ਕੇਂਦਰ ਕੁਝ ਸੂਬਾ ਸਰਕਾਰਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ''ਅਪਸ਼ਬਦ'' ਬੋਲ ਰਿਹਾ : ਸਿਸੋਦੀਆ
Friday, Jun 11, 2021 - 04:21 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ 'ਤੇ ਕੁਝ ਸੂਬਾ ਸਰਕਾਰਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ 'ਅਪਸ਼ਬਦ' ਕਹਿਣ ਦਾ ਸ਼ੁੱਕਰਵਾਰ ਨੂੰ ਦੋਸ਼ ਲਗਾਇਆ। ਸਿਸੋਦੀਆ ਨੇ ਦਿੱਲੀ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ 'ਤੇ ਕੇਂਦਰ ਦੀ ਨਾਰਾਜ਼ਗੀ ਨੂੰ ਲੈ ਕੇ ਇਹ ਵੀ ਕਿਹਾ ਕਿ ਭਾਜਪਾ 'ਭਾਰਤੀ ਝਗੜਾ ਪਾਰਟੀ' ਬਣ ਗਈ ਹੈ। ਉਨ੍ਹਾਂ ਨੇ ਆਨਲਾਈਨ ਪੱਤਰਕਾਰ ਸੰਮੇਲਨ 'ਚ ਕਿਹਾ,''ਕੇਂਦਰ ਕੋਲ ਕੁਝ ਸੂਬਾ ਸਰਕਾਰਾਂ ਨੂੰ ਭਲਾ-ਬੁਰਾ ਕਹਿਣ ਤੋਂ ਇਲਾਵਾ ਕੋਈ ਕੰਮ ਨਹੀਂ ਬਚਿਆ ਹੈ। ਪੂਰੀ ਕੇਂਦਰ ਸਰਕਾਰ ਅਤੇ ਭਾਜਪਾ 3-4 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਕੇਂਦਰ ਸਿਰਫ਼ ਉਦੋਂ ਕੰਮ ਕਰਦਾ ਹੈ, ਜਦੋਂ ਸੁਪਰੀਮ ਕੋਰਟ ਉਸ ਨੂੰ ਫਟਕਾਰ ਲਗਾਉਂਦਾ ਹੈ।''
BJP का मतलब है भारतीय झगड़ा पार्टी... https://t.co/fuPhhe6xjT
— Manish Sisodia (@msisodia) June 11, 2021
ਸਿਸੋਦੀਆ ਨੇ ਕਿਹਾ ਕਿ ਲੋਕ ਅਜਿਹੀ ਸਰਕਾਰ ਤੋਂ ਤੰਗ ਆ ਚੁਕੇ ਹਨ, ਜੋ ਸਿਰਫ਼ ਸੂਬਾ ਸਰਕਾਰ ਨੂੰ 'ਅਪਸ਼ਬਦ' ਕਹਿੰਦੀ ਹੈ। ਉਨ੍ਹਾਂ ਨੇ ਕਿਹਾ,''ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਚੁਣਿਆ ਹੈ ਨਾ ਕਿ 'ਭਾਰਤੀ ਝਗੜਾ ਪਾਰਟੀ' ਨੂੰ। ਕ੍ਰਿਪਾ ਭਾਰਤੀ ਝਗੜਾ ਪਾਰਟੀ ਨਾ ਬਣੇ। ਉਨ੍ਹਾਂ ਨੂੰ ਸੂਬਾ ਸਰਕਾਰਾਂ ਨਾਲ ਕੰਮ ਕਰਨਾ ਚਾਹੀਦਾ ਬਜਾਏ ਉਨ੍ਹਾਂ ਦੇ ਕੰਮ 'ਚ ਦਖ਼ਲਅੰਦਾਜ਼ੀ ਕਰਨ ਦੇ। ਉਨ੍ਹਾਂ ਨੂੰ ਰਾਸ਼ਟਰ ਨਿਰਮਾਣ 'ਚ ਸੂਬਾ ਸਰਕਾਰ ਦੀਆਂ ਪਹਿਲਾਂ ਦਾ ਸਮਰਥਨ ਕਰਨਾ ਚਾਹੀਦਾ।''