SYL ਮੁੱਦੇ ''ਤੇ ਜਨਤਾ ਨੂੰ ਭੜਕਾਉਣ ਵਿਚ ਨਾਕਾਮਯਾਬ ਰਹੀ ਇਨੇਲੋ : ਜੈਨ
Thursday, Mar 08, 2018 - 01:26 PM (IST)

ਚੰਡੀਗੜ੍ਹ — ਭਾਜਪਾ ਮੀਡੀਆ ਵਿਭਾਗ ਮੁਖੀ ਰਾਜੀਵ ਜੈਨ ਨੇ ਨਵੀਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਇਨੇਲੋ ਦੀ ਕਿਸਾਨ ਅਧਿਕਾਰ ਰੈਲੀ ਨੂੰ ਇਨੇਲੋ ਬਚਾਓ ਰੈਲੀ ਦਾ ਨਾਮ ਦਿੰਦੇ ਹੋਏ ਕਿਹਾ ਕਿ ਇਨੈਲੋ ਦਾ ਇਮੋਸ਼ਨਲ ਡਰਾਮਾ ਦਿੱਲੀ 'ਚ ਕੰਮ ਨਹੀਂ ਆਇਆ ਅਤੇ ਉਹ ਐੱਸ.ਵਾਈ.ਐੱਲ. 'ਤੇ ਜਨਤਾ ਨੂੰ ਭੜਕਾਉਣ 'ਚ ਨਾਕਾਮਯਾਬ ਰਹੀ। ਉਨ੍ਹਾਂ ਨੇ ਕਿਹਾ ਕਿ ਵਜੂਦ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਵੀ ਇਨੇਲੋ ਨੇਤਾਵਾਂ ਦਾ ਪੂਰਾ ਕੁੰਬਾ ਰਾਮ ਲੀਲਾ ਮੈਦਾਨ ਵਿਚ ਭੀੜ ਇਕੱਠੀ ਕਰਨ ਵਿਚ ਅਸਫਲ ਰਿਹਾ।
ਜੈਨ ਨੇ ਕਿਹਾ ਕਿ ਜਿਸ ਐੱਸ.ਵਾਈ.ਐੱਲ. ਮੁੱਦੇ 'ਤੇ ਇਨੇਲੋ ਦੀ ਰਾਜਨੀਤਕ ਫਸਲ ਵਧ ਫੁੱਲ ਰਹੀ ਹੈ। ਇਨੇਲੋ ਵਲੋਂ ਦਹਾਕਿਆਂ ਤੋਂ ਜਨਤਾ ਦੇ ਭਰੋਸੇ 'ਤੇ ਖੰਜਰ ਘੋਪਣ ਕਾਰਨ ਸਾਲਾਂ ਪੁਰਾਣੇ ਜ਼ਖਮ ਅੱਜ ਵੀ ਹਰੇ ਹਨ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾਂ ਐੱਸ.ਵਾਈ.ਐੱਲ. ਦਾ ਪਾਣੀ ਹਰਿਆਣੇ ਦੀ ਜਨਤਾ ਨੂੰ ਦਵਾਉਣ ਦਾ ਛਲਾਵਾ ਦਿੰਦੇ ਹੋਏ ਇਨੇਲੋ ਆਪਣੇ ਪਗੜੀ ਬਦਲ ਭਰਾ ਬਾਦਲ ਪਰਿਵਾਰ ਦੇ ਸਿਆਸੀ ਹਿੱਤਾਂ ਦਾ ਪੋਸ਼ਣ ਕਰਦੀ ਆ ਰਹੀ ਹੈ।