ਇੰਸਟਾਗ੍ਰਾਮ ਦੋਸਤ ਨੇ ਹੋਟਲ ''ਚ ਬੁਲਾ ਕੀਤਾ ਰੇਪ, ਫਿਰ ਮਾਂ ਨੂੰ ਭੇਜ ਦਿੱਤੀ ਕੁੜੀ ਦੀ ਅਸ਼ਲੀਲ ਤਸਵੀਰ
Thursday, Feb 02, 2023 - 11:32 AM (IST)
ਗੁਰੂਗ੍ਰਾਮ (ਭਾਸ਼ਾ)- ਹਰਿਆਣਾ 'ਚ ਗੁਰੂਗ੍ਰਾਮ ਦੇ ਇਕ ਹੋਟਲ 'ਚ 16 ਸਾਲਾ ਕੁੜੀ ਨਾਲ ਉਸ ਦੇ ਇੰਸਟਾਗ੍ਰਾਮ ਦੋਸਤ ਨੇ ਜਬਰ ਜ਼ਿਨਾਹ ਕੀਤਾ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦੋਸ਼ੀ ਨੇ 11ਵੀਂ ਜਮਾਤ ਦੀ ਵਿਦਿਆਰਥਣ ਦੀ ਅਸ਼ਲੀਲ ਤਸਵੀਰ ਉਸ ਦੀ ਮਾਂ ਨੂੰ ਭੇਜ ਦਿੱਤੀ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਪੀੜਤਾ ਦੀ ਸ਼ਿਕਾਇਤ ਅਨੁਸਾਰ, ਉਸ ਦੀ ਧੀ ਦੀ ਪਿਛਲੇ ਸਾਲ ਇੰਸਟਾਗ੍ਰਾਮ 'ਤੇ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਨਾਲ ਦੋਸਤੀ ਹੋਈ ਅਤੇ ਦੋਸਤੀ ਦੌਰਾਨ ਉਸ ਨੇ ਅਸ਼ਲੀਲ ਵੀਡੀਓ ਫ਼ੋਨ ਕੀਤੇ।
ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤਾ ਦੀ ਮਾਂ ਨੇ ਦੋਸ਼ ਲਗਾਇਆ ਕਿ ਦੋਸ਼ੀ ਨੇ ਉਸ ਦੀ ਧੀ ਨੂੰ ਫ਼ੋਨ ਕਰ ਕੇ ਗੁਰੂਗ੍ਰਾਮ ਦੇ ਇਕ ਹੋਟਲ 'ਚ ਬੁਲਾਇਆ ਅਤੇ ਉੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਅਨੁਸਾਰ ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਦੋਸ਼ੀ ਨੇ ਉਸ ਦੀ ਧੀ ਨੂੰ ਪਿਛਲੇ ਹਫ਼ਤੇ 2 ਹੋਰ ਵਾਰ ਹੋਟਲ 'ਚ ਬੁਲਾਇਆ ਅਤੇ ਨਾ ਆਉਣ 'ਤੇ ਉਸ ਦੀ ਧੀ ਦੇ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਜਨਤਕ ਕਰਨ ਦੀ ਧਮਕੀ ਦਿੱਤੀ। ਮਹਿਲਾ ਥਾਣੇ ਦੀ ਥਾਣੇਦਾਰ ਪੂਨਮ ਸਿੰਘ ਨੇ ਕਿਹਾ,''ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਵੀ ਵਿਦਿਆਰਥੀ ਹੈ।''