ਕੈਥਲ ’ਚ ਤਿਰੰਗੇ ਦਾ ਅਪਮਾਨ, ਗੀਤਾ ਜਯੰਤੀ ਮਹਾਉਤਸਵ ’ਚ ਸ਼ਹੀਦ ਉਦੇ ਸਿੰਘ ਕਿਲ੍ਹੇ ਤੋਂ ਗਾਇਬ ਰਿਹਾ ਰਾਸ਼ਟਰੀ ਝੰਡਾ
Friday, Dec 02, 2022 - 03:56 PM (IST)

ਕੈਥਲ– ਇਕ ਪਾਸੇ ਜਿੱਥੇ ਸਰਕਾਰ ਦੁਆਾ ਜ਼ਿਲ੍ਹਾ ਪੱਧਰ ’ਤੇ ਗੀਤਾ ਜਯੰਤੀ ਸਮਾਰੋਹ ਮਨਾਉਣ ਨੂੰ ਲੈ ਕੇ ਕਰੋੜਾਂ ਰੁਪਏ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕੈਥਲ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਾਇਦ ਰਾਸ਼ਟਰੀ ਝੰਡੇ ਲਈ ਵੀ ਪੈਸੇ ਨਹੀਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੈਥਲ ਦੇ ਜਿਸ ਸ਼ਹੀਦ ਉਦੇ ਸਿੰਘ ਕਿਲ੍ਹੇ ’ਤੇ ਗੀਤਾ ਜਯੰਤੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉੱਥੇ ਕਿਲ੍ਹੇ ਦੇ ਉਪਰ ਲੱਗੇ ਰਾਸ਼ਟਰੀ ਝੰਡੇ ਦੇ ਪੋਲ ’ਤੇ ਸਾਡੇ ਦੇਸ਼ ਦਾ ਝੰਡਾ ਲੱਗਾ ਹੀ ਨਹੀਂ ਹੈ।
ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਚਲਾਈ ਸੀ ਹਰ ਘਰ ਤਿਰੰਗਾ ਮੁਹਿੰਮ
ਇਹ ਹਾਲਾਤ ਉਦੋਂ ਹਨ ਜਦੋਂ ਮਹੀਨਾ ਪਹਿਲਾਂ ਸਰਕਾਰ ਦੁਆਰਾ ਹਰ ਘਰ ਤਿਰੰਗਾ ਮੁਹਿੰਮ ਚਲਾਈ ਗਈ ਸੀ। ਦੇਸ਼ ਦੇ ਨਾਲ ਹੀ ਸੂਬੇ ਦੇ ਵੀ ਸਾਰੇ ਸਰਕਾਰੀ ਸਮਾਰਕ ਅਤੇ ਦਫਤਰਾਂ ’ਤੇ ਰਾਸ਼ਟਰੀ ਝੰਡਾ ਲਗਾਉਣਾ ਜ਼ਰੂਰੀ ਕੀਤਾ ਗਿਆ ਸੀ। ਇਹ ਹੀ ਨਹੀਂ ਹਰ ਘਰ ਤਿਰੰਗਾ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ’ਤੇ 20 ਰੁਪਏ ’ਚ ਝੰਡੇ ਵੇਚੇ ਗਏਸਨ ਤਾਂ ਜੋ ਹਰ ਘਰ ’ਤੇ ਤਿਰੰਗਾ ਲਹਿਰਾਇਆ ਜਾ ਸਕੇ। ਇਸ ਸਭ ਦੇ ਬਾਵਜੂਦ ਵੀ ਕੈਥਲ ਪ੍ਰਸ਼ਾਸਨ ਨੇ ਗੀਤਾ ਮਹਾਉਤਸਵ ਦੇ ਆਯੋਜਨ ’ਤੇ ਕਿਲ੍ਹੇ ’ਤੇ ਤਿਰੰਗਾ ਲਹਿਰਾਉਣਾ ਜ਼ਰੂਰੀ ਨਹੀਂ ਸਮਝਿਆ। ਗੱਲ ਇੱਥੇ ਹੀ ਖਤਮ ਨਹੀਂ ਹੋਈ ਸਗੋਂ ਰਾਜ ਮੰਤਰੀ ਦੇ ਆਉਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਸਾਖ ਬਚਾਉਣ ਲਈ ਹਫੜਾ-ਦਫੜੀ ’ਚ ਨੇੜਲੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮਾਰੋਹ ’ਚ ਬੁਲਾ ਕੇ ਖ਼ਾਲੀ ਕੁਰਸੀਆਂ ਭਰੀਆਂ।