ਮਾਂ ਦੇ ਸਾਥੀ ਨੇ ਕੀਤੀ ਸੀ ਬੇਰਹਿਮੀ ਨਾਲ ਕੁੱਟਮਾਰ, 7 ਸਾਲ ਦੇ ਬੱਚੇ ਨੇ ਤੋੜਿਆ ਦਮ

04/06/2019 4:51:40 PM

ਕੋਚੀ— ਕੇਰਲ 'ਚ ਬੀਤੇ ਹਫਤੇ ਆਪਣੀ ਮਾਂ ਦੇ ਸਾਥੀ ਵਲੋਂ ਬੁਰੀ ਤਰ੍ਹਾਂ ਕੁੱਟੇ ਗਏ 7 ਸਾਲ ਦੇ ਮਾਸੂਮ ਨੇ ਸ਼ਨੀਵਾਰ ਨੂੰ ਹਸਪਤਾਲ 'ਚ ਦਮ ਤੋੜ ਦਿੱਤਾ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਕੋਲੇਨਚੇਰੀ ਨੇੜੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖੇ ਬੱਚੇ 'ਤੇ ਦਵਾਈਆਂ ਨੇ ਅਸਰ ਕਰਨਾ ਬੰਦ ਕਰ ਦਿੱਤਾ ਸੀ। ਡਾਕਟਰਾਂ ਅਨੁਸਾਰ ਸ਼ਨੀਵਾਰ ਸਵੇਰੇ 11.30 ਵਜੇ ਉਸ ਦੇ ਦਿਲ ਦੀ ਧੜਕਣ ਰੁਕ ਗਈ। ਉਨ੍ਹਾਂ ਨੇ ਕਿਹਾ ਕਿ ਬੱਚੇ ਦੀ ਮੌਤ ਦੀ ਪੁਸ਼ਟੀ ਸਵੇਰੇ 11.35 ਵਜੇ ਕੀਤੀ ਗਈ।

ਡਾਕਟਰਾਂ ਨੇ ਕਿਹਾ ਕਿ ਬੱਚੇ ਦੀ ਮੌਤ ਨਾਲ ਜੁੜੀਆਂ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਲਈ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋਸ਼ੀ ਅਰੁਣ ਆਨੰਦ (26) ਨੇ ਇਸ ਬੱਚੇ ਦੇ ਭਰਾ ਦੀ ਬਿਸਤਰ 'ਤੇ ਪਿਸ਼ਾਬ ਕਰਨ ਕਰ ਕੇ ਕੁੱਟਮਾਰ ਕਰ ਦਿੱਤੀ ਸੀ। ਇਸ ਦੌਰਾਨ ਜਦੋਂ ਬੱਚੇ ਨੇ ਆਪਣੇ ਛੋਟੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਆਨੰਦ ਨੇ ਉਸ ਨੂੰ ਜ਼ਮੀਨ 'ਤੇ ਧੱਕਾ ਦੇ ਦਿੱਤਾ। ਦੱਸਿਆ ਗਿਆ ਕਿ ਇਸ ਤੋਂ ਬਾਅਦ ਉਸ ਨੇ ਬੱਚੇ ਦਾ ਸਿਰ ਅਲਮਾਰੀ 'ਤੇ ਮਾਰਿਆ ਅਤੇ ਡੰਡੇ ਨਾਲ ਵੀ ਉਸ ਦੀ ਕੁੱਟਮਾਰ ਕੀਤੀ।


DIsha

Content Editor

Related News