ਇਸ ਸਾਲ ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦੇਵੇਗੀ ਵੱਡਾ ਝਟਕਾ, ਵਧਣਗੇ ਇਨ੍ਹਾਂ ਉਤਪਾਦਾਂ ਦੇ ਰੇਟ
Monday, Aug 17, 2026 - 03:21 PM (IST)
ਬਿਜ਼ਨੈੱਸ ਡੈਸਕ - ਤਿਉਹਾਰਾਂ ਦਾ ਮੌਸਮ ਨੇੜੇ ਆਉਂਦੇ ਹੀ ਮਠਿਆਈ ਕਾਰੋਬਾਰ ’ਚ ਤੇਜ਼ੀ ਆਉਣ ਲੱਗੀ ਹੈ ਪਰ ਇਸ ਵਾਰ ਮਠਿਆਈ ਬਣਾਉਣ ਅਤੇ ਵੇਚਣ ਵਾਲਿਆਂ ਲਈ ਰਾਹ ਆਸਾਨ ਨਹੀਂ ਰਹਿਣ ਵਾਲਾ। ਇਕ ਪਾਸੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਦੂਜੇ ਪਾਸੇ ਖੁਰਾਕ ਸੁਰੱਖਿਆ ਨਿਯਮਾਂ ਦੀ ਸਖਤੀ ਨੇ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਬਾਵਜੂਦ ਇਸ ਤਿਉਹਾਰੀ ਸੀਜ਼ਨ ’ਚ ਮਠਿਆਈ ਦੀ ਵਿਕਰੀ ’ਚ 15 ਤੋਂ 20 ਫੀਸਦੀ ਤੱਕ ਵਾਧੇ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਸਟੇਟ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨਾਲ ਰਾਸ਼ਟਰੀ ਰੈਗੂਲੇਟਰੀ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਤਿਉਹਾਰੀ ਸੀਜ਼ਨ ਨੂੰ ਦੇਖਦਿਆਂ ਨਿਗਰਾਨੀ ਵਧਾਉਣ ਦੀ ਤਿਆਰੀ ਕੀਤੀ ਹੈ। ਮਠਿਆਈ ਕਾਰੋਬਾਰੀਆਂ ਨੂੰ ਕੱਚੇ ਮਾਲ ਦੀ ਗੁਣਵੱਤਾ, ਸਫਾਈ, ਪੈਕੇਜਿੰਗ, ਭੰਡਾਰਨ ਅਤੇ ਤਾਪਮਾਨ ਸਬੰਧੀ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਤਿਉਹਾਰਾਂ ਦੌਰਾਨ ਮਠਿਆਈਆਂ ’ਚ ਇਸਤੇਮਾਲ ਹੋਣ ਵਾਲੇ ਖੋਆ, ਦੁੱਧ ਅਤੇ ਡਰਾਈ ਫਰੂਟਸ ਸਮੇਤ ਪ੍ਰਮੁੱਖ ਕੱਚੇ ਮਾਲ ’ਤੇ ਵਿਸ਼ੇਸ਼ ਨਜ਼ਰ ਰਹੇਗੀ। ਕਾਰੋਬਾਰੀਆਂ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੋਵੇਗਾ ਕਿ ਮਠਿਆਈ ਬਣਾਉਣ ’ਚ ਇਸਤੇਮਾਲ ਹੋਣ ਵਾਲੀ ਸਮੱਗਰੀ ਗੁਣਵੱਤਾ ਮਾਪਦੰਡਾਂ ’ਤੇ ਖਰੀ ਉਤਰੇ। ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ’ਤੇ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹੈ ਕੋਈ Startup Idea? PM ਮੋਦੀ ਨੇ ਭਾਰਤ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ
ਕੱਚਾ ਮਾਲ ਮਹਿੰਗਾ ਹੋਇਆ ਤਾਂ ਵਧਣਗੇ ਮਠਿਆਈ ਦੇ ਰੇਟ
ਕਾਰੋਬਾਰੀਆਂ ਦੇ ਸਾਹਮਣੇ ਇਕ ਵੱਡੀ ਚੁਣੌਤੀ ਲਾਗਤ ਵਧਣ ਦੀ ਵੀ ਹੈ। ਦੁੱਧ, ਖੋਆ, ਡਰਾਈ ਫਰੂਟਸ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧਾ ਹੋਣ ’ਤੇ ਮਠਿਆਈ ਅਤੇ ਨਮਕੀਨ ਬਣਾਉਣ ਵਾਲੀਆਂ ਕੰਪਨੀਆਂ ਕੀਮਤਾਂ ’ਚ ਇਜ਼ਾਫਾ ਕਰ ਸਕਦੀਆਂ ਹਨ। ਅਜਿਹੇ ’ਚ ਤਿਉਹਾਰਾਂ ’ਤੇ ਗਾਹਕਾਂ ਦੀ ਜੇਬ ’ਤੇ ਵੀ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ।
ਵੱਡੀਆਂ ਕੰਪਨੀਆਂ ਵੀ ਗੁਣਵੱਤਾ ’ਤੇ ਦੇ ਰਹੀਆਂ ਜ਼ੋਰ
ਵੱਡੇ ਮਠਿਆਈ ਬ੍ਰਾਂਡਾਂ ਨੇ ਵੀ ਇਸ ਚੁਣੌਤੀ ਨੂੰ ਦੇਖਦਿਆਂ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਕੰਪਨੀਆਂ ਕੱਚੇ ਮਾਲ ਦੀ ਗੁਣਵੱਤਾ ਦੀ ਲਗਾਤਾਰ ਨਿਗਰਾਨੀ, ਕੰਟਰੋਲਡ ਬੈਚ ’ਚ ਉਤਪਾਦਨ ਅਤੇ ਕੋਲਡ-ਚੇਨ ਵਿਵਸਥਾ ’ਤੇ ਜ਼ੋਰ ਦੇ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੁਰਾਕ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਵਧਦੀ ਮੰਗ ਨੂੰ ਪੂਰਾ ਕਰਨਾ ਪਹਿਲ ਹੈ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਆਨਲਾਈਨ ਮਠਿਆਈ ਬਾਜ਼ਾਰ ’ਤੇ ਵੀ ਨਜ਼ਰ
ਤਿਉਹਾਰਾਂ ’ਚ ਮਠਿਆਈ ਦੀ ਆਨਲਾਈਨ ਵਿਕਰੀ ਵੀ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ’ਚ ਕੰਪਨੀਆਂ ਪੈਕੇਜਿੰਗ, ਤਾਪਮਾਨ ਕੰਟਰੋਲ ਅਤੇ ਡਿਲੀਵਰੀ ਦੌਰਾਨ ਉਤਪਾਦ ਦੀ ਗੁਣਵੱਤਾ ਬਣਾਏ ਰੱਖਣ ’ਤੇ ਵਿਸ਼ੇਸ਼ ਧਿਆਨ ਦੇ ਰਹੀਆਂ ਹਨ। ਕਾਰੋਬਾਰੀਆਂ ਮੁਤਾਬਕ ਗਾਹਕ ਹੁਣ ਸਿਰਫ ਸਵਾਦ ਨਹੀਂ, ਸਗੋਂ ਮਠਿਆਈ ਦੀ ਗੁਣਵੱਤਾ ਅਤੇ ਉਸ ਦੀ ਸੁਰੱਖਿਅਤ ਡਿਲੀਵਰੀ ਨੂੰ ਵੀ ਮਹੱਤਵ ਦਿੰਦੇ ਹਨ।
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਰਵਾਇਤੀ ਮਠਿਆਈ ਬਾਜ਼ਾਰ ਦੀ ਹਿੱਸੇਦਾਰੀ ਵੱਡੀ
ਵੱਡੇ ਸੰਗਠਿਤ ਬ੍ਰਾਂਡਾਂ ਨਾਲ ਰਵਾਇਤੀ ਮਠਿਆਈ ਕਾਰੋਬਾਰੀਆਂ ਲਈ ਵੀ ਇਹ ਸੀਜ਼ਨ ਬੇਹੱਦ ਅਹਿਮ ਹੈ। ਸੰਗਠਿਤ ਰਵਾਇਤੀ ਮਠਿਆਈ ਬਾਜ਼ਾਰ ’ਚ ਪ੍ਰਮੁੱਖ ਬ੍ਰਾਂਡਾਂ ਦੀ ਹਿੱਸੇਦਾਰੀ ਕਰੀਬ 33 ਫੀਸਦੀ ਦੱਸੀ ਜਾ ਰਹੀ ਹੈ। ਬਾਜ਼ਾਰ ’ਚ ਮੰਗ ਵਧਣ ਨਾਲ ਗੁਣਵੱਤਾ, ਪੈਕੇਜਿੰਗ ਅਤੇ ਮਾਪਦੰਡਾਂ ਨੂੰ ਬਣਾਏ ਰੱਖਣਾ ਕਾਰੋਬਾਰੀਆਂ ਲਈ ਵੱਡੀ ਚੁਣੌਤੀ ਹੋਵੇਗੀ।
‘ਮਿਠਾਸ’ ਦੇ ਨਾਲ ਸੁਰੱਖਿਆ ’ਤੇ ਵੀ ਜ਼ੋਰ
ਮਠਿਆਈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ’ਚ ਮੰਗ ਵਧਣ ਦੇ ਬਾਵਜੂਦ ਖੁਰਾਕ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਦਯੋਗ ਦੀ ਕੋਸ਼ਿਸ਼ ਹੈ ਕਿ ਗਾਹਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾਪੂਰਨ ਮਠਿਆਈ ਮਿਲੇ ਅਤੇ ਵਧਦੀ ਲਾਗਤ ਤੇ ਸਖਤ ਨਿਯਮਾਂ ਵਿਚਾਲੇ ਕਾਰੋਬਾਰ ਵੀ ਸੁਚਾਰੂ ਰੂਪ ਨਾਲ ਚੱਲਦਾ ਰਹੇ।
ਇਹ ਵੀ ਪੜ੍ਹੋ : Credit Card ਤੋਂ ਭਰਦੇ ਹੋ ਕਿਰਾਇਆ...ਤਾਂ ਇਨ੍ਹਾਂ ਗਲਤੀਆਂ ਤੋਂ ਬਚੋ, ਨਹੀਂ ਤਾਂ ਵਧ ਸਕਦਾ ਹੈ ਖ਼ਰਚਾ
ਇਹ ਵੀ ਪੜ੍ਹੋ : ਧੜੰਮ ਡਿੱਗੀ ਚਾਂਦੀ ਤੇ ਸੋਨੇ ਦੀਆਂ ਕੀਮਤਾਂ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Related News
ਡਾਬਰ ਇੰਡੀਆ ਨੇ ਸ਼ਹਿਦ, ਘਿਓ ਅਤੇ ਹੋਰ ਉਤਪਾਦਾਂ ''ਤੇ ''100% ਦਾਅਵਿਆਂ'' ''ਤੇ FSSAI ਦੀ ਪਾਬੰਦੀ ਨੂੰ ਦਿੱਤੀ ਚੁਣੌਤੀ
