ਸੂਰਤ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ, ਪੈਕੇਜਿੰਗ ''ਚ ਜੂਟ ਦੇ ਥੈਲਿਆਂ ਦਾ ਇਸਤੇਮਾਲ ਲਾਜ਼ਮੀ

03/14/2024 12:13:02 PM

ਨੈਸ਼ਨਲ ਡੈਸਕ- ਤੇਜ਼ੀ ਨਾਲ ਤਰੱਕੀ ਕਰਦੇ ਗੁਜਰਾਤ ਦੇ ਸੂਰਤ ਸ਼ਹਿਰ ਨੇ ਜ਼ਿਕਰਯੋਗ ਆਰਥਿਕ ਕੌਸ਼ਲ ਅਤੇ ਉਦਯੋਗਿਕ ਵਿਕਾਸ ਦਾ ਪ੍ਰਦਰਸ਼ਨ ਕੀਤਾ ਹੈ। ਆਰਥਿਕ ਵਿਕਾਸ ਨੂੰ ਗਤੀ ਦੇਣ, ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਕੂਟਨੀਤਕ ਸਬੰਧਆਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਕੈਬਨਿਟ ਨੇ ਸੂਰਤ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਅੰਤਰਰਾਸ਼ਟਰੀ ਦਰਜਾ ਹੋਣ ਮਗਰੋਂ ਇੱਥੋਂ ਦੇ ਯਾਤਰੀਆਂ ਦੀ ਗਿਣਤੀ ਅਤੇ ਕਾਰਗੋ ਸੰਚਾਲਨ ਵਿਚ ਵਾਧਾ ਹੋਵੇਗਾ ਜੋ ਖੇਤਰੀ ਵਿਕਾਸ ਨੂੰ ਮਹੱਤਵਪੂਰਨ ਮੌਕਾ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਕੈਬਨਿਟ ਨੇ ਕਈ ਹੋਰ ਮਹੱਤਵਪੂਰਨ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਵਿਕਾਸ ਦੀ ਰਫ਼ਤਾਰ ਨੂੰ ਖੰਡ ਲੱਗਣਗੇ...

ਫ਼ੈਸਲਾ- ਸੂਰਤ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨਣ ਦੇ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ।

ਪ੍ਰਭਾਵ: ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨਣ 'ਤੇ ਸੂਰਤ ਹਵਾਈ ਅੱਡਾ ਨਾ ਸਿਰਫ ਅੰਤਰਰਾਸ਼ਟਰੀ ਯਾਤਰੀਆਂ ਲਈ ਮਹੱਤਵਪੂਰਨ ਪ੍ਰਵੇਸ਼ ਦੁਆਰ (ਗੇਟਵੇਅ) ਬਣੇਗਾ ਸਗੋਂ ਕਿ ਇਹ ਸੂਬੇ ਦੇ ਅਮੀਰ ਹੀਰਾ ਅਤੇ ਟੈਕਸਟਾਈਲ ਉਦਯੋਗਾਂ ਨੂੰ ਵੀ ਨਿਰਵਿਘਨ ਨਿਰਯਾਤ-ਆਯਾਤ ਸੰਚਾਲਨ ਦੀ ਉੱਚ ਪੱਧਰੀ ਅੰਤਰਰਾਸ਼ਟਰੀ ਹਵਾਬਾਜ਼ੀ ਦਿੱਖ ਵਿਚ ਇਕ ਪ੍ਰਮੁੱਖ ਹਵਾਈ ਅੱਡਾ ਬਣ ਜਾਵੇਗਾ ਅਤੇ ਇਸ ਖੇਤਰ ਵਿਚ ਇਕ ਨਵੇਂ ਯੁੱਗ ਦਾ ਆਗਾਜ਼ ਵੀ ਹੋਵੇਗਾ।

ਫ਼ੈਸਲਾ- ਜੂਟ ਸਾਲ 2023-24 ਲਈ ਜੂਟ ਪੈਕਜਿੰਗ ਸਮੱਗਰੀ ਐਕਟ, 1987 ਤਹਿਤ ਜੂਟ ਪੈਕਜਿੰਗ ਸਮੱਗਰੀ ਰਿਜ਼ਰਵੇਸ਼ਨ ਦੇ ਤੈਅ ਮਾਪਦੰਡ ਨੂੰ ਮਨਜ਼ੂਰੀ।

ਪ੍ਰਭਾਵ: ਇਸ ਫ਼ੈਸਲੇ ਨਾਲ ਜੂਟ ਮਿੱਲਾਂ ਅਤੇ ਸਹਾਇਕ ਇਕਾਈਆਂ ਵਿਚ ਕੰਮ ਕਰਦੇ 4 ਲੱਖ ਵਰਕਰਾਂ ਨੂੰ ਹਾਰਤ ਮਿਲੇਗੀ। ਇਸ ਨਾਲ ਲੱਗਭਗ 40 ਲੱਖ ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਹੁਲਾਰਾ ਮਿਲੇਗਾ। ਇਹ ਵਾਤਾਵਰਣ ਦੀ ਰੱਖਿਆ ਕਰਨ ਵਿਚ ਮਦਦ ਕਰੇਗਾ ਕਿਉਂਕਿ ਜੂਟ ਕੁਦਰਤੀ, ਬਾਇਓਡੀਗ੍ਰੇਡਬਲ, ਅਖੁੱਟ ਅਤੇ ਫਿਰ ਤੋਂ ਵਰਤੋਂ ਕਰਨਯੋਗ ਫਾਈਬਰ ਹੈ। ਫ਼ੈਸਲੇ ਮੁਤਾਬਕ 100 ਫ਼ੀਸਦੀ ਅਨਾਜ ਅਤੇ 20 ਫ਼ੀਸਦੀ ਖੰਡ ਨੂੰ ਲਾਜ਼ਮੀ ਤੌਰ 'ਤੇ ਜੂਟ ਦੇ ਥੈਲਿਆਂ ਵਿਚ ਪੈਕ ਕੀਤਾ ਜਾਵੇਗਾ।

ਫ਼ੈਸਲਾ- ਇਨੋਵੇਸ਼ਨ ਹੈੱਡਸ਼ੇਕ ਜ਼ਰੀਏ ਇਨੋਵੇਸ਼ਨ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦਰਮਿਆਨ ਸਹਿਮਤੀ ਪੱਤਰ (MoU) ਦੇ ਡਰਾਫਟ ਨੂੰ ਮਨਜ਼ੂਰੀ।

ਪ੍ਰਭਾਵ: ਇਹ ਸਹਿਮਤੀ ਪੱਤਰ (MoU) ਉੱਚ ਤਕਨੀਕੀ ਖੇਤਰ ਵਿਚ ਕਮਰਸ਼ੀਅਲ ਮੌਕਿਆਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ।

ਫ਼ੈਸਲਾ- ਭਾਰਤ ਅਤੇ ਇਟਲੀ ਦਰਮਿਆਨ ਉਦਯੋਗਿਕ ਸੰਪਤੀ ਅਧਿਕਾਰਾਂ ਦੇ ਖੇਤਰ 'ਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਮਨਜ਼ੂਰੀ।

ਪ੍ਰਭਾਵ: ਸਹਿਮਤੀ ਪੱਤਰ ਪ੍ਰਤੀਭਾਗੀਆਂ ਦਰਮਿਆਨ ਇਕ ਵਿਵਸਥਾ ਦੀ ਸਥਾਪਨਾ ਨੂੰ ਪ੍ਰੋਤਸਾਹਨ ਦੇਵੇਗਾ, ਜੋ ਉਨ੍ਹਾਂ ਨੂ ਉਦਯੋਗਿਕ ਸੰਪਤੀ ਅਤੇ ਇਸ ਖੇਤਰ ਨਾਲ ਸਬੰਧਿਤ ਸੂਚਨਾ ਤਕਨਾਲੋਜੀ ਸੇਵਾਵਾਂ ਦੇ ਖੇਤਰ ਵਿਚ ਸਹਿਯੋਗ ਗਤੀਵਿਧੀਆਂ ਨੂੰ ਵਿਕਸਿਤ ਕਰਨ ਵਿਚ ਮਦਦ ਕਰੇਗਾ।

ਫ਼ੈਸਲਾ- ਡਿਜੀਟਲਾਇਜ਼ੇਸ਼ਨ ਅਤੇ ਇਲੈਕਟ੍ਰੋਨਿਕ ਨਿਰਮਾਣ ਖੇਤਰ 'ਚ ਸਹਿਯੋਗ 'ਤੇ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਹਸਤਾਖ਼ਰ ਕੀਤੇ ਗਏ ਸਹਿਯੋਗ ਪੱਤਰ ਨੂੰ ਮਨਜ਼ੂਰੀ।

ਪ੍ਰਭਾਵ: ਇਸ ਸਹਿਯੋਗ ਪੱਤਰ ਤਹਿਤ ਸਹਿਯੋਗ ਗਤੀਵਿਧੀਆਂ, ਡਿਜੀਟਲਾਇਜ਼ੇਸ਼ਨ ਅਤੇ ਇਲੈਕਟ੍ਰੋਨਿਕ ਨਿਰਮਾਣ ਖੇਤਰ 'ਚ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਗੀਆਂ, ਜੋ ਆਤਮਨਿਰਭਰ ਭਾਰਤ ਦੇ ਮਜ਼ਬੂਤ ਉਦੇਸ਼ਾਂ ਦਾ ਅਨਿਖੜ੍ਹਵਾ ਹਿੱਸਾ ਹਨ।


Tanu

Content Editor

Related News