ਆਯੂਸ਼ ਦੇ ਖੇਤਰ ’ਚ ਇਨੋਵੇਸ਼ਨ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਬੇਹੱਦ: ਅਨੁਰਾਗ ਠਾਕੁਰ
Saturday, Apr 23, 2022 - 11:48 AM (IST)
ਨਵੀਂ ਦਿੱਲੀ– ਗਲੋਬਲ ਆਯੂਸ਼ ਇਨਵੈਸਟਮੈਂਟ ਐਂਡ ਇਨੋਵੇਸ਼ਨ ਸਮਿਟ 2022-ਵੇਲੇਡਿਕਟਰੀ ਸੈਸ਼ਨ ’ਚ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਲਸੀ ਭਾਈ ਕੌਣ ਹਨ ਅਤੇ ਮਾਣਯੋਗ ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਨੂੰ ਤੁਲਸੀ ਭਾਈ ਨਾਂ ਕਿਉਂ ਦਿੱਤਾ।
ਡਾਇਰੈਕਟਰ ਜਨਰਲ ’ਤੇ ਸਿਹਤ ਸਬੰਧੀ ਕਾਫ਼ੀ ਭਾਰ ਹੁੰਦਾ ਹੈ। ਇੰਝ ਦਾ ਹੀ ਤੁਲਸੀ ਦਾ ਵੀ ਕਾਰਜ ਹੈ। ਉਹ ਸਿਹਤ ਸਬੰਧੀ ਅਨੇਕ ਪ੍ਰਕਾਰ ਨਾਲ ਲਾਭਦਾਇਕ ਹੁੰਦੀ ਹੈ, ਇਸ ਲਈ ਪੀ. ਐੱਮ. ਨੇ ਉਨ੍ਹਾਂ ਨੂੰ ਇਹ ਨਾਂ ਦਿੱਤਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ 3 ਦਿਨਾਂ ਸਿਖਰ ਸੰਮੇਲਨ ’ਚ 90 ਤੋਂ ਵੱਧ ਬੁਲਾਰਿਆਂ ਨੇ ਹਿੱਸਾ ਲਿਆ। ਖੋਜ ਜਾਂ ਵਿਕਾਸ, ਸਟਾਰਟਅਪ ਈਕੋ-ਸਿਸਟਮ ਜਾਂ ਵੈੱਲਨੈੱਸ ਇੰਡਸਟਰੀ ਦੀ ਗੱਲ ਹੋਵੇ, ਇਨ੍ਹਾਂ ਸਾਰਿਆਂ ਨੂੰ ਇਸ ਆਯੋਜਨ ਨਾਲ ਉਤਸ਼ਾਹ ਮਿਲੇਗਾ। ਆਯੂਸ਼ ਦੇ ਖੇਤਰ ’ਚ ਇਨੋਵੇਸ਼ਨ ਦੀ ਗੱਲ ਹੋਵੇ ਜਾਂ ਨਿਵੇਸ਼ ਦੀ ਗੱਲ ਹੋਵੇ, ਇਸ ਦੀਆਂ ਬੇਹੱਦ ਸੰਭਾਵਨਾਵਾਂ ਹਨ।
ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ 2014 ’ਚ ਜੋ 3 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਸੀ, ਉਹ 6 ਗੁਣਾ ਵਧ ਕੇ ਅੱਜ 18 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਯਾਨੀ 22,000 ਕਰੋਡ਼ ਤੋਂ ਵਧ ਕੇ 1.35 ਹਜ਼ਾਰ ਕਰੋਡ਼ ਹੋ ਗਿਆ ਹੈ। ਇਹ ਆਪਣੇ-ਆਪ ’ਚ ਦਰਸਾਉਂਦਾ ਹੈ ਕਿ ਆਯੂਸ਼ ਮੰਤਰਾਲਾ ’ਚ ਜਾਂ ਇਸ ਖੇਤਰ ’ਚ ਬੇਹੱਦ ਸੰਭਾਵਨਾਵਾਂ ਹਨ। 75 ਫ਼ੀਸਦੀ ਦਾ ਵਾਧਾ ਇਕ ਅਨੌਖੀ ਗੱਲ ਹੈ ਅਤੇ ਬਿਜ਼ਨੈੱਸ ਲਈ ਬਹੁਤ ਹੀ ਆਕਰਸ਼ਕ ਗੱਲ ਹੈ।
ਇਸ ਤੋਂ ਇਹ ਭਰੋਸਾ ਕੀਤਾ ਜਾ ਸਕਦਾ ਹੈ ਕਿ ਬਹੁਤ ਸਾਰੇ ਸਟਾਰਟ-ਅਪਸ ਇਸ ਖੇਤਰ ’ਚ ਆਉਣਗੇ। ਬਹੁਤ ਸਾਰਾ ਨਿਵੇਸ਼ ਵੀ ਇਸ ਸੈਕਟਰ ’ਚ ਆਵੇਗਾ ਅਤੇ ਹੁਣ ਤੱਕ 9,000 ਕਰੋਡ਼ ਰੁਪਏ ਦਾ ਨਿਵੇਸ਼ ਯਕੀਨੀ ਹੋ ਵੀ ਚੁੱਕਿਆ ਹੈ।