ਕੌਮਾਂਤਰੀ ਮਹਿਲਾ ਦਿਵਸ 'ਤੇ ਇਤਿਹਾਸਕ ਸਮਾਰਕਾਂ 'ਚ ਔਰਤਾਂ ਦੀ ਐਂਟਰੀ ਮੁਫ਼ਤ

03/07/2020 4:26:10 PM

ਨਵੀਂ ਦਿੱਲੀ (ਵਾਰਤਾ)— ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਯਾਨੀ ਕਿ 8 ਮਾਰਚ 2020 ਨੂੰ ਦੇਸ਼ 'ਚ ਤਾਜ ਮਹਿਲ ਅਤੇ ਹੋਰ ਪ੍ਰਮੁੱਖ ਇਤਿਹਾਸਕ ਸਮਾਰਕਾਂ 'ਚ ਔਰਤਾਂ ਦੀ ਐਂਟਰੀ ਮੁਫ਼ਤ ਕਰ ਦਿੱਤੀ ਗਈ ਹੈ।  ਭਾਰਤੀ ਪੁਰਾਤਤੱਵ ਸਰਵੇਖਣ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਦੇਸ਼ ਭਰ 'ਚ ਕੇਂਦਰ ਸਰਕਾਰ ਵਲੋਂ ਸਮਾਰਕਾਂ 'ਚ ਔਰਤਾਂ ਲਈ ਮੁਫ਼ਤ ਐਂਟਰੀ ਦਾ ਐਲਾਨ ਕੀਤਾ ਹੈ। ਭਾਰਤ 'ਚ ਭਾਰਤੀ ਪੁਰਾਤਤੱਵ ਸਰਵੇਖਣ ਦੇ ਮਹੱਤਵਪੂਰਨ ਸਮਾਰਕਾਂ 'ਚ ਆਗਰਾ ਦਾ ਤਾਜ ਮਹਿਲ, ਨਵੀਂ ਦਿੱਲੀ 'ਚ ਕੁਤੁਬ ਮੀਨਾਰ, ਲਾਲ ਕਿਲਾ ਅਤੇ ਪੁਰਾਣਾ ਕਿਲਾ ਸ਼ਾਮਲ ਹਨ। ਇਸ ਤੋਂ ਇਲਾਵਾ ਕਰਨਾਟਕ 'ਚ ਸ਼੍ਰੀਰੰਗਪੱਟਨਮ, ਸੋਮਨਾਪੁਰਾ, ਬੈਂਗਲੁਰੂ 'ਚ ਟੀਪੂ ਪੈਲੇਸ ਅਤੇ ਚਿਤਰਦੁਰਗ ਕਿਲੇ ਵੀ ਪ੍ਰਮੁੱਖ ਸਮਾਰਕ ਹਨ। 

ਇਹ ਵੀ ਪੜ੍ਹੋ : ਇਸ ਕੁੜੀ ਦੇ ਹੌਂਸਲੇ ਨੂੰ ਦੁਨੀਆ ਕਰਦੀ ਹੈ ਸਲਾਮ, ਆਕਸੀਜਨ ਸਿਲੰਡਰ ਨਾਲ ਦਿੱਤੀ ਸੀ ਪ੍ਰੀਖਿਆ

ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਕਿਹਾ ਕਿ 8 ਮਾਰਚ ਯਾਨੀ ਕਿ ਕੱਲ ਦੇਸ਼ ਅਤੇ ਵਿਦੇਸ਼ ਦੀਆਂ ਸਾਰੀਆਂ ਮਹਿਲਾ ਸੈਲਾਨੀਆਂ ਲਈ ਉਨ੍ਹਾਂ ਸਾਰੇ ਇਤਿਹਾਸਕ ਸਮਾਰਕਾਂ 'ਚ ਐਂਟਰੀ ਫੀਸ ਨਹੀਂ ਲੱਗੇਗੀ, ਜਿੱਥੇ ਟਿਕਟਾਂ ਜ਼ਰੀਏ ਐਂਟਰੀ ਦੀ ਵਿਵਸਥਾ ਹੈ। ਪ੍ਰਹਿਲਾਦ ਨੇ ਕਿਹਾ ਕਿ ਭਾਰਤ 'ਚ ਔਰਤਾਂ ਨੂੰ ਸਨਮਾਨ ਦੇਣ ਦੀ ਮਹਾਨ ਪਰੰਪਰਾ ਰਹੀ ਹੈ, ਇਸ ਲਈ ਸੱਭਿਆਚਾਰ ਮੰਤਰਾਲੇ ਦੁਨੀਆ ਦੀ ਨਾਰੀ ਸ਼ਕਤੀ ਨੂੰ ਸਨਮਾਨ ਦੇਣ ਲਈ ਇਹ ਕਦਮ ਚੁੱਕ ਰਿਹਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਤਾਜ ਮਹਿਲ ਅਤੇ ਲਾਲ ਕਿਲਾ 'ਚ ਔਰਤਾਂ ਦੀ ਐਂਟਰੀ ਲਈ ਵੱਖਰੇ ਦੁਆਰ (ਗੇਟ) ਦੀ ਵਿਵਸਥਾ ਕੀਤੀ ਗਈ ਹੈ ਅਤੇ ਉਨ੍ਹਾਂ ਲਈ ਬੱਚਿਆਂ ਦੀ ਦੇਖਭਾਲ ਲਈ ਕੇਂਦਰ ਬਣਾਏ ਗਏ ਹਨ। ਇਸ ਦੇ ਨਾਲ ਹੀ ਔਰਤਾਂ ਦੀ ਸੁਰੱਖਿਆ ਲਈ ਉੱਚਿਤ ਵਿਵਸਥਾ ਵੀ ਕੀਤੀ ਗਈ ਹੈ।


Tanu

Content Editor

Related News