਦੇ ਘੰਟੇ ਘੱਟ ਕਰਨ, ਬਿਹਤਰ ਤਨਖ਼ਾਹ ਅਤੇ ਕੁਝ ਹੋਰ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਨਿਊਯਾਰਕ ਸ਼ਹਿਰ ’ਚ ਪ੍ਰਦਰਸ਼ਨ ਕੀਤਾ ਸੀ। ਇਕ ਸਾਲ ਬਾਅਦ ਸੋਸ਼ਲਿਸਟ ਪਾਰਟੀ ਆਫ਼ ਅਮਰੀਕਾ ਨੇ ਇਸ ਦਿਨ ਨੂੰ ਪਹਿਲਾ ਰਾਸ਼ਟਰੀ ਮਹਿਲਾ ਦਿਵਸ ਐਲਾਨ ਕੀਤਾ।
1975 ’ਚ ਮਿਲੀ ਸੀ ਕੌਮਾਂਤਰੀ ਮਹਿਲਾ ਦਿਵਸ ਨੂੰ ਮਾਨਤਾ—
1910 ’ਚ ਕੋਪੇਨਹੇਗਨ ’ਚ ਕੰਮਕਾਜੀ ਬੀਬੀਆਂ ਦਾ ਇਕ ਕੌਮਾਂਤਰੀ ਸੰਮੇਲਨ ਹੋਇਆ, ਜਿਸ ’ਚ ਇਸ ਦਿਨ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਤੌਰ ’ਤੇ ਮਨਾਉਣ ਦਾ ਸੁਝਾਅ ਦਿੱਤਾ ਗਿਆ ਅਤੇ ਹੌਲੀ-ਹੌਲੀ ਇਹ ਦਿਨ ਦੁਨੀਆ ਭਰ ’ਚ ਕੌਮਾਂਤਰੀ ਮਹਿਲਾ ਦਿਵਸ ਦੇ ਰੂਪ ’ਚ ਲੋਕਪਿ੍ਰਅ ਹੋਣ ਲੱਗਾ। ਇਸ ਦਿਨ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਰੂਪ ਵਿਚ ਮਾਨਤਾ 1975 ’ਚ ਮਿਲੀ, ਜਦੋਂ ਸੰਯੁਕਤ ਰਾਸ਼ਟਰ ਨੇ ਇਸ ਨੂੰ ਇਕ ਥੀਮ ਨਾਲ ਮਨਾਉਣ ਦੀ ਸ਼ੁਰੂਆਤ ਕੀਤੀ।