ਅੰਤਰਰਾਸ਼ਟਰੀ ਫਾਰਮਾ ਕੰਪਨੀ Sputnik V ਦੀ 6 ਕਰੋੜ ਡੋਜ਼ ਸਪਲਾਈ ਕਰਣ ਨੂੰ ਤਿਆਰ: ਹਰਿਆਣਾ ਸਰਕਾਰ

Sunday, Jun 06, 2021 - 12:50 AM (IST)

ਅੰਤਰਰਾਸ਼ਟਰੀ ਫਾਰਮਾ ਕੰਪਨੀ Sputnik V ਦੀ 6 ਕਰੋੜ ਡੋਜ਼ ਸਪਲਾਈ ਕਰਣ ਨੂੰ ਤਿਆਰ: ਹਰਿਆਣਾ ਸਰਕਾਰ

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਸੰਕਟ ਨੂੰ ਰੋਕਣ ਲਈ ਵੈਕਸੀਨੇਸ਼ਨ ਨੂੰ ਸਭ ਤੋਂ ਵੱਡਾ ਹਥਿਆਰ ਮੰਨਿਆ ਜਾ ਰਿਹਾ ਹੈ। ਹਰ ਰੋਜ਼ ਲੱਖਾਂ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਉਥੇ ਹੀ ਵਿਦੇਸ਼ੀ ਵੈਕਸੀਨ ਵੀ ਭਾਰਤ ਵਿੱਚ ਇਸਤੇਮਾਲ ਲੈਣ ਲਈ ਪ੍ਰਕਿਰਿਆ ਜਾਰੀ ਹੈ। ਇਸ ਵਿੱਚ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਇੱਕ ਅੰਤਰਰਾਸ਼ਟਰੀ ਫਾਰਮਾ ਕੰਪਨੀ ਨੇ ਸਪੁਤਨਿਕ ਵੀ ਵੈਕਸੀਨ ਦੀ 60 ਮਿਲੀਅਨ ਡੋਜ਼ ਉਪਲੱਬਧ ਕਰਵਾਉਣ ਦੀ ਗੱਲ ਕਹੀ ਹੈ।

ਹਰਿਆਣਾ ਸਰਕਾਰ ਨੇ ਕਿਹਾ, ਇੱਕ ਅੰਤਰਰਾਸ਼ਟਰੀ ਫਾਰਮਾ ਕੰਪਨੀ ਨੇ ਸਪੁਤਨਿਕ ਵੀ ਵੈਕਸੀਨ ਦੇ 60 ਮਿਲੀਅਨ (6 ਕਰੋੜ) ਡੋਜ਼ ਪ੍ਰਦਾਨ ਕਰਣ ਲਈ ਰੁਚੀ ਜਤਾਈ ਹੈ। ਪ੍ਰਤੀ ਖੁਰਾਕ ਦੀ ਲਾਗਤ ਲੱਗਭੱਗ 1120 ਰੁਪਏ ਹੋਵੇਗੀ। ਫਰਮ ਨੇ 5 ਲੱਖ ਖੁਰਾਕ ਦੇ ਪਹਿਲੇ ਬੈਚ ਦੀ ਸਪਲਾਈ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ ਅਤੇ ਉਸ ਤੋਂ ਬਾਅਦ ਹਰ 20 ਦਿਨਾਂ ਵਿੱਚ 10 ਲੱਖ ਖੁਰਾਕ ਦੀ ਸਪਲਾਈ ਦੀ ਗੱਲ ਕਹੀ ਹੈ।

ਸਪੁਤਨਿਕ ਵੀ ਦੇ ਉਤਪਾਦਨ ਦੀ ਮਨਜ਼ੂਰੀ
ਉਥੇ ਹੀ ਹਾਲ ਹੀ ਵਿੱਚ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੂੰ ਭਾਰਤ ਵਿੱਚ ਸ਼ਰਤਾਂ ਦੇ ਨਾਲ ਅਧਿਐਨ, ਪ੍ਰੀਖਣ ਅਤੇ ਵਿਸ਼ਲੇਸ਼ਣ ਲਈ ਕੋਵਿਡ-19 ਰੋਕੂ ਟੀਕਾ ਸਪੁਤਨਿਕ ਵੀ ਦੇ ਉਤਪਾਦਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News