ਸਰਹੱਦੀ ਸੜਕ ਸੰਗਠਨ ਦੇ ਮਜ਼ਦੂਰਾਂ ਨੂੰ ਮਿਲੇਗਾ ਬੀਮੇ ਦਾ ਲਾਭ, ਰੱਖਿਆ ਮੰਤਰੀ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
Saturday, Jan 13, 2024 - 01:53 PM (IST)
ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਹੱਦੀ ਸੜਕ ਸੰਗਠਨ ਅਤੇ ਜਨਰਲ ਰਿਜ਼ਰਵ ਇੰਜੀਨੀਅਰ ਫ਼ੋਰਸ ਵਲੋਂ ਵੱਖ-ਵੱਖ ਪ੍ਰਾਜੈਕਟ ਕੰਮਾਂ ਲਈ ਨਿਯੋਜਿਤ ਆਕਸਮਿਕ ਭੁਗਤਾਨ ਵਾਲੇ ਮਜ਼ਦੂਰਾਂ (ਸੀ.ਪੀ.ਐੱਲ.) ਨੂੰ 10 ਲੱਖ ਰੁਪਏ ਦੀ ਬੀਮਾ ਸਹੂਲਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਮੂਹ (ਟਰਮ) ਬੀਮਾ ਯੋਜਨਾ ਦੇ ਅਧੀਨ ਆਕਸਮਿਕ ਭੁਗਤਾਨ ਵਾਲੇ ਮਜ਼ਦੂਰਾਂ (ਸੀ.ਪੀ.ਐੱਲ.) ਦੀ ਕਿਸੇ ਵੀ ਤਰ੍ਹਾਂ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਜਾਂ ਨਜ਼ਦੀਕੀ ਸੰਬੰਧੀਆਂ ਨੂੰ ਬੀਮੇ ਵਜੋਂ 10 ਲੱਖ ਰੁਪਏ ਮੁੱਲ ਦੀ ਬੀਮਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਖ਼ਤਰਨਾਕ ਕੰਮ ਵਾਲੀਆਂ ਥਾਵਾਂ, ਖ਼ਰਾਬ ਮੌਸਮ, ਦੂਰ-ਦੁਰਾਡੇ ਦੇ ਖੇਤਰਾਂ ਅਤੇ ਪੇਸ਼ੇ ਕਾਰਨ ਪੈਦਾ ਹੋਈਆਂ ਸਿਹਤ ਸੰਬੰਧੀ ਖ਼ਤਰੇ ਵਾਲੀਆਂ ਸਥਿਤੀਆਂ 'ਚ ਤਾਇਨਾਤ ਸੀ.ਪੀ.ਐੱਲ. ਦੇ ਜੀਵਨ ਦੇ ਗੰਭੀਰ ਜ਼ੋਖ਼ਮ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਉਨ੍ਹਾਂ ਦੇ ਨਿਯੋਜਨ ਕਾਲ ਦੌਰਾਨ ਹੋਈਆਂ ਮੌਤਾਂ 'ਤੇ ਵਿਚਾਰ ਕਰਦੇ ਹੋਏ ਮਨੁੱਖੀ ਆਧਾਰ 'ਤੇ ਬੀਮਾ ਕਵਰੇਜ਼ ਦਾ ਪ੍ਰਬੰਧ ਸੀ.ਪੀ.ਐੱਲ. ਲਈ ਮਨੋਬਲ ਵਧਾਉਣ ਵਾਲਾ ਇਕ ਠੋਸ ਕਦਮ ਸਾਬਿਤ ਹੋਵੇਗਾ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ! ਹੁਣ 21 ਸਾਲ ਤੋਂ ਪਹਿਲਾਂ ਨਹੀਂ ਹੋਵੇਗਾ ਕੁੜੀਆਂ ਦਾ ਵਿਆਹ
ਇਹ ਯੋਜਨਾ ਦੇਸ਼ ਦੇ ਅੰਦਰੂਨੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਕੰਮ ਕਰਨ ਵਾਲੇ ਸੀ.ਪੀ.ਐੱਲ. ਲਈ ਸਮਾਜਿਕ ਸੁਰੱਖਿਆ ਅਤੇ ਕਲਿਆਣ ਨਾਲ ਜੁੜੇ ਇਕ ਉਪਾਅ ਵਜੋਂ ਕੰਮ ਕਰੇਗੀ। ਇਸ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਕਰਨ 'ਚ ਕਾਫ਼ੀ ਮਦਦ ਮਿਲੇਗੀ। ਦੱਸਣਯੋਗ ਹੈ ਕਿ ਰੱਖਿਆ ਮੰਤਰੀ ਨੇ ਹਾਲ ਹੀ 'ਚ ਸੀ.ਪੀ.ਐੱਲ. ਦੀ ਬਿਹਤਰੀ ਲਈ ਕਈ ਕਲਿਆਣਕਾਰੀ ਉਪਾਵਾਂ ਨੂੰ ਮਨਜ਼ੂਰੀ ਦਿੱਤੀ ਸੀ। ਇਨ੍ਹਾਂ 'ਚ ਮ੍ਰਿਤਕ ਦੇਹਾਂ ਦੀ ਸੁਰੱਖਿਆ ਅਤੇ ਆਵਾਜਾਈ ਅਤੇ ਸਹਾਇਕ (ਅਟੇਂਡੇਂਟ) ਦੇ ਆਵਾਜਾਈ ਭੱਤੇ ਦੀ ਸਹੂਲਤ, ਅੰਤਿਮ ਸੰਸਕਾਰ ਸੰਬੰਧੀ ਮਦਦ 1,000 ਰੁਪਏ ਤੋਂ ਵਧਾ ਕੇ 10,000 ਰੁਪਏ ਕੀਤੀ ਜਾਣੀ ਅਤੇ ਮੌਤ ਆਦਿ ਦੀ ਸਥਿਤੀ 'ਚ ਤੁਰੰਤ ਮਦਦ ਵਜੋਂ 50,000 ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਮੋਹਰੀ ਭੁਗਤਾਨ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8