ਸਮੁੰਦਰੀ ਜਹਾਜ਼ 'ਜਲਸ਼ਵਾ' ਤੋਂ ਈਰਾਨ 'ਚ ਫਸੇ 687 ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ

07/01/2020 5:39:54 PM

ਤੂਤੀਕੋਰਿਨ (ਭਾਸ਼ਾ)— ਭਾਰਤੀ ਜਲ ਸੈਨਾ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਕੇਂਦਰ ਸਰਕਾਰ ਦੇ 'ਸਮੁੰਦਰ ਸੇਤੂ' ਮਿਸ਼ਨ ਤਹਿਤ ਬੁੱਧਵਾਰ ਨੂੰ ਈਰਾਨ ਤੋਂ 600 ਤੋਂ ਵਧੇਰੇ ਭਾਰਤੀ ਨਾਗਰਿਕਾਂ ਨੂੰ ਵਾਪਸ ਵਤਨ ਲੈ ਕੇ ਆਈ। ਭਾਰਤੀ ਜਲ ਸੈਨਾ ਦਾ ਜਹਾਜ਼ ਆਈ. ਐੱਨ. ਐੱਸ. ਜਲਸ਼ਵਾ ਈਰਾਨ ਤੋਂ 687 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਇਆ ਅਤੇ ਇੱਥੇ ਵੀ. ਓ. ਸੀ. ਬੰਦਰਗਾਹ 'ਤੇ ਪਹੁੰਚਿਆ। 

ਦੱਸ ਦੇਈਏ ਕਿ ਜਹਾਜ਼ 24 ਜੂਨ ਨੂੰ ਈਰਾਨ ਦੇ ਬੰਦਰ ਅੱਬਾਸ ਤੋਂ ਰਵਾਨਾ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਵਤਨ ਵਾਪਸ ਪਹੁੰਚਣ ਵਾਲੇ ਲੋਕ ਤਾਮਿਲਨਾਡੂ ਅਤੇ ਕੇਰਲ ਦੇ ਹਨ। ਜਹਾਜ਼ ਦੇ ਪਹੁੰਚਣ ਤੋਂ ਬਾਅਦ ਬੰਦਰਗਾਹ ਦੇ ਸਿਹਤ ਅਧਿਕਾਰੀਆਂ ਨੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਸਾਮਾਨ ਨੂੰ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਾਇਰਸ ਮੁਕਤ ਕੀਤਾ ਗਿਆ। ਯਾਤਰੀਆਂ ਤੋਂ ਸਵੈ-ਘੋਸ਼ਣਾ ਪੱਤਰ ਲਏ ਗਏ ਅਤੇ ਇਮੀਗ੍ਰੇਸ਼ਨ ਤੇ ਕਸਮਟ ਮਹਿਕਮੇ ਵਲੋਂ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੱਸਾਂ ਜ਼ਰੀਏ ਸੰਬੰਧਤ ਜ਼ਿਲਿਆਂ ਵਿਚ ਲਿਜਾਇਆ ਗਿਆ। 
ਇਹ ਵੀ ਪੜ੍ਹੋ : 103 ਸਾਲਾ ਸਿੱਖ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ, ਕੈਪਟਨ ਨੇ ਜਜ਼ਬੇ ਨੂੰ ਕੀਤਾ ਸਲਾਮ


Tanu

Content Editor

Related News