''ਆਪਣੀ ਗ਼ਲਤੀ ਕਾਰਨ ਸੜਕ ਹਾਦਸੇ ''ਚ ਮਾਰੇ ਗਏ ਵਿਅਕਤੀ ਨੂੰ ਨਹੀਂ ਮਿਲੇਗਾ ਇੰਸ਼ੌਰੈਂਸ ਕਲੇਮ''
Thursday, Jul 03, 2025 - 03:03 PM (IST)

ਨਵੀਂ ਦਿੱਲੀ- ਅੱਜ ਤੋਂ ਕਰੀਬ 11 ਸਾਲ ਪਹਿਲਾਂ, 18 ਜੂਨ 2014 ਨੂੰ ਕਰਨਾਟਕ ਦਾ ਇਕ ਪਰਿਵਾਰ ਕਾਰ 'ਚ ਮਲਾਸਾਂਦਰਾ ਤੋਂ ਅਰਾਸੀਕੇਰ ਜਾ ਰਿਹਾ ਸੀ ਕਿ ਇਸ ਦੌਰਾਨ ਇਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਸ ਦੌਰਾਨ ਕਾਰ ਡਰਾਈਵਰ ਐੱਨ.ਐੱਸ. ਰਵੀਸ਼ ਦੀ ਮੌਤ ਹੋ ਗਈ।
ਰਵੀਸ਼ ਦੀ ਮੌਤ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ 'ਚ 80 ਲੱਖ ਰੁਪਏ ਦੇ ਇੰਸ਼ੌਂਰੈਂਸ ਕਲੇਮ ਲਈ ਕੇਸ ਦਰਜ ਕੀਤਾ ਸੀ, ਜਿਸ 'ਚ ਅਦਾਲਤ ਨੇ ਜਾਂਚ ਦੇ ਆਧਾਰ 'ਤੇ 23 ਨਵੰਬਰ 2024 ਨੂੰ ਫ਼ੈਸਲਾ ਸੁਣਾਇਆ ਕਿ ਹਾਦਸਾ ਕਾਰ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ। ਉਹ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ, ਜਿਸ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਉਸ ਦੀ ਆਪਣੀ ਗਲਤੀ ਨਾਲ ਹੋਈ ਹੈ ਤੇ ਇਸ ਕਾਰਨ ਉਸ ਦੀ ਮੌਤ 'ਤੇ ਪਰਿਵਾਰ ਇਸ਼ੌਰੈਂਸ ਕੰਪਨੀ ਤੋਂ ਕਲੇਮ ਨਹੀਂ ਮੰਗ ਸਕਦਾ।
ਇਹ ਵੀ ਪੜ੍ਹੋ- ਦਿੱਲੀ ਤੋਂ ਅਮਰੀਕਾ ਜਾਂਦਾ ਜਹਾਜ਼ ਆਸਟ੍ਰੀਆ 'ਚ ਉਤਰਿਆ, ਮੁੜ ਨਹੀਂ ਭਰ ਸਕਿਆ ਉਡਾਣ
ਉਸ ਦੇ ਪਰਿਵਾਰ ਨੇ ਕਰਨਾਟਕ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿੱਤੀ, ਜਿਸ ਮਗਰੋਂ ਸੁਪਰੀਮ ਕੋਰਟ ਨੇ ਵੀ ਕਰਨਾਟਕ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਦੇ ਜਸਟਿਸ ਪੀ.ਐੱਸ. ਨਰਸਿਮ੍ਹਾ ਤੇ ਆਰ. ਮਹਾਦੇਵਨ ਨੇ ਮਾਮਲੇ 'ਚ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਸੀਂ ਹਾਈ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਦੇ ਖ਼ਿਲਾਫ਼ ਨਹੀਂ ਜਾਵਾਂਗੇ। ਉਕਤ ਵਿਅਕਤੀ ਦੀ ਮੌਤ ਉਸ ਦੀ ਤੇਜ਼ ਡਰਾਈਵਿੰਗ ਕਾਰਨ ਹੋਈ ਹੈ, ਜਿਸ ਕਾਰਨ ਉਸ ਦੇ ਪਰਿਵਾਰ ਨੂੰ 80 ਲੱਖ ਰੁਪਏ ਇੰਸ਼ੌਰੈਂਸ ਕਲੇਮ ਨਹੀਂ ਦਿੱਤਾ ਜਾ ਸਕਦਾ।
ਇਹ ਵੀ ਪੜ੍ਹੋ- ਭਾਰਤੀ ਫ਼ੌਜ ਦੀ ਹੋਰ ਵਧੇਗੀ ਤਾਕਤ ! ਅਮਰੀਕਾ-ਇਜ਼ਰਾਈਲ ਵਰਗੇ ਦੇਸ਼ਾਂ ਵਾਲਾ ਮਿਲਣ ਜਾ ਰਿਹਾ ਇਹ 'ਬ੍ਰਹਮਅਸਤਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e