ਗਿਆਨਵਾਪੀ ਮਾਮਲਾ : ਮੁਸਲਿਮ ਧਿਰ 21 ਨੂੰ ਜਵਾਬ ਦਾਖ਼ਲ ਕਰੇ, 6 ਮਾਮਲਿਆਂ ਦੀ ਸੁਣਵਾਈ ਟਲੀ

Friday, Jan 06, 2023 - 02:02 PM (IST)

ਗਿਆਨਵਾਪੀ ਮਾਮਲਾ : ਮੁਸਲਿਮ ਧਿਰ 21 ਨੂੰ ਜਵਾਬ ਦਾਖ਼ਲ ਕਰੇ, 6 ਮਾਮਲਿਆਂ ਦੀ ਸੁਣਵਾਈ ਟਲੀ

ਵਾਰਾਣਸੀ (ਭਾਸ਼ਾ)- ਸਿਵਲ ਜੱਜ ਸੀਨੀਅਰ ਡਵੀਜ਼ਨ (ਤੁਰੰਤ ਸੁਣਵਾਈ ਅਦਾਲਤ) ਮਹਿੰਦਰ ਕੁਮਾਰ ਪਾਂਡੇ ਦੀ ਅਦਾਲਤ ਨੇ ਗਿਆਨਵਾਪੀ ਮਸਜਿਦ ਦੇ ਵਜੂਖਾਨੇ ’ਚ ਮਿਲੇ ਕਥਿਤ ਸ਼ਿਵਲਿੰਗ ਦੀ ਨਿਯਮਤ ਪੂਜਾ-ਅਰਚਨਾ ਦਾ ਅਧਿਕਾਰ ਦੇਣ ਅਤੇ ਜਗ੍ਹਾ ਨੂੰ ਹਿੰਦੂਆਂ ਨੂੰ ਸੌਂਪਣ ਦੀ ਪਟੀਸ਼ਨ ’ਤੇ ਸਰਕਾਰ, ਵਿਸ਼ਵਨਾਥ ਮੰਦਿਰ ਟਰੱਸਟ ਅਤੇ ਮੁਸਲਿਮ ਪੱਖ ਨੂੰ 21 ਜਨਵਰੀ ਨੂੰ ਜਵਾਬ ਦਾਖ਼ਲ ਕਰਨ ਨੂੰ ਕਿਹਾ। 

ਜ਼ਿਲਾ ਸਹਾਇਕ ਸਰਕਾਰ ਦੇ ਵਕੀਲ ਸੁਲਭ ਪ੍ਰਕਾਸ਼ ਨੇ ਵੀਰਵਾਰ ਨੂੰ ਦੱਸਿਆ ਕਿ ਵਾਦੀ ਕਿਰਨ ਸਿੰਘ ਨੇ 24 ਮਈ, 2022 ਨੂੰ ਕੇਸ ਦਾਇਰ ਕੀਤਾ ਸੀ, ਜਿਸ ’ਚ ਵਾਰਾਣਸੀ ਜ਼ਿਲਾ ਮੈਜਿਸਟ੍ਰੇਟ, ਪੁਲਸ ਕਮਿਸ਼ਨਰ, ਅੰਜੁਮਨ ਇੰਤੇਜਾਮੀਆ ਕਮੇਟੀ ਦੇ ਨਾਲ ਹੀ ਵਿਸ਼ਵਨਾਥ ਮੰਦਿਰ ਟਰੱਸਟ ਨੂੰ ਪ੍ਰਤੀਵਾਦੀ ਬਣਾਇਆ ਗਿਆ ਸੀ। ਦੂਜੇ ਪਾਸੇ ਪ੍ਰਸਿੱਧ ਗਿਆਨਵਾਪੀ ਕਾਂਡ ਨਾਲ ਸਬੰਧਤ 6 ਮਾਮਲਿਆਂ ਦੀ ਸੁਣਵਾਈ ਵੀਰਵਾਰ ਨੂੰ ਟਲ ਗਈ। ਸਾਰੇ ਮਾਮਲਿਆਂ ’ਚ ਵੱਖ-ਵੱਖ ਤਰੀਕਾਂ ਤੈਅ ਕੀਤੀਆਂ ਗਈਆਂ। ਅਵਿਮੁਕਤੇਸ਼ਵਰ ਭਗਵਾਨ ਦੀ ਤਰਫੋਂ ਦਿੱਲੀ ਨਿਵਾਸੀ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ, ਖਜੂਰੀ ਨਿਵਾਸੀ ਅਜੀਤ ਸਿੰਘ ਦੀ ਅਰਜ਼ੀ ’ਤੇ ਵੀ ਇਸੇ 21 ਜਨਵਰੀ ਨੂੰ ਇਸ ਅਦਾਲਤ ’ਚ ਸੁਣਵਾਈ ਹੋਵੇਗੀ। ਇਸ ’ਚ ਗਿਆਨਵਾਪੀ ਪਰਿਸਰ ’ਚ ਮਿਲੇ ਸ਼ਿਵਲਿੰਗ ਦੇ ਨਿਯਮਤ ਦਰਸ਼ਨ-ਪੂਜਾ ਕਰਨ ਦੀ ਮੰਗ ਕੀਤੀ ਗਈ ਹੈ।


author

Rakesh

Content Editor

Related News