ਸਮੁੰਦਰ ''ਚ ਵਧੇਗੀ ਇੰਡੀਅਨ ਨੇਵੀ ਦੀ ਤਾਕਤ, INS ਸੰਧਾਇਕ ਜਹਾਜ਼ ਜਲ ਸੈਨਾ ’ਚ ਸ਼ਾਮਲ
Sunday, Feb 04, 2024 - 10:08 AM (IST)
ਵਿਸ਼ਾਖਾਪਟਨਮ- ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ’ਚ ਸ਼ਨੀਵਾਰ ਇੱਥੇ ਸਮੁੰਦਰੀ ਫੌਜ ਦੇ ਸਰਵੇਖਣ ਜਹਾਜ਼ ‘ਆਈ. ਐੱਨ. ਐੱਸ. ਸੰਧਾਇਕ’ ਨੂੰ ਭਾਰਤੀ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ ਗਿਆ। ਆਈ. ਐੱਨ. ਐੱਸ. ਸੰਧਾਇਕ ਚਾਰ ‘ਸਰਵੇ ਵੇਸਲ ਲਾਰਜ’ (ਐੱਸ. ਵਾਈ. ਐੱਲ.) ਜਹਾਜ਼ਾਂ ਵਿਚੋਂ ਪਹਿਲਾ ਹੈ।
ਰੱਖਿਆ ਮੰਤਰੀ ਨੇ ਕਿਹਾ-ਸਮੁੰਦਰੀ ਡਾਕੂਆਂ ਨੂੰ ਨਹੀਂ ਕੀਤਾ ਜਾਏਗਾ ਬਰਦਾਸ਼ਤ
ਰਾਜਨਾਥ ਨੇ ਕਿਹਾ ਕਿ ਐੱਸ. ਵਾਈ. ਐੱਲ. ਜਹਾਜ਼ ਮਹਾਸਾਗਰਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਦੇਸ਼ ਅਤੇ ਹੋਰਾਂ ਦੀ ਰੱਖਿਆ ਦੇ ਦੋਹਰੇ ਮੰਤਵਾਂ ਨੂੰ ਹਾਸਲ ਕਰਨ 'ਚ ਬਹੁਤ ਮਦਦ ਕਰੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਮੁੰਦਰੀ ਡਾਕੂਆਂ ਅਤੇ ਸਮੱਗਲਿੰਗ ਵਿਚ ਸ਼ਾਮਲ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਈ. ਐੱਨ. ਐੱਸ. ਸੰਧਾਇਕ ਦੀ ਮੁੱਖ ਭੂਮਿਕਾ ਸੁਰੱਖਿਅਤ ਸਮੁੰਦਰੀ ਨੈਵੀਗੇਸ਼ਨ ਨੂੰ ਸਮਰੱਥ ਬਣਾਉਣ ਲਈ ਬੰਦਰਗਾਹਾਂ, ਸ਼ਿਪਿੰਗ ਚੈਨਲਾਂ, ਰੂਟਾਂ, ਸਮੁੰਦਰੀ ਕੰਢਿਆਂ ਵਾਲੇ ਖੇਤਰਾਂ ਅਤੇ ਡੂੰਘੇ ਸਮੁੰਦਰਾਂ ਦਾ ਪੂਰੇ ਪੱਧਰ ’ਤੇ ਹਾਈਡਰੋਗ੍ਰਾਫਿਕ ਸਰਵੇਖਣ ਕਰਵਾਉਣਾ ਹੈ।